Healthy sleep tips: ਦਿਨ ਭਰ ਦੀ ਥਕਾਨ ਨੂੰ ਦੂਰ ਕਰਨ ਲਈ ਰਾਤ ਨੂੰ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਸ ਨਾਲ ਦਿਮਾਗ ਸ਼ਾਂਤ ਹੋਣ ਦੇ ਨਾਲ ਵਧੀਆ ਤਰੀਕੇ ਨਾਲ ਸਰੀਰਕ ਵਿਕਾਸ ਹੋਣ ‘ਚ ਸਹਾਇਤਾ ਮਿਲਦੀ ਹੈ। ਪਰ ਅੱਜ-ਕੱਲ੍ਹ ਭੱਜ-ਦੌੜ ਵਾਲੀ ਜ਼ਿੰਦਗੀ ਅਤੇ ਗ਼ਲਤ ਖਾਣ-ਪੀਣ ਦੇ ਕਾਰਨ ਹਰ ਦੂਸਰਾ ਇਨਸਾਨ ਇਨਸੌਮਨੀਆ ਯਾਨੀ ਸਹੀ ਤਰ੍ਹਾਂ ਨੀਂਦ ਨਾ ਆਉਣ ਦੇ ਕਾਰਨ ਪ੍ਰੇਸ਼ਾਨ ਹੈ। ਪਰ ਇਸ ਨਾਲ ਦਿਮਾਗ ‘ਤੇ ਬੁਰਾ ਅਸਰ ਪੈਂਦਾ ਹੈ। ਬਹੁਤ ਸਾਰੇ ਲੋਕ ਇਸ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ। ਪਰ ਤੁਸੀਂ ਆਪਣੀ ਰੋਜ਼ਾਨਾ ਖੁਰਾਕ ‘ਚ ਕੁਝ ਚੀਜ਼ਾਂ ਸ਼ਾਮਲ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਚੰਗੀ ਨੀਂਦ ਲੈਣ ਲਈ ਸਭ ਤੋਂ ਵਧੀਆ ਭੋਜਨ…
ਸਾਬਤ ਅਨਾਜ: ਸਾਬਤ ਅਨਾਜ ਸਿਹਤ ਨੂੰ ਤੰਦਰੁਸਤ ਰੱਖਣ ਦੇ ਨਾਲ ਗਹਿਰੀ ਅਤੇ ਚੰਗੀ ਨੀਂਦ ਦਿਵਾਉਣ ‘ਚ ਸਹਾਇਤਾ ਕਰਦੇ ਹਨ। ਇਨ੍ਹਾਂ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਜ਼ਿੰਕ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਅਜਿਹੇ ‘ਚ ਸਿਹਤਮੰਦ ਰਹਿਣ ਦੇ ਨਾਲ ਹੀ ਇਨਸੌਮਨੀਆ ਦੀ ਸਮੱਸਿਆ ਦੂਰ ਹੁੰਦੀ ਹੈ। ਹਰੀ ਅਤੇ ਪੱਤੇਦਾਰ ਸਬਜ਼ੀਆਂ ਦੇ ਸੇਵਨ ਨਾਲ ਵੀ ਇਨਸੌਮਨੀਆ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨਾਲ ਦਿਮਾਗ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਤਾਕਤ ਮਿਲਦੀ ਹੈ। ਨਾਲ ਹੀ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਕੰਟਰੋਲ ਰਹਿੰਦੀ ਹੈ।
ਤਾਜ਼ੇ ਫਲ: ਫਲਾਂ ‘ਚ ਸਾਰੇ ਉਚਿਤ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸਦੇ ਸੇਵਨ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਸਹਾਇਤਾ ਮਿਲਦੀ ਹੈ। ਮਾਹਰਾਂ ਅਨੁਸਾਰ ਇਸ ਦਾ ਸੇਵਨ ਕਰਨ ਨਾਲ ਦਿਮਾਗ ਵਧੀਆ ਕੰਮ ਕਰਦਾ ਹੈ। ਅਜਿਹੇ ‘ਚ ਇਹ ਤਣਾਅ ਨੂੰ ਘਟਾ ਕੇ ਚੰਗੀ ਨੀਂਦ ਲਿਆਉਣ ‘ਚ ਸਹਾਇਤਾ ਕਰਦੇ ਹਨ। ਇਸਦੇ ਲਈ ਡੇਲੀ ਡਾਇਟ ‘ਚ ਕੇਲਾ, ਚੈਰੀ, ਕੇਵੀ ਆਦਿ ਨੂੰ ਸ਼ਾਮਲ ਕਰੋ। ਮੱਛੀ ਵਿਟਾਮਿਨ ਡੀ, ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦੀ ਹੈ। ਅਜਿਹੇ ‘ਚ ਇਸਨੂੰ ਲੈਣ ਨਾਲ ਚੰਗੀ ਨੀਂਦ ਲੈਣ ‘ਚ ਮਦਦ ਮਿਲਦੀ ਹੈ। ਦਰਅਸਲ ਇਸ ‘ਚ ਮੌਜੂਦ ਗਲਾਈਸੈਮਿਕ ਇੰਡੈਕਸ ਵਧੀਆ ਨੀਂਦ ਲੈਣ ‘ਚ ਮਦਦ ਕਰਦਾ ਹੈ। ਇਸ ਨੂੰ ਚੌਲਾਂ ਨਾਲ ਖਾਣਾ ਬੈਸਟ ਰਹੇਗਾ।
ਬਦਾਮ ਅਤੇ ਅਖਰੋਟ: ਡ੍ਰਾਈ ਫਰੂਟਸ ‘ਚ ਬਦਾਮ ਅਤੇ ਅਖਰੋਟ ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ, ਕੈਲਸ਼ੀਅਮ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਇਨ੍ਹਾਂ ਦਾ ਸੇਵਨ ਕਰਨ ਨਾਲ ਨੀਂਦ ਆਉਣ ‘ਚ ਮਦਦ ਮਿਲਦੀ ਹੈ। ਨਾਲ ਹੀ ਸਰੀਰਕ ਅਤੇ ਮਾਨਸਿਕ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ। ਅੱਜ ਕੱਲ ਲੋਕ ਭਾਰ ਕੰਟਰੋਲ ਕਰਨ ਲਈ ਹਰਬਲ ਚਾਹ ਦਾ ਸਹਾਰਾ ਲੈ ਰਹੇ ਹਨ। ਪਰ ਇਹ ਸਹੀ ਭਾਰ ਦਿਵਾਉਣ ਦੇ ਨਾਲ ਦਿਮਾਗ ਨੂੰ ਸ਼ਾਂਤ ਕਰਨ ਦਾ ਕੰਮ ਵੀ ਕਰਦੀ ਹੈ। ਅਜਿਹੇ ‘ਚ ਇਹ ਤਣਾਅ ਨੂੰ ਘਟਾ ਕੇ ਚੰਗੀ ਅਤੇ ਡੂੰਘੀ ਨੀਂਦ ਲੈਣ ‘ਚ ਸਹਾਇਤਾ ਕਰਦੀ ਹੈ।
ਗਰਮ ਅਤੇ ਹਲਦੀ ਵਾਲਾ ਦੁੱਧ: ਦੁੱਧ ‘ਚ ਮੌਜੂਦ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਚੰਗੀ ਨੀਂਦ ਲੈਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਹਰ ਰੋਜ਼ ਸੌਣ ਤੋਂ ਪਹਿਲਾਂ 1 ਗਲਾਸ ਗਰਮ ਦੁੱਧ ਪੀਣਾ ਬੈਸਟ ਆਪਸ਼ਨ ਹੈ। ਇਸ ਤੋਂ ਇਲਾਵਾ ਗੁਣਾਂ ਦੀ ਖਾਨ ਹਲਦੀ ਵੀ ਦਿਮਾਗ ਨੂੰ ਸ਼ਾਂਤ ਕਰਕੇ ਇਨਸੌਮਨੀਆ ਦੀ ਸਮੱਸਿਆ ਨੂੰ ਦੂਰ ਕਰਨ ‘ਚ ਸਹਾਇਤਾ ਕਰਦੀ ਹੈ। ਅਜਿਹੇ ‘ਚ ਤੁਸੀਂ 1 ਗਲਾਸ ਦੁੱਧ ‘ਚ 2 ਚੁਟਕੀ ਹਲਦੀ ਮਿਲਾ ਕੇ ਗੁਣਗੁਣਾ ਪੀ ਸਕਦੇ ਹੋ। ਇਸ ਨਾਲ ਡੂੰਘੀ ਨੀਂਦ ਆਉਣ ਦੇ ਨਾਲ ਸਿਹਤ ਵੀ ਤੰਦਰੁਸਤ ਰਹੇਗੀ।
ਇਨ੍ਹਾਂ ਗੱਲਾਂ ਨੂੰ ਵੀ ਧਿਆਨ ‘ਚ ਰੱਖੋ
- ਡਿਨਰ ਤੋਂ ਤੁਰੰਤ ਬਾਅਦ ਨਾ ਲੇਟੋ। ਸੌਣ ਤੋਂ ਪਹਿਲਾਂ 15 ਮਿੰਟ ਤੱਕ ਖੁੱਲੀ ਹਵਾ ‘ਚ ਸੈਰ ਕਰੋ।
- ਰਾਤ ਨੂੰ ਜ਼ਿਆਦਾ ਮਸਾਲੇਦਾਰ ਅਤੇ ਤਲਿਆ ਹੋਇਆ ਭੋਜਨ ਕਰਨ ਤੋਂ ਪਰਹੇਜ਼ ਕਰੋ।
- ਸੌਣ ਤੋਂ 1 ਘੰਟੇ ਪਹਿਲਾਂ ਆਪਣੇ ਮੋਬਾਈਲ ਫੋਨ ਅਤੇ ਟੀਵੀ ਨਾ ਦੇਖੋ।
- ਗੁਣਗੁਣੇ ਪਾਣੀ ‘ਚ ਪੈਰਾਂ ਨੂੰ 10 ਮਿੰਟ ਤੱਕ ਡੁਬੋ ਕੇ ਰੱਖੋ। ਇਸ ਨਾਲ ਚੰਗੀ ਨੀਂਦ ਲੈਣ ‘ਚ ਸਹਾਇਤਾ ਮਿਲੇਗੀ
- ਰੋਜ਼ਾਨਾ ਸਵੇਰੇ-ਸ਼ਾਮ ਨੂੰ 20-30 ਮਿੰਟ ਲਈ ਯੋਗਾ ਜਾਂ ਮੈਡੀਟੇਸ਼ਨ ਕਰੋ।