Healthy Stomach digestion food: ਸਿਹਤਮੰਦ ਅਤੇ ਫਿੱਟ ਰਹਿਣ ਦੀ ਕੁੰਜੀ ਸਹੀ ਪਾਚਨ ਨਾਲ ਸਬੰਧਤ ਹੈ। ਹਾਲਾਂਕਿ ਭੱਜ-ਦੌੜ ਭਰੀ ਜੀਵਨ ਸ਼ੈਲੀ ਅਤੇ ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ਅੱਜ-ਕੱਲ੍ਹ ਬਹੁਤ ਸਾਰੇ ਲੋਕ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਹਨ। ਐਸੀਡਿਟੀ, ਕਬਜ਼, ਪੇਟ ਦਰਦ, ਬਦਹਜ਼ਮੀ ਵਰਗੀਆਂ ਪਾਚਨ ਸਮੱਸਿਆਵਾਂ ਜੇਕਰ ਨਿਯਮਤ ਹੋ ਜਾਣ ਤਾਂ ਸਰੀਰ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਲੰਬੇ ਸਮੇਂ ਤੱਕ ਕਬਜ਼ ਰਹਿਣ ਨਾਲ ਬਵਾਸੀਰ ਹੋ ਸਕਦੀ ਹੈ। ਅਜਿਹੇ ‘ਚ ਪਾਚਨ ਤੰਤਰ ਨੂੰ ਠੀਕ ਰੱਖਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨਾਂ ਬਾਰੇ ਦੱਸਾਂਗੇ ਜਿਨ੍ਹਾਂ ਦੇ ਨਿਯਮਤ ਸੇਵਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਬੀਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ।
ਆਂਵਲਾ: ਆਯੁਰਵੇਦ ਅਨੁਸਾਰ ਆਂਵਲੇ ਦਾ ਜੂਸ ਐਸੀਡਿਟੀ ਅਤੇ ਦਿਲ ਦੀ ਜਲਣ ਨੂੰ ਦੂਰ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੈ। 15-20 ਮਿਲੀਲੀਟਰ ਆਂਵਲੇ ਦਾ ਜੂਸ ਲਓ। ਪਾਣੀ ਦੀ ਬਰਾਬਰ ਮਾਤਰਾ ਪਾਓ। ਇਸ ਨੂੰ ਰੋਜ਼ ਸਵੇਰੇ ਖਾਲੀ ਪੇਟ ਲਓ।
ਬੇਲ ਦਾ ਸ਼ਰਬਤ: ਮਾਹਿਰਾਂ ਮੁਤਾਬਕ ਇਸ ‘ਚ ਬਹੁਤ ਮਾਤਰਾ ‘ਚ ਫਾਈਬਰ ਹੁੰਦਾ ਹੈ ਜਿਸ ਨਾਲ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ। ਤੁਸੀਂ ਬੇਲ ਦਾ ਸ਼ਰਬਤ ਬਣਾ ਕੇ ਪੀ ਸਕਦੇ ਹੋ ਜਾਂ ਰੋਜ਼ਾਨਾ ਖਾ ਸਕਦੇ ਹੋ।
ਐਲੋਵੇਰਾ: ਇਰੀਟੇਬਲ ਬੋਵੇਲ ਸਿੰਡਰੋਮ ਅਤੇ ਐਸਿਡ ਰਿਫਲਕਸ ਵਾਲੇ ਲੋਕਾਂ ਲਈ ਐਲੋਵੇਰਾ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ 1/4 ਕੱਪ ਐਲੋਵੇਰਾ ਦਾ ਜੂਸ 1/2 ਕੱਪ ਪਾਣੀ ਦੇ ਨਾਲ ਲਓ।
ਲੱਸੀ: ਗੰਭੀਰ ਕਬਜ਼, ਬਦਹਜ਼ਮੀ ਜਾਂ ਐਸਿਡਿਟੀ ਦਾ ਇਲਾਜ ਕਰਨ ਲਈ ਲੱਸੀ ਇੱਕ ਵਧੀਆ ਆਯੁਰਵੈਦਿਕ ਇਲਾਜ਼ ਹੈ। ਸਵੇਰੇ ਖਾਲੀ ਪੇਟ ਜਾਂ ਭੋਜਨ ਤੋਂ ਬਾਅਦ 1 ਗਲਾਸ ਲੱਸੀ ਪੀਣ ਦੀ ਆਦਤ ਬਣਾਓ। ਤੁਸੀਂ ਇਸ ‘ਚ ਤ੍ਰਿਫਲਾ ਪਾਊਡਰ ਵੀ ਮਿਲਾ ਸਕਦੇ ਹੋ।
ਇਸਬਗੋਲ: ਇਸਬਗੋਲ ਦੀ ਵਰਤੋਂ ਕਬਜ਼ ਤੋਂ ਰਾਹਤ ਪਾਉਣ ਲਈ ਕੀਤੀ ਜਾਂਦੀ ਹੈ। 1 ਗਲਾਸ ਕੋਸੇ ਦੁੱਧ ‘ਚ 1 ਚੱਮਚ ਇਸਬਗੋਲ ਮਿਲਾ ਕੇ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ।
ਤ੍ਰਿਫਲਾ: ਤ੍ਰਿਫਲਾ 3 ਜੜੀ-ਬੂਟੀਆਂ ਹਰਿਤਕੀ, ਆਂਵਲਾ ਅਤੇ ਬੇਜਦਾ ਦਾ ਮਿਸ਼ਰਣ ਹੈ ਜੋ ਪਾਚਨ ਦੀ ਸਿਹਤ ਨੂੰ ਸੁਧਾਰਨ ਅਤੇ ਕਬਜ਼ ਨੂੰ ਰੋਕਣ ਲਈ ਬਹੁਤ ਵਧੀਆ ਹੈ।