Healthy Digestive system: ਚੰਗੀ ਸਿਹਤ ਲਈ ਪਾਚਨ ਤੰਤਰ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਬਿਮਾਰੀਆਂ ਵਿਰੁੱਧ ਲੜਨ ਦੀ ਤਾਕਤ ਮਿਲਣ ਦੇ ਨਾਲ ਇੰਫੈਕਸ਼ਨ ਤੋਂ ਬਚਾਅ ਰਹਿੰਦਾ ਹੈ। ਉੱਥੇ ਹੀ ਇਸ ਦੇ ਉਲਟ ਖ਼ਰਾਬ ਪਾਚਨ ਤੰਤਰ ‘ਚ ਬਦਹਜ਼ਮੀ, ਐਸਿਡਿਟੀ, ਪੇਟ ਦਰਦ ਆਦਿ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ। ਪਰ ਆਯੁਰਵੈਦ ਦੇ ਅਨੁਸਾਰ ਡੇਲੀ ਰੁਟੀਨ ‘ਚ ਹੈਲਥੀ ਚੀਜ਼ਾਂ ਅਤੇ ਆਦਤਾਂ ਨੂੰ ਅਪਣਾ ਕੇ ਪਾਚਨ ਤੰਤਰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਆਯੁਰਵੈਦਿਕ ਟਿਪਸ ਦੱਸਦੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰ ਸਕਦੇ ਹੋ।
ਦਿਨ ਦੀ ਸ਼ੁਰੂਆਤ ‘ਚ ਪੀਓ ਗਰਮ ਪਾਣੀ: ਆਯੁਰਵੈਦ ‘ਚ ਸਵੇਰੇ ਗਰਮ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਖ਼ਾਸ ਤੌਰ ‘ਤੇ ਇਸ ਲਈ ਤਾਂਬੇ ਦੇ ਭਾਂਡੇ ਦੀ ਵਰਤੋਂ ਕਰਨਾ ਲਾਭਦਾਇਕ ਹੋਵੇਗਾ। ਇਸਦੇ ਨਾਲ ਸਰੀਰ ਨੂੰ ਸਾਰੇ ਲੋੜੀਂਦੇ ਮਿਨਰਲਜ਼ ਅਤੇ ਵਿਟਾਮਿਨ ਮਿਲਣਗੇ। ਇਸ ਦੇ ਨਾਲ ਹੀ ਸਰੀਰ ‘ਚ ਮੌਜੂਦ ਗੰਦਗੀ ਨੂੰ ਸਾਫ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੋਵੇਗਾ। ਅਜਿਹੇ ‘ਚ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੋਵੇਗਾ। ਹਰ ਕੋਈ ਦੰਦਾਂ ਨੂੰ ਚਮਕਦਾਰ ਅਤੇ ਤੰਦਰੁਸਤ ਰੱਖਣ ਲਈ ਬੁਰਸ਼ ਕਰਦੇ ਹਨ। ਪਰ ਸਿਹਤਮੰਦ ਪਾਚਨ ਤੰਤਰ ਲਈ ਜੀਭ ਦਾ ਸਾਫ ਹੋਣਾ ਵੀ ਜ਼ਰੂਰੀ ਹੈ। ਨਹੀਂ ਤਾਂ ਜੀਭ ‘ਚ ਪਲ ਰਹੇ ਬੈਕਟੀਰੀਆ ਪੇਟ ‘ਚ ਜਾ ਕੇ ਪਾਚਣ ਤੰਤਰ ਨੂੰ ਖ਼ਰਾਬ ਕਰਨ ਦਾ ਕਾਰਨ ਬਣਦੇ ਹਨ। ਇਸਦੇ ਲਈ ਸਵੇਰੇ ਅਤੇ ਰਾਤ ਨੂੰ ਬੁਰਸ਼ ਕਰਨ ਤੋਂ ਬਾਅਦ ਟੰਗ ਸਕੈਂਪਰ ਨਾਲ ਜੀਭ ਦੀ ਸਫ਼ਾਈ ਕਰੋ। ਇਸ ਨਾਲ ਜੀਭ ‘ਚ ਜਮਾ ਸਾਰੇ ਬੈਕਟੀਰੀਆ ਸਾਫ ਹੋ ਕੇ ਪਾਚਨ ਤੰਤਰ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਮਿਲੇਗੀ।
ਬਾਸੀ ਅਤੇ ਠੰਡਾ ਭੋਜਨ ਖਾਣ ਤੋਂ ਪਰਹੇਜ਼ ਕਰੋ: ਆਯੁਰਵੈਦ ਦੇ ਅਨੁਸਾਰ ਬਾਸੀ ਅਤੇ ਠੰਡਾ ਭੋਜਨ ਸਾਡੀ ਪਾਚਣ ਤੰਤਰ ਨੂੰ ਖਰਾਬ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਪੇਟ, ਐਸਿਡਿਟੀ, ਬਦਹਜ਼ਮੀ ਆਦਿ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਹਮੇਸ਼ਾ ਗਰਮ ਅਤੇ ਤਾਜ਼ਾ ਭੋਜਨ ਹੀ ਖਾਓ। ਇਸ ਤੋਂ ਇਲਾਵਾ ਮਾਹਰਾਂ ਦੇ ਅਨੁਸਾਰ ਡਿਨਰ ‘ਚ ਠੰਡੀ ਸਮੂਦੀ ਅਤੇ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਪਾਚਨ ਤੰਤਰ ਹੌਲੀ ਹੋਣ ਦੇ ਨਾਲ ਖ਼ਰਾਬ ਹੋ ਸਕਦਾ ਹੈ।
ਲੱਸੀ ਰੱਖੇਗੀ ਤੰਦਰੁਸਤ: ਦਹੀਂ ਤੋਂ ਤਿਆਰ ਦਹੀਂ ‘ਚ ਮੌਜੂਦ ਲੈਕਟਿਕ ਐਸਿਡ ਅਤੇ ਪ੍ਰੋਬਾਇਓਟਿਕਸ ਪਾਚਨ ਤੰਤਰ ਨੂੰ ਮਜ਼ਬੂਤ ਕਰਦੇ ਹਨ। ਇਹ ਪੇਟ ‘ਚ ਵੱਧ ਰਹੇ ਬੈਕਟੀਰੀਆ ਨਾਲ ਲੜਣ ਦੇ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦੇ ਖ਼ਤਰੇ ਨੂੰ ਘਟਾਉਂਦੇ ਹਨ। ਅਜਿਹੇ ‘ਚ ਤੰਦਰੁਸਤ ਅਤੇ ਵਧੀਆ ਰਹਿਣ ਲਈ ਰੋਜ਼ 1 ਗਲਾਸ ਲੱਸੀ ਲਓ। ਸਵੇਰੇ ਇਸ ਨੂੰ ਪੀਣ ਨਾਲ ਸੁਸਤੀ ਪੈ ਸਕਦੀ ਹੈ। ਇਹ ਵਧੀਆ ਹੋਵੇਗਾ ਜੇ ਤੁਸੀਂ ਇਸ ਨੂੰ ਦੁਪਹਿਰ ਦੇ ਸਮੇਂ ਪੀਓ। ਭੱਜ ਦੌੜ ਭਰੀ ਜ਼ਿੰਦਗੀ ‘ਚ ਬਹੁਤ ਸਾਰੇ ਲੋਕ ਮੋਬਾਈਲ ਅਤੇ ਲੈਪਟਾਪ ਨੂੰ ਵੇਖਦੇ ਹੋਏ ਖਾਣਾ ਖਾਂਦੇ ਹਨ। ਅਜਿਹੇ ‘ਚ ਉਹ ਭੋਜਨ ਨੂੰ ਸਹੀ ਤਰ੍ਹਾਂ ਨਹੀਂ ਚਬਾਉਂਦੇ। ਨਾਲ ਹੀ ਓਵਰਈਟਿੰਗ ਕਰ ਬੈਠਦੇ ਹਨ ਪਰ ਇਸ ਨਾਲ ਐਸਿਡਿਟੀ, ਪੇਟ ‘ਚ ਦਰਦ, ਬਦਹਜ਼ਮੀ, ਪੇਟ ‘ਚ ਭਾਰੀਪਨ ਦੀ ਸ਼ਿਕਾਇਤ ਹੋਣ ਲੱਗਦੀ ਹੈ। ਅਜਿਹੇ ‘ਚ ਵਧੀਆ ਪਾਚਨ ਤੰਤਰ ਲਈ ਜ਼ਰੂਰੀ ਹੈ ਕਿ ਸ਼ਾਂਤੀ ਅਤੇ ਆਰਾਮ ਨਾਲ ਭੋਜਨ ਕੀਤਾ ਜਾਵੇ।
ਖਾਣ ਤੋਂ ਬਾਅਦ ਸੈਰ ਕਰੋ: ਜੇ ਤੁਸੀਂ ਵੀ ਭੋਜਨ ਤੋਂ ਬਾਅਦ ਤੁਰੰਤ ਬੈਠ ਜਾਂ ਲੇਟ ਜਾਂਦੇ ਹੋ ਤਾਂ ਆਪਣੀ ਆਦਤ ਬਦਲ ਦਿਓ। ਇਸ ਨਾਲ ਬਦਹਜ਼ਮੀ, ਐਸਿਡਿਟੀ ਅਤੇ ਮੋਟਾਪੇ ਦੀ ਸ਼ਿਕਾਇਤ ਹੋ ਸਕਦੀ ਹੈ। ਆਯੁਰਵੈਦ ਦੇ ਅਨੁਸਾਰ ਖਾਣੇ ਤੋਂ ਬਾਅਦ 15 ਮਿੰਟ ਟਹਿਲਣਾ ਜਾਂ ਸੌ ਕਦਮ ਤੁਰਨਾ ਚਾਹੀਦਾ ਹੈ। ਇਹ ਭੋਜਨ ਨੂੰ ਸਹੀ ਤਰ੍ਹਾਂ ਹਜ਼ਮ ਕਰਨ ‘ਚ ਮਦਦ ਕਰਦਾ ਹੈ। ਨਾਲ ਹੀ ਪਾਚਨ ਤੰਤਰ ਤੰਦਰੁਸਤ ਹੋ ਕੇ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਅਕਸਰ ਲੋਕ ਰਾਤ ਦੇ ਸਮੇਂ ਭਾਰੀ ਭੋਜਨ ਕਰਦੇ ਹਨ। ਪਰ ਇਸ ਦਾ ਸਿੱਧਾ ਅਸਰ ਪਾਚਨ ਤੰਤਰ ‘ਤੇ ਪੈਂਦਾ ਹੈ। ਅਜਿਹੇ ‘ਚ ਪਾਚਨ ਸ਼ਕਤੀ ਦੇ ਹੌਲੀ ਹੋਣ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸਦੇ ਲਈ ਰਾਤ ਨੂੰ ਹਲਕਾ ਅਤੇ ਘੱਟ ਮਸਾਲੇ ਵਾਲਾ ਭੋਜਨ ਖਾਣਾ ਨਿਸ਼ਚਤ ਤੌਰ ਤੇ ਜ਼ਰੂਰੀ ਹੈ। ਹਾਂ ਤੁਸੀਂ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ‘ਚ ਭਾਰੀ ਚੀਜ਼ਾਂ ਸ਼ਾਮਲ ਕਰ ਸਕਦੇ ਹੋ।