Height health problems: ਤੁਸੀਂ ਸੁਣਿਆ ਹੋਵੇਗਾ ਕਿ ਅੱਖਾਂ, ਨਹੁੰ ਅਤੇ ਸਕਿਨ ਦੇ ਰੰਗ ਨਾਲ ਸਿਹਤ ਦੀਆਂ ਸਮੱਸਿਆਵਾਂ ਦੇ ਬਾਰੇ ਪਤਾ ਚਲਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹਾਈਟ ਯਾਨਿ ਕੱਦ ਵੀ ਸਿਹਤ ਨਾਲ ਨਾਲ ਜੁੜੀਆਂ ਕਈ ਸਿਹਤ ਸਮੱਸਿਆਵਾਂ ਬਾਰੇ ਦੱਸਦਾ ਹੈ। ਹਾਲਾਂਕਿ ਲੰਬਾਈ ਹੋਣਾ ਜਾਂ ਨਾ ਹੋਣਾ ਸਿਹਤ ਦੀ ਕਿਸੇ ਸਮੱਸਿਆ ਦਾ ਸੰਕੇਤ ਨਹੀਂ ਹੈ ਪਰ ਇਸ ਨਾਲ ਤੁਹਾਨੂੰ ਕੁਝ ਮੁਸ਼ਕਲਾਂ ਜ਼ਰੂਰ ਹੋ ਸਕਦੀਆਂ ਹਨ। ਜੇ ਤੁਸੀਂ ਔਸਤ ਲੰਬਾਈ ਤੋਂ ਲੰਬੇ ਜਾਂ ਛੋਟੇ ਹੋ ਤਾਂ ਤੁਹਾਨੂੰ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਦੱਸਾਂਗੇ। ਦੱਸ ਦੇਈਏ ਕਿ ਭਾਰਤ ਵਿੱਚ ਔਸਤਨ ਪੁਰਸ਼ਾਂ ਦੀ ਲੰਬਾਈ 5 ਫੁੱਟ 7 ਇੰਚ ਹੈ ਜਦੋਂ ਕਿ ਔਰਤਾਂ ਦੀ ਲੰਬਾਈ 5 ਫੁੱਟ 3 ਇੰਚ ਹੈ। ਆਓ ਹੁਣ ਜਾਣਦੇ ਹਾਂ ਲੰਬਾਈ ਨਾਲ ਤੁਹਾਨੂੰ ਹੋਣ ਵਾਲੀ ਬਿਮਾਰੀ ਬਾਰੇ…
ਕੈਂਸਰ: ਖੋਜ ਅਨੁਸਾਰ ਘੱਟ ਹਾਈਟ ਵਾਲੇ ਲੋਕਾਂ ਨੂੰ ਕੈਂਸਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਉੱਥੇ ਹੀ ਜਿਨ੍ਹਾਂ ਔਰਤਾਂ ਦੀ ਲੰਬਾਈ ਘੱਟ ਹੁੰਦੀ ਹੈ ਅਤੇ ਉਨ੍ਹਾਂ ‘ਚ ਓਵੇਰਿਅਨ ਕੈਂਸਰ ਦਾ ਘੱਟ ਖਤਰਾ ਹੁੰਦਾ ਹੈ। ਜਦੋਂ ਕਿ ਘੱਟ ਹਾਈਟ ਵਾਲੇ ਪੁਰਸ਼ਾਂ ‘ਚ 50-69 ਸਾਲਾਂ ਬਾਅਦ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਵਿਗਿਆਨੀ ਮੰਨਦੇ ਹਨ ਕਿ ਜਿਨ੍ਹਾਂ ਲੋਕਾਂ ਦੇ ਪੈਰਾਂ ਦੀ ਲੰਬਾਈ ਜ਼ਿਆਦਾ ਹੁੰਦੀ ਹੈ ਉਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ। ਹਾਲਾਂਕਿ ਇਸਦਾ ਕਾਰਨ ਸਪਸ਼ਟ ਨਹੀਂ ਹੈ ਪਰ ਇਸ ਨੂੰ ਬਚਪਨ ਅਤੇ ਜਵਾਨੀ ਵਿੱਚ ਗ਼ਲਤ ਖੁਰਾਕ, ਪੋਸ਼ਣ ਤੱਤਾਂ ਦੀ ਕਮੀ ਅਤੇ ਖ਼ਰਾਬ ਮੇਟਾਬੋਲੀਜਿਮ ਨਾਲ ਜੋੜਿਆ ਜਾਂਦਾ ਹੈ।
ਦਿਲ ਦੀਆਂ ਬੀਮਾਰੀਆਂ: ਜੋ ਲੋਕ 5 ਫੁੱਟ 3 ਇੰਚ ਤੋਂ ਘੱਟ ਲੰਬੇ ਹੁੰਦੇ ਹਨ ਉਨ੍ਹਾਂ ਨੂੰ 5 ਫੁੱਟ 3 ਇੰਚ ਜਾਂ ਇਸ ਤੋਂ ਜ਼ਿਆਦਾ ਲੰਬਾਈ ਵਾਲੇ ਲੋਕਾਂ ਦੀ ਤੁਲਨਾ ‘ਚ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ 50% ਜ਼ਿਆਦਾ ਹੁੰਦਾ ਹੈ। ਹਾਲਾਂਕਿ ਖੋਜਕਰਤਾਵਾਂ ਨੂੰ ਇਸ ਬਾਰੇ ਪੱਕਾ ਪਤਾ ਨਹੀਂ ਹੈ ਪਰ ਇਸ ਦੇ ਪਿੱਛੇ ਖ਼ਰਾਬ ਪੋਸ਼ਣ, ਜਨਮ ਤੋਂ ਪਹਿਲਾਂ ਇੰਫੈਕਸ਼ਨ ਜਾਂ ਹਾਈਟ ਨਾ ਵੱਧਣ ਕਾਰਨ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ਦਾ ਇਕ ਕਾਰਨ ਜੀਨ ਵੀ ਹੈ ਜੋ ਲੰਬਾਈ ਨੂੰ ਪ੍ਰਭਾਵਤ ਕਰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਸਟਰੋਕ: ਅਜਿਹਾ ਉਦੋਂ ਹੁੰਦਾ ਹੈ ਜਦੋਂ ਦਿਮਾਗ ਦੇ ਇੱਕ ਹਿੱਸੇ ਵਿੱਚ ਖੂਨ ਦਾ ਪ੍ਰਵਾਹ ਰੁਕ ਜਾਂਦਾ ਹੈ। ਲੰਬੇ ਲੋਕਾਂ ਵਿੱਚ ਇਸਦੀ ਸੰਭਾਵਨਾ ਘੱਟ ਹੁੰਦੀ ਹੈ। ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਦਾ ਭਾਰ ਸਹੀ ਹੁੰਦਾ ਹੈ। ਦੂਜੇ ਪਾਸੇ ਪੌਸ਼ਟਿਕ ਤੱਤਾਂ ਦੀ ਕਮੀ ਅਤੇ ਸਿਹਤ ਦੀਆਂ ਹੋਰ ਸਮੱਸਿਆਵਾਂ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਖੋਜ ਦੇ ਅਨੁਸਾਰ ਜਿਨ੍ਹਾਂ ਲੋਕਾਂ ਦੀ ਲੰਬਾਈ 5 ਫੁੱਟ ਜਾਂ ਉਸ ਤੋਂ ਘੱਟ ਹੁੰਦੀ ਹੈ ਉਨ੍ਹਾਂ ‘ਚ ਨਾੜੀਆਂ ਵਿੱਚ ਬਲੱਡ ਕਲੋਟਸ ਜੰਮਣ ਦੀ ਸੰਭਾਵਨਾ ਸਭ ਤੋਂ ਘੱਟ ਹੁੰਦੀ ਹੈ।
ਵਾਲਾਂ ਦਾ ਝੜਨਾ ਜਾਂ ਗੰਜਾਪਣ: ਅੱਜ ਕੱਲ ਵਾਲ ਝੜਨ ਦੀ ਸਮੱਸਿਆ ਆਮ ਹੋ ਗਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਘੱਟ ਉਚਾਈ ਵਾਲੇ ਮਰਦਾਂ ਵਿੱਚ ਗੰਜਾਪਨ ਸਭ ਤੋਂ ਆਮ ਹੈ। ਦਰਅਸਲ ਵਿਗਿਆਨੀਆਂ ਨੇ ਘੱਟ ਹਾਈਟ ਵਾਲੇ ਪੁਰਸ਼ਾਂ ਵਿਚ ਕੁਝ ਅਜਿਹੇ ਜੀਨ ਪਾਏ ਜੋ ਗੰਜੇਪਣ ਦੀ ਸਮੱਸਿਆ ਨੂੰ ਵਧਾਉਂਦੇ ਹਨ। ਹਾਲਾਂਕਿ ਅਜਿਹਾ ਸਾਰਿਆਂ ਦੇ ਨਾਲ ਹੋਵੇ ਇਹ ਜ਼ਰੂਰੀ ਨਹੀਂ ਹੈ।