Hematocolpos Teenage girl disease: ਪੇਟ ਦੇ ਹੇਠਲੇ ਹਿੱਸੇ ‘ਚ ਦਰਦ, ਪੀਰੀਅਡਜ਼ ਖੁੱਲ੍ਹ ਕੇ ਨਾ ਆਉਣਾ ਜਾਂ ਵੈਜਾਇਨਲ ਝਿੱਲੀ ‘ਚ ਉਭਾਰ ਦਿੱਖ ਰਿਹਾ ਹੈ ਤਾਂ ਇਸ ਨੂੰ ਹਲਕੇ ‘ਚ ਨਾ ਲਓ। ਇਹ Hematocolpos ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਇਹ ਇਕ ਅਜਿਹੀ ਸਥਿਤੀ ਹੈ ਜਿਸ ‘ਚ ਸਰੀਰਕ ਸੰਰਚਨਾ ਦੇ ਕਾਰਨ menstrual blood ਦੇ flow ‘ਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਉਹ ਵੈਜਾਇਨਾ ‘ਚ ਹੀ ਭਰਕੇ ਫੈਲ ਜਾਂਦਾ ਹੈ। Hematocolpos ਦਾ ਸਭ ਤੋਂ ਆਮ ਕਾਰਨ ਜਨਮਜਾਤ ਤੋਂ ਅਧੂਰਾ ਹਾਇਮਨ ਹੈ। ਇਸ ਤੋਂ ਇਲਾਵਾ ਇਹ ਸਮੱਸਿਆ ਟਰਾਂਸਵਰਸ ਵੈਜਾਇਨਲ ਸੈੱਪਟਮ ਦੇ ਕਾਰਨ ਵੀ ਹੋ ਸਕਦੀ ਹੈ। Teenage ਕੁੜੀਆਂ ‘ਚ ਇਹ ਸਮੱਸਿਆ ਜੇਨੀਟੇਲ ਟ੍ਰੈਕਟ ‘ਤੇ ਹੁੰਦੀ ਹੈ।
Hematocolpos ਦੇ ਲੱਛਣ: Hematocolpos ਤੋਂ ਪੀੜਤ Teenage ਕੁੜੀਆਂ ‘ਚ ਦੇਖੇ ਜਾ ਸਕਦੇ ਹਨ ਪਰ ਜ਼ਿਆਦਾਤਰ ਮਾਮਲਿਆਂ ‘ਚ 13-15 ਸਾਲਾਂ ਦੀ ਉਮਰ ‘ਚ puberty ਦੇ ਬਾਅਦ ਲੱਛਣ ਨਜ਼ਰ ਨਹੀਂ ਆਉਂਦੇ।
- menstrual ਸ਼ੁਰੂ ਹੋਣ ‘ਚ ਦੇਰੀ
- ਲਗਾਤਾਰ ਪੇਟ ਅਤੇ ਪਿੱਠ ਦੇ ਨਿਚਲੇ ਹਿੱਸੇ ‘ਚ ਦਰਦ
- ਵੈਜਾਇਨਲ ਝਿੱਲੀ (Membrane) ‘ਚ ਉਭਾਰ
- ਯੂਰਿਨ ਅਤੇ ਮਿਲ ਤਿਆਗ ‘ਚ ਦਿੱਕਤ
- ਯੂਰਿਨ ਰਿਟੈਂਸ਼ਨ
- ਪ੍ਰਾਇਮਰੀ ਐਮੇਨੋਰੀਆ
ਸਰੀਰ ਦੇ ਇਨ੍ਹਾਂ ਹਿੱਸਿਆਂ ‘ਚ ਪਾਉਂਦਾ ਹੈ ਅਸਰ: ਇਸ ਦੇ ਕਾਰਨ ਪੀਰੀਅਡਜ਼ ਬਲੱਡ ਵੈਜਾਇਨਾ ‘ਚ ਇਕੱਠਾ ਹੋ ਕੇ ਫੈਲ ਜਾਂਦਾ ਹੈ ਜਿਸ ਨਾਲ ਯੂਰੇਥਰਾ, ਆਂਦਰਾਂ, ਬਲੈਡਰ ਅਤੇ ਪੇਲਵਿਕ ਦੀਆਂ ਮਾਸਪੇਸ਼ੀਆਂ ‘ਤੇ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ। ਉੱਥੇ ਹੀ ਜੇ ਲੰਬੇ ਸਮੇਂ ਤੋਂ ਇਲਾਜ਼ ਨਾ ਮਿਲ ਪਾਉਣ ‘ਤੇ ਇਸ ਨਾਲ ਯੂਰਿਨ ਰਿਟੈਂਸ਼ਨ ਅਤੇ ਵਾਰ-ਵਾਰ ਕਬਜ਼ ਦੀ ਸਮੱਸਿਆ ਵੀ ਹੋ ਸਕਦੀ ਹੈ। ਸੋਨੋਗ੍ਰਾਫੀ ਦੁਆਰਾ Hematocolpos ਦੀ ਜਾਂਚ ਕੀਤਾ ਜਾ ਸਕਦਾ ਹੈ ਪਰ ਜੇ ਇਸ ਨਾਲ ਬਿਮਾਰੀ ਸਪੱਸ਼ਟ ਨਾ ਹੋਵੇ ਤਾਂ ਡਾਕਟਰ ਪੈਲਵਿਕ ਏਰੀਆ ਦੀ MIR ਸਕੈਨ ਕਰਦੇ ਹਨ।
Hematocolpos ਦਾ ਇਲਾਜ: ਸਥਿਤੀ ਦੇ ਅਧਾਰ ‘ਤੇ ਡਾਕਟਰ ਸਰਜਰੀ ਦੀ ਸਲਾਹ ਦਿੰਦੇ ਹਨ ਜਿਸ ਨੂੰ ਹਾਈਮੇਨੈਕਟੋਮੀ ਕਿਹਾ ਜਾਂਦਾ ਹੈ। ਇਸ ‘ਚ ਹਾਈਮੇਨ/ਸੈੱਪਟਮ ਵਿਚ ਕ੍ਰਾਸ ਚੀਰਾ ਲਗਾਕੇ ਵੈਜਾਇਨਾ ਅਤੇ ਯੂਟ੍ਰਸ ਵਿਚ ਜਮ੍ਹਾ menstrual blood ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਜੇ Teenage ਕੁੜੀਆਂ ‘ਚ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਨਜ਼ਰ ਆਵੇ ਤਾਂ ਬਿਨਾਂ ਦੇਰੀ ਕੀਤੇ ਗਾਇਨੀਕੋਲੋਜਿਸਟ ਨਾਲ ਸਲਾਹ ਕਰੋ ਤਾਂ ਜੋ ਸਮੇਂ ਸਿਰ ਇਸਦਾ ਇਲਾਜ ਕੀਤਾ ਜਾ ਸਕੇ।