Hibiscus Tea benefits: ਗੁੜਹਲ ਦਾ ਫੁੱਲ ਦਿੱਖਣ ‘ਚ ਸੁੰਦਰ ਹੋਣ ਦੇ ਨਾਲ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਅੰਗਰੇਜ਼ੀ ‘ਚ ‘Hibiscus’ ਕਹਿੰਦੇ ਹਨ। ਇਸ ਤੋਂ ਤਿਆਰ ਚਾਹ ਦੇ ਸੇਵਨ ਨਾਲ ਭਾਰ ਘਟਾਉਣ ਦੇ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਗੁੜਹਲ ਦੀ ਚਾਹ ਪੀਣ ਦੇ ਸਭ ਤੋਂ ਵਧੀਆ ਫਾਇਦਿਆਂ ਬਾਰੇ ਦੱਸਾਂਗੇ। ਪਰ ਉਸ ਤੋਂ ਪਹਿਲਾਂ ਜਾਣੋ ‘Hibiscus Tea’ ਬਣਾਉਣ ਦਾ ਤਰੀਕਾ…
Hibiscus Tea (ਗੁੜਹਲ ਦੀ ਚਾਹ) ਹਰਬਲ ਟੀ
ਸਮੱਗਰੀ
- ਪਾਣੀ – 2 ਕੱਪ
- ਲੌਂਗ – 2
- ਇਲਾਇਚੀ – 1
- ਗੁੜਹਲ ਦੇ ਫੁੱਲ – 4-5 (ਧੋਤੇ ਹੋਏ)
- ਸ਼ਹਿਦ ਜਾਂ ਖੰਡ – ਸੁਆਦ ਅਨੁਸਾਰ
- ਦਾਲਚੀਨੀ – 1 ਟੁਕੜਾ
- ਨਿੰਬੂ ਦਾ ਰਸ – 1 ਛੋਟਾ ਚੱਮਚ
- ਅਦਰਕ – 1/2 ਛੋਟਾ ਚੱਮਚ
- ਕਾਲੀ ਮਿਰਚ – 3-4
ਵਿਧੀ-
- ਸਭ ਤੋਂ ਪਹਿਲਾਂ ਪੈਨ ‘ਚ ਪਾਣੀ, ਗੁੜਹਲ ਦੇ ਫੁੱਲ, ਅਦਰਕ, ਕਾਲੀ ਮਿਰਚ, ਇਲਾਇਚੀ ਅਤੇ ਲੌਂਗ ਪਾ ਕੇ 10 ਮਿੰਟ ਤੱਕ ਉਬਾਲੋ।
- ਤਿਆਰ ਚਾਹ ਨੂੰ ਛਾਨਣੀ ਨਾਲ ਛਾਣ ਕੇ ਇਸ ‘ਚ ਖੰਡ ਜਾਂ ਸ਼ਹਿਦ ਮਿਲਾਓ।
- ਇਸ ਨੂੰ ਸਰਵਿੰਗ ਕੱਪ ‘ਚ ਕੱਢਕੇ ਨਿੰਬੂ ਦਾ ਰਸ ਪਾਓ।
- ਤੁਹਾਡੀ ਗੁੜਹਲ ਦੀ ਚਾਹ ਬਣ ਕੇ ਤਿਆਰ ਹੈ। ਇਸ ਨੂੰ ਪੀਣ ਦਾ ਮਜ਼ਾ ਲਓ।
- ਨੋਟ- ਤੁਸੀਂ ਚਾਹੋ ਤਾਂ ਇਸ ‘ਚ ਬਰਫ ਮਿਲਾ ਕੇ ਠੰਡਾ ਵੀ ਪੀ ਸਕਦੇ ਹੋ।
ਤਾਂ ਆਓ ਜਾਣਦੇ ਹਾਂ ਇਸ ਹੈਲਥੀ ਚਾਹ ਨੂੰ ਪੀਣ ਦੇ ਫਾਇਦੇ…
ਕੈਂਸਰ ਤੋਂ ਬਚਾਅ: ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਕੈਂਸਰ ਆਦਿ ਗੁਣਾਂ ਨਾਲ ਭਰਪੂਰ ਗੁੜਹਲ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵੱਧਣ ਤੋਂ ਰੋਕਦਾ ਹੈ। ਅਜਿਹੇ ‘ਚ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਅੱਜ ਕੱਲ ਲੋਕਾਂ ‘ਚ ਬਲੱਡ ਪ੍ਰੈਸ਼ਰ ਵਧਣ ਅਤੇ ਘੱਟ ਹੋਣ ਦੀ ਸਮੱਸਿਆ ਆਮ ਹੈ। ਅਜਿਹੇ ‘ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਗੁੜਹਲ ਦੀ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ‘ਚ ਮਦਦ ਮਿਲਦੀ ਹੈ। ਇਸ ਹਰਬਲ ਚਾਹ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਦੇ ਨਾਲ ਹੀ ਕੋਲੈਸਟ੍ਰੋਲ ਲੈਵਲ ਵੀ ਕੰਟਰੋਲ ਰਹਿੰਦਾ ਹੈ। ਅਜਿਹੇ ‘ਚ ਦਿਲ ਸਿਹਤਮੰਦ ਰਹਿਣ ਨਾਲ ਹਾਰਟ ਅਟੈਕ ਅਤੇ ਇਸ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਰਹਿੰਦਾ ਹੈ। ਇਕ ਖੋਜ ਅਨੁਸਾਰ ਹਿਬਿਸਕਸ ਚਾਹ ਦੇ ਸੇਵਨ ਨਾਲ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਮਿਲਦੀ ਹੈ।
ਲੀਵਰ ਨੂੰ ਰੱਖੇ ਹੈਲਥੀ: ਇਕ ਅਧਿਐਨ ਦੇ ਅਨੁਸਾਰ ਇਸ ਦੇ ਸੇਵਨ ਨਾਲ ਲੀਵਰ ਦੀ ਕੁਸ਼ਲਤਾ ਵੱਧਦੀ ਹੈ। ਅਜਿਹੇ ‘ਚ ਲੀਵਰ ਦੀਆਂ ਸਮੱਸਿਆਵਾਂ ਦੂਰ ਹੋਣ ਨਾਲ ਹੀ ਇਹ ਸਿਹਤਮੰਦ ਰਹਿੰਦਾ ਹੈ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਉਹ ਸਰੀਰ ‘ਚ ਫ੍ਰੀ ਰੈਡੀਕਲਜ਼ ਨਾਲ ਲੜਨ ‘ਚ ਤਾਕਤ ਦਿੰਦੇ ਹਨ। ਅਜਿਹੇ ‘ਚ ਸਰੀਰ ਦੇ ਸੈੱਲ ਤੰਦਰੁਸਤ ਰਹਿਣ ਨਾਲ ਬਿਮਾਰੀਆਂ ਲੱਗਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਭਾਰ ਘਟਾਉਣ ‘ਚ ਮਦਦਗਾਰ: ਇਸ ਹਰਬਲ ਚਾਹ ਦਾ ਨਿਯਮਤ ਰੂਪ ‘ਚ ਸੇਵਨ ਕਰਨ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਇਹ ਸਰੀਰ ‘ਚ ਜਮ੍ਹਾ ਹੋਈ ਐਕਸਟ੍ਰਾ ਚਰਬੀ ਨੂੰ ਘੱਟ ਕਰਕੇ ਸਰੀਰ ਨੂੰ ਸਹੀ ਸ਼ੇਪ ਦਿਵਾਉਣ ‘ਚ ਮਦਦ ਕਰਦੀ ਹੈ। ਇੱਕ ਖੋਜ ਦੇ ਅਨੁਸਾਰ ਗੁੜਹਲ ਦੀ ਚਾਹ ਦਾ ਲਗਾਤਾਰ 12 ਹਫ਼ਤਿਆਂ ਤੱਕ ਸੇਵਨ ਕਰਨ ਨਾਲ ਪੇਚ, ਕਮਰ ਦੇ ਆਲੇ-ਦੁਆਲੇ ਜਮਾ ਐਕਸਟ੍ਰਾ ਚਰਬੀ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਗੁੜਹਲ ਦੀ ਚਾਹ ਦਾ ਸੇਵਨ ਕਰਨ ਨਾਲ ਪਾਚਨ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਇਸ ਨਾਲ ਪਾਚਨ ਕਿਰਿਆ ਸਹੀ ਤਰੀਕੇ ਨਾਲ ਕੰਮ ਕਰਦੀ ਹੈ। ਅਜਿਹੇ ‘ਚ ਪੇਟ ਦਰਦ, ਕਬਜ਼, ਬਦਹਜ਼ਮੀ, ਐਸਿਡਿਟੀ ਆਦਿ ਪੇਟ ਦੀਆਂ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ।