Health problems home remedies: ਭੱਜ ਦੌੜ ਭਰੀ ਜ਼ਿੰਦਗੀ ਦੇ ਕਾਰਨ ਅੱਜ ਕੱਲ੍ਹ ਹਰ ਕੋਈ ਸਿਰਦਰਦ, ਕਬਜ਼, ਐਸਿਡਿਟੀ, ਹੱਥਾਂ-ਪੈਰਾਂ ‘ਚ ਦਰਦ ਜਿਹੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨਾਲ ਘਿਰਿਆ ਰਹਿੰਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ 90% ਲੋਕ ਪੈਨਕਿੱਲਰਸ ਜਾਂ ਹੋਰ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਦਵਾਈਆਂ ਦਾ ਜ਼ਿਆਦਾ ਸੇਵਨ ਵੀ ਸਰੀਰ ਨੂੰ ਬਿਮਾਰੀਆਂ ਦਾ ਘਰ ਬਣਾ ਸਕਦਾ ਹੈ। ਅਜਿਹੇ ‘ਚ ਤੁਸੀਂ ਛੋਟੀ-ਮੋਟੀ ਸਿਹਤ ਸਮੱਸਿਆਵਾਂ ਲਈ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਸਮੱਸਿਆਵਾਂ ਦੇ ਘਰੇਲੂ ਨੁਸਖ਼ਿਆਂ ਬਾਰੇ ਦੱਸਾਂਗੇ ਜਿਸ ਨਾਲ ਤੁਹਾਨੂੰ ਹਰ ਦਿਨ ਨਜਿੱਠਣਾ ਪੈਂਦਾ ਹੈ। ਦਾਦੀ ਨਾਨੀ ਦੇ ਇਹ ਪ੍ਰਭਾਵਸ਼ਾਲੀ ਨੁਸਖੇ ਤੁਹਾਡੀ ਸਮੱਸਿਆ ਨੂੰ ਨਾ ਸਿਰਫ ਦੂਰ ਕਰਨਗੇ ਬਲਕਿ ਤੁਹਾਨੂੰ ਡਾਕਟਰ ਤੋਂ ਦੂਰ ਰੱਖਣ ‘ਚ ਵੀ ਸਹਾਇਤਾ ਕਰਨਗੇ।
- ਨੀਂਦ ਨਾ ਆਉਣ ‘ਤੇ ਸੌਣ ਤੋਂ ਪਹਿਲਾਂ ਹਥੇਲੀਆਂ ਅਤੇ ਪੈਰਾਂ ਦੇ ਤਲੀਆਂ ਨੂੰ ਗੁਣਗੁਣੇ ਜੈਤੂਨ ਜਾਂ ਸਰ੍ਹੋਂ ਦੇ ਤੇਲ ਨਾਲ ਮਾਲਸ਼ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਅਤੇ ਥਕਾਵਟ ਅਤੇ ਇਨਸੌਮਨੀਆ ਦੀ ਸਮੱਸਿਆ ਦੂਰ ਹੁੰਦੀ ਹੈ ਜਿਸ ਨਾਲ ਚੰਗੀ ਨੀਂਦ ਆਉਂਦੀ ਹੈ।
- ਕਬਜ਼ ਦੀ ਸਮੱਸਿਆ ਹੋਣ ‘ਤੇ ਭੋਜਨ ਤੋਂ ਬਾਅਦ ਚੁਟਕੀ ਭਰ ਅਜਵਾਇਣ ਖਾਓ ਅਤੇ ਘੱਟੋ-ਘੱਟ ਅੱਧੇ ਘੰਟੇ ਬਾਅਦ ਗੁਣਗੁਣਾ ਪਾਣੀ ਪੀਓ। ਇਸ ਨਾਲ ਪੇਟ ਸਾਫ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।
- ਇਕ ਟੱਬ ‘ਚ ਠੰਡਾ ਪਾਣੀ ਨਾਲ ਭਰ ਕੇ ਇਸ ‘ਚ ਨਮਕ ਪਾਓ। ਇਸ ‘ਚ ਆਪਣੇ ਪੈਰਾਂ ਨੂੰ ਕੁਝ ਮਿੰਟਾਂ ਲਈ ਡੁਬੋ ਦਿਓ। ਫਿਰ ਥੋੜ੍ਹੀ ਦੇਰ ਲਈ ਬਾਹਰ ਕੱਢ ਲਓ ਅਤੇ ਆਪਣੇ ਪੈਰਾਂ ਨੂੰ ਫਿਰ ਡੁਬੋਓ। ਇਹ ਦਿਨ ‘ਚ 2 ਵਾਰ ਕਰੋ। ਦਿਨ ‘ਚ 2 ਵਾਰ ਮੁਲਤਾਨੀ ਮਿੱਟੀ ਦਾ ਪੇਸਟ ਲਗਾਉਣ ਨਾਲ ਵੀ ਪੈਰਾਂ ਦੀ ਜਲਣ ਦੂਰ ਹੋ ਜਾਂਦੀ ਹੈ।
- ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਤੁਲਸੀ ਦੇ ਪੱਤੇ ਧੋ ਕੇ ਦਿਨ ‘ਚ 2-3 ਵਾਰ ਚਬਾਓ। ਇਸ ਨਾਲ ਕੁਝ ਦਿਨਾਂ ‘ਚ ਹੀ ਮੂੰਹ ਦੇ ਛਾਲੇ ਠੀਕ ਹੋ ਜਾਣਗੇ।
- ਖਾਣੇ ਤੋਂ ਬਾਅਦ ਅਦਰਕ ਅਤੇ ਨਿੰਬੂ ਦੀਆਂ ਕੁੱਝ ਬੂੰਦਾਂ ਮਿਕਸ ਕਰ ਲਓ। ਇਹ ਸੋਜ ਅਤੇ ਛਾਤੀ ਦੀ ਜਲਣ ਨੂੰ ਰੋਕਦਾ ਹੈ। ਨਾਲ ਹੀ ਪਾਚਨ ਪ੍ਰਣਾਲੀ ਵੀ ਠੀਕ ਰਹਿੰਦੀ ਹੈ।
- ਮੇਥੀ ਦੇ ਬੀਜ ਨੂੰ ਰਾਤ ਭਰ ਪਾਣੀ ‘ਚ ਭਿਓ ਦਿਓ। ਇਸ ਤੋਂ ਬਾਅਦ ਸਵੇਰੇ ਇਸ ਨੂੰ ਪੀਸ ਕੇ ਇਸ ‘ਚ 1 ਚੱਮਚ ਸ਼ਹਿਦ ਮਿਲਾਓ। ਦਿਨ ‘ਚ ਇਸ ਨੂੰ 2 ਵਾਰ ਲਓ। ਇਸ ਨਾਲ ਤੁਹਾਨੂੰ PCOD ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
- ਲੋਕ ਅਕਸਰ ਸਿਰਦਰਦ ‘ਚ ਪੈਨਕਿੱਲਰਸ ਵੱਲ ਦੌੜਦੇ ਹਨ ਪਰ 1 ਕੱਪ ਪੁਦੀਨੇ ਵਾਲੀ ਚਾਹ ਪੀਣ ਨਾਲ ਇਸ ਤੋਂ ਛੁਟਕਾਰਾ ਮਿਲ ਸਕਦਾ ਹੈ। ਤੁਸੀਂ ਪੁਦੀਨੇ ਦੇ ਤੇਲ ਨਾਲ ਮਾਲਸ਼ ਵੀ ਕਰ ਸਕਦੇ ਹੋ।
- ਹਲਦੀ ਇਕ ਮਹੱਤਵਪੂਰਣ ਦਵਾਈ ਹੈ ਜੋ ਕਿ ਭਾਰਤੀ ਰਸੋਈ ‘ਚ ਭੋਜਨ ਦਾ ਸੁਆਦ ਵਧਾਉਣ ਲਈ ਵਰਤੀ ਜਾਂਦੀ ਹੈ। ਉੱਥੇ ਹੀ ਕੁਝ ਲੋਕ ਜ਼ਖਮੀ ਹੋਣ ‘ਤੇ ਹਲਦੀ ਦੀ ਪੱਟੀ ਵੀ ਲਗਾਉਂਦੇ ਹਨ ਜੋ ਕਿ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੀ ਸਹੀ ਹੈ।
- ਸੌਂਫ ਨੂੰ ਚਬਾਉਣ ਜਾਂ ਇਸ ਨੂੰ ਚਾਹ ‘ਚ ਪਾ ਕੇ ਪੀਣ ਨਾਲ ਐਸਿਡਿਟੀ, ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਪੁਦੀਨੇ ਦੇ ਪੱਤੇ ਚਬਾਓ ਜਾਂ ਪਾਣੀ ‘ਚ ਨਿੰਬੂ ਪੀਸਿਆ ਹੋਇਆ ਪੁਦੀਨਾ ਅਤੇ ਕਾਲਾ ਨਮਕ ਮਿਲਾ ਕੇ ਪੀਓ।
- 1 ਗਲਾਸ ਚੁਕੰਦਰ ਦੇ ਜੂਸ ‘ਚ 1 ਚਮਚ ਸ਼ਹਿਦ ਮਿਲਾ ਕੇ ਰੋਜ਼ ਪੀਣ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ ਜਿਸ ਨਾਲ ਅਨੀਮੀਆ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ।
- 1 ਛੋਟੀ ਇਲਾਇਚੀ, 3-4 ਕਾਲੀ ਮਿਰਚ, 1 ਇੰਚ ਅਦਰਕ ਦਾ ਟੁਕੜਾ, 4-5 ਤੁਲਸੀ ਦੇ ਪੱਤੇ ਨੂੰ ਪਾਣੀ ‘ਚ ਚੰਗੀ ਤਰ੍ਹਾਂ ਉਬਾਲ ਕੇ ਕਾੜਾ ਬਣਾ ਲਓ। ਦਿਨ ‘ਚ 1 ਵਾਰ ਇਸ ਦਾ ਸੇਵਨ ਕਰੋ। ਇਸਦੇ ਨਾਲ ਤੁਸੀਂ ਸਰਦੀ-ਖੰਘ, ਜ਼ੁਕਾਮ ਅਤੇ ਬੈਕਟਰੀਅਲ ਇੰਫੈਕਸ਼ਨ ਤੋਂ ਬਚੇ ਰਹੋਗੇ।
- ਗਲੇ ਦੀ ਖਰਾਸ਼ ਤੋਂ ਛੁਟਕਾਰਾ ਪਾਉਣ ਲਈ ਸਵੇਰੇ-ਸਵੇਰੇ ਸੌਂਫ ਚਬਾਓ। ਇਸ ਨਾਲ ਗਲ਼ੇ ਦੇ ਖ਼ਰਾਸ਼, ਗਲ਼ੇ ਦੇ ਦਰਦ ਅਤੇ ਗਲੇ ਦੇ ਹਲਕੀ-ਫੁਲਕੀ ਸੋਜ ਖ਼ਤਮ ਹੋ ਜਾਵੇਗੀ।