Hibiscus tea benefits: ਅੱਜ ਕੱਲ ਲੋਕ ਤੰਦਰੁਸਤ ਰਹਿਣ ਲਈ ਹਰੀ, ਕਾਲੀ ਚਾਹ ਬਹੁਤ ਪੀਂਦੇ ਹਨ। ਹਾਲਾਂਕਿ ਇਸ ਤੋਂ ਇਲਾਵਾ ਵੀ ਮਾਰਕੀਟ ‘ਚ ਬਹੁਤ ਸਾਰੀਆਂ ਹਰਬਲ ਟੀ ਮਿਲ ਜਾਂਦੀਆਂ ਹਨ ਜੋ ਤੁਹਾਨੂੰ ਤੰਦਰੁਸਤ ਰੱਖਣ ਦੇ ਨਾਲ ਬਿਮਾਰੀਆਂ ਤੋਂ ਵੀ ਬਚਾਉਂਦੀਆਂ ਹਨ। ਉਨ੍ਹਾਂ ਵਿਚੋਂ ਇਕ ਹੈ ਗੁੜਹਲ ਦੀ ਚਾਹ। ਇਹ ਇਕ ਫੈਨਸੀ ਹਰਬਲ ਚਾਹ ਹੈ ਜੋ ਕਿ ਅੱਜਕੱਲ੍ਹ ਬਹੁਤ ਮਸ਼ਹੂਰ ਹੋ ਰਹੀ ਹੈ। ਇਸ ਖੂਬਸੂਰਤ ਲਾਲ ਚਾਹ ਨੂੰ ਗੁੜਹਲ ਦੇ ਫੁੱਲਾਂ ਤੋਂ ਬਣਾਇਆ ਜਾਂਦਾ ਹੈ ਜੋ ਸ਼ੂਗਰ ਤੋਂ ਲੈ ਕੇ ਭਾਰ ਘਟਾਉਣ ‘ਚ ਬਹੁਤ ਮਦਦਗਾਰ ਹੈ। ਆਓ ਅਸੀਂ ਤੁਹਾਨੂੰ ਗੁੜਹਲ ਦੀ ਚਾਹ ਪੀਣ ਦੇ ਫਾਇਦੇ ਅਤੇ ਇਸ ਨੂੰ ਬਣਾਉਣ ਦੇ ਤਰੀਕਾ ਦੱਸਦੇ ਹਾਂ…
ਚਾਹ ਬਣਾਉਣ ਦਾ ਤਰੀਕਾ: ਇਸ ਦੇ ਲਈ 1/2 ਕੱਪ ਪਾਣੀ ‘ਚ ਗੁੜਹਲ ਦੇ ਫੁੱਲ ਉਬਾਲੋ ਅਤੇ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਗੈਸ ਬੰਦ ਕਰ ਦਿਓ। ਇਸ ਨੂੰ ਛਾਣ ਕੇ 2 ਚੱਮਚ ਸ਼ਹਿਦ, 1 ਚੁਟਕੀ ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾਓ। ਧਿਆਨ ਰੱਖੋ ਕਿ ਪਾਣੀ ਦਾ ਰੰਗ ਬਦਲਦੇ ਸਾਰ ਹੀ ਗੈਸ ਬੰਦ ਕਰ ਦਿਓ ਨਹੀਂ ਤਾਂ ਚਾਹ ਦਾ ਸੁਆਦ ਕੌੜਾ ਹੋ ਜਾਵੇਗਾ। ਦਿਨ ‘ਚ 2 ਵਾਰ ਸੇਵਨ ਕਰੋ। ਐਂਟੀਆਕਸੀਡੈਂਟਸ ਨਾਲ ਭਰਪੂਰ ਇਸ ਚਾਹ ਨੂੰ ਦਿਨ ਵਿਚ 2 ਵਾਰ ਪੀਓ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਚਾਹ ਪੀਣ ਦੇ ਫਾਇਦੇ…
- ਇਹ ਚਾਹ ਕੈਂਸਰ ਵਾਲੇ ਸੈੱਲਾਂ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਦੀ ਹੈ। ਤੁਸੀਂ ਇਸ ਦਾ ਸੇਵਨ ਕਰਕੇ ਕੈਂਸਰ ਤੋਂ ਬਚ ਸਕਦੇ ਹੋ।
- ਗੁੜ ਦੀ ਚਾਹ ਪੀਣ ਨਾਲ ਤੁਹਾਨੂੰ ਲੀਵਰ ਸੰਬੰਧੀ ਸਮੱਸਿਆ ਨਹੀਂ ਹੋਵੇਗੀ। ਇਹ ਲੀਵਰ ਤੋਂ ਨੁਕਸਾਨਦੇਹ ਪਦਾਰਥਾਂ ਨੂੰ ਬਾਹਰ ਕੱਢਦਾ ਹੈ।
- ਗੁੜਹਲ ਦੀ ਚਾਹ ‘ਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਤੁਹਾਡੀ ਪਾਚਕ ਕਿਰਿਆ ਨੂੰ ਕਿਰਿਆਸ਼ੀਲ ਕਰਦੇ ਹਨ। ਇਸ ਨੂੰ ਪੀਣ ਨਾਲ ਤੁਹਾਡਾ ਭਾਰ ਅਸਾਨੀ ਨਾਲ ਘੱਟ ਜਾਂਦਾ ਹੈ।
- ਅੱਜ ਕੱਲ ਜ਼ਿਆਦਾ ਲੋਕ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਗੁੜਹਲ ਦੀ ਚਾਹ ਪੀ ਸਕਦੇ ਹੋ। ਇਸ ਨੂੰ ਰੋਜ਼ਾਨਾ ਪੀਣ ਨਾਲ ਬਲੱਡ ਪ੍ਰੈਸ਼ਰ ਜਲਦੀ ਹੀ ਕੰਟਰੋਲ ਹੋ ਜਾਂਦਾ ਹੈ।
- ਗੁੜਹਲ ਦੀ ਚਾਹ ਨਾ ਸਿਰਫ ਅਨਿਯਮਿਤ ਪੀਰੀਅਡਜ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਬਲਕਿ ਇਸ ਨਾਲ ਦਰਦ ਅਤੇ ਕੜਵੱਲ ਦੀ ਸਮੱਸਿਆ ਵੀ ਨਹੀਂ ਹੁੰਦੀ।
- ਗੁੜਹਲ ਦੇ ਫੁੱਲ ਦੀਆਂ ਪੰਖੁੜੀਆਂ ਨੂੰ ਪਾਣੀ ‘ਚ ਉਬਾਲ ਕੇ ਹਰਬਲ ਚਾਹ ਬਣਾ ਕੇ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਇਹ ਕੋਲੇਸਟ੍ਰੋਲ ਨੂੰ ਵੱਧਣ ਤੋਂ ਵੀ ਰੋਕਦਾ ਹੈ।
- ਇਸ ਚਾਹ ਨੂੰ ਪੀਣ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਨਾਲ ਹੀ ਤਣਾਅ ਵੀ ਨਹੀਂ ਹੁੰਦਾ ਜਿਸ ਨਾਲ ਤੁਸੀਂ ਡਿਪ੍ਰੈਸ਼ਨ ਤੋਂ ਵੀ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਇਹ ਚਾਹ ਸਿਰ ਦਰਦ ਤੋਂ ਛੁਟਕਾਰਾ ਪਾਉਣ ‘ਚ ਵੀ ਬਹੁਤ ਲਾਭਕਾਰੀ ਹੈ।