Heat stroke essential oils: ਕੀ ਤੁਹਾਨੂੰ ਗਰਮੀਆਂ ਪਸੰਦ ਹਨ? ਜੇਕਰ ਫੂਡਸ, ਕੋਲਡ ਡਰਿੰਕਸ ਅਤੇ ਫੈਸ਼ਨ ਨੂੰ ਛੱਡ ਦੇਈਏ ਤਾਂ ਇਸ ਮੌਸਮ ਦੀਆਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਹਨ। ਇਹੀ ਕਾਰਨ ਹੈ ਕਿ ਗਰਮੀ ਦਾ ਮੌਸਮ ਅਕਸਰ ਲੋਕਾਂ ਨੂੰ ਪਸੰਦ ਨਹੀਂ ਹੁੰਦਾ ਹੈ। ਦੁਪਹਿਰ ਦੀ ਗਰਮ ਲੂ, ਪਸੀਨਾ, ਫੂਡ ਪੁਆਈਜ਼ਨਿੰਗ ਅਤੇ ਆਲਸ ਆਦਿ ਦੇ ਕਾਰਨ ਗਰਮੀ ਦੇ ਮੌਸਮ ‘ਚ ਸਾਰਿਆਂ ਨੂੰ ਪਰੇਸ਼ਾਨੀ ਹੁੰਦੀ ਹੈ। ਹੀਟ ਸਟਰੋਕ ਨੂੰ ਪੰਜਾਬੀ ‘ਚ ਲੂ ਲੱਗਣਾ ਕਹਿੰਦੇ ਹਨ। ਇਸਦੇ ਪ੍ਰਮੁੱਖ ਲੱਛਣ ਪੇਟ ‘ਚ ਦਰਦ, ਤੇਜ਼ ਬੁਖ਼ਾਰ, ਅਚਾਨਕ ਬੇਹੋਸ਼ੀ, ਉਲਟੀ, ਦਸਤ ਆਦਿ ਹਨ। ਹੀਟ ਸਟਰੋਕ ਤੋਂ ਬਚਣ ਲਈ ਅਤੇ ਗਰਮੀ ਦੀਆਂ ਦੂਸਰੀਆਂ ਸਮੱਸਿਆਵਾਂ ਰੋਕਣ ਲਈ ਤੁਹਾਨੂੰ ਅਸੈਸ਼ੀਅਲ ਆਇਲ ਦਾ ਪ੍ਰਯੋਗ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਅਸੈਸ਼ੀਅਲ ਆਇਲ ਗਰਮੀਆਂ ‘ਚ ਕਿਸ ਤਰ੍ਹਾਂ ਤੁਹਾਡੇ ਕੰਮ ਆ ਸਕਦੇ ਹਨ।
ਪਿਪਰਮਿੰਟ ਆਇਲ: ਪਿਪਰਮਿੰਟ ਬਾਰੇ ਤੁਸੀਂ ਜਾਣਦੇ ਹੋਵੋਗੇ ਕਿ ਇਸ ‘ਚ ਕੂਲਿੰਗ ਇਫੈਕਟ ਹੁੰਦਾ ਹੈ। ਇਸਦੀ ਖੁਸ਼ਬੂ ਇੰਨੀ ਮਨਮੋਹਕ ਹੁੰਦੀ ਹੈ ਕਿ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਇਸਦੇ ਹੋਰ ਵੀ ਕਈ ਲਾਭ ਹੁੰਦੇ ਹਨ। ਹੀਟ ਸਟਰੋਕ ਤੋਂ ਬਚਣ ਲਈ ਆਪਣੇ ਸਰੀਰ ਨੂੰ ਲੱਗਣ ਵਾਲੇ ਬਾਡੀ ਲੋਸ਼ਨ ‘ਚ ਪਿਪਰਮਿੰਟ ਆਇਲ ਦੀਆਂ ਕੁਝ ਬੂੰਦਾਂ ਮਿਲਾ ਲਓ ਅਤੇ ਪੂਰੇ ਸਰੀਰ ‘ਤੇ ਲਗਾ ਲਓ। ਇਹ ਗਰਮੀਆਂ ‘ਚ ਤੁਹਾਡੇ ਲਈ ਲੂ ਤੋਂ ਬਚਣ ਲਈ ਰੱਖਿਆ ਦੀ ਤਰ੍ਹਾਂ ਕੰਮ ਕਰੇਗਾ।
ਵੇਟਿਵਰ ਆਇਲ: ਹੀਟ ਸਟਰੋਕ ‘ਚ ਅਚਾਨਕ ਸਿਹਤ ਖ਼ਰਾਬ ਹੋਣ ਦੇ ਦੋ ਕਾਰਨ ਹੁੰਦੇ ਹਨ, ਇਕ ਸਰੀਰ ਦੇ ਤਾਪਮਾਨ ਦਾ ਵਧ ਜਾਣਾ ਅਤੇ ਦੂਸਰਾ ਸਰੀਰ ‘ਚ ਇੰਫਲੇਮੇਸ਼ਨ ਦੀ ਸਮੱਸਿਆ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੇਟਿਵਰ ਆਇਲ ਕਾਰਗਰ ਸਾਬਿਤ ਹੁੰਦਾ ਹੈ। ਇਸਨੂੰ ਨਹਾਉਣ ਵਾਲੇ ਪਾਣੀ ‘ਚ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ।
ਸੈਂਡਲਵੂਡ ਆਇਲ (ਚੰਦਨ ਦਾ ਤੇਲ): ਚੰਦਨ ਦਾ ਤੇਲ ਬਹੁਤ ਸਾਰੇ ਬਿਊਟੀ ਪ੍ਰੋਡਕਟਸ ‘ਚ ਪ੍ਰਯੋਗ ਹੁੰਦਾ ਹੈ। ਇਸ ਤੇਲ ‘ਚ ਵੀ ਕੂਲਿੰਗ ਇਫੈਕਟ ਹੁੰਦਾ ਹੈ। ਚੰਦਨ ਦੀ ਖੁਸ਼ਬੂ ਬਹੁਤ ਮਨਮੋਹਕ ਹੁੰਦੀ ਹੈ। ਇਸ ਲਈ ਚੰਦਨ ਦੇ ਤੇਲ ਨੂੰ ਤੁਸੀਂ ਗਰਮੀਆਂ ‘ਚ ਜੇਕਰ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਹੀਟ ਸਟਰੋਕ ਤੋਂ ਬਚ ਸਕਦੇ ਹੋ।
ਯੁਕਲਿਪਟਸ ਆਇਲ: ਯੁਕਲਿਪਟਸ ਆਇਲ ‘ਚ ਠੰਡਕ ਪ੍ਰਦਾਨ ਕਰਨ ਵਾਲਾ ਗੁਣ ਹੁੰਦਾ ਹੈ। ਇਸਤੋਂ ਇਲਾਵਾ ਇਹ ਐਂਟੀ-ਇੰਫਲੇਮੇਟਰੀ ਗੁਣਾਂ ਤੋਂ ਵੀ ਭਰਪੂਰ ਹੁੰਦਾ ਹੈ। ਇਸ ਨਾਲ ਸਰੀਰ ‘ਚ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਅਤੇ ਸਰੀਰ ਦਾ ਤਾਪਮਾਨ ਘੱਟ ਹੁੰਦਾ ਹੈ। ਗਰਮੀ ਦੇ ਮੌਸਮ ‘ਚ ਨਹਾਉਣ ਵਾਲੇ ਪਾਣੀ ‘ਚ ਇਸਦੀਆਂ ਕੁਝ ਬੂੰਦਾਂ ਮਿਲਾ ਦਿੱਤੀਆਂ ਜਾਣ ਤਾਂ ਹੀਟ ਸਟਰੋਕ ਤੋਂ ਬਚਿਆ ਜਾ ਸਕਦਾ ਹੈ।
ਲੈਵੇਂਡਰ ਆਇਲ: ਲੈਵੇਂਡਰ ਆਇਲ ਦੀ ਮਨਮੋਹਕ ਖੁਸ਼ਬੂ ਕਾਰਨ ਇਸਨੂੰ ਏਰੋਮਾ ਥੈਰੇਪੀ ‘ਚ ਕਾਫੀ ਪ੍ਰਯੋਗ ਕੀਤਾ ਜਾਂਦਾ ਹੈ। ਧਿਆਨ ਅਤੇ ਇਕਾਗਰਤਾ ਲਈ ਵੀ ਕੁਝ ਲੋਕ ਡਿਫਯੂਜ਼ਰ ‘ਚ ਪਾ ਕੇ ਇਸਦਾ ਪ੍ਰਯੋਗ ਕਰਦੇ ਹਨ। ਇਹ ਸਰੀਰ ਨੂੰ ਠੰਢਾ ਰੱਖਦਾ ਹੈ। ਇਸਨੂੰ ਸਰੀਰ ‘ਤੇ ਪ੍ਰਯੋਗ ਕੀਤਾ ਜਾ ਸਕਦਾ ਹੈ। ਇਹ ਧੁੱਪ ‘ਚ ਝੁਲਸੀ ਚਮੜੀ ਨੂੰ ਵੀ ਠੀਕ ਕਰ ਦਿੰਦਾ ਹੈ। ਲੈਵੇਂਡਰ ਆਇਲ ਲਗਾਉਣ ਨਾਲ ਤੁਸੀਂ ਧੁੱਪ ਤੋਂ ਬਚ ਸਕਦੇ ਹੋ।