High Blood pressure: ਖ਼ਰਾਬ ਲਾਈਫਸਟਾਈਲ ਅਤੇ ਲਗਾਤਾਰ ਤਣਾਅ ਵੱਧਣ ਕਾਰਨ ਲੋਕਾਂ ‘ਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੈ। ਜੇ ਬਲੱਡ ਪ੍ਰੈਸ਼ਰ ਵਧ ਜਾਵੇ ਤਾਂ ਮੌਤ ਦਾ ਖ਼ਤਰਾ ਵੀ ਹੁੰਦਾ ਹੈ। ਹਾਲਾਂਕਿ ਬੀਪੀ ਨੂੰ ਕੰਟਰੋਲ ਕਰਨ ਲਈ ਜ਼ਿਆਦਾਤਰ ਲੋਕ ਦਵਾਈਆਂ ਲੈਂਦੇ ਹਨ ਪਰ ਡਾਇਟ ਨਾਲ ਵੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬੀਪੀ ਨੂੰ ਕੰਟਰੋਲ ਕਰਨ ਲਈ ਮਰੀਜ਼ਾਂ ਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ।
ਕੀ ਹੈ ਹਾਈਪਰਟੈਨਸ਼ਨ: ਹਾਈਪਰਟੈਨਸ਼ਨ ਯਾਨਿ ਹਾਈ ਬਲੱਡ ਪ੍ਰੈਸ਼ਰ ਉਹ ਸਥਿਤੀ ਹੁੰਦੀ ਹੈ ਜਦੋਂ ਨਾੜੀਆਂ ‘ਚ ਬਲੱਡ ਦਾ ਪ੍ਰਭਾਵ ਵਧਦਾ ਹੈ। ਆਮ ਬਲੱਡ ਪ੍ਰੈਸ਼ਰ ਦੀ ਰੇਂਜ 120/80 MMHG ਹੁੰਦੀ ਹੈ। ਬੀਪੀ ਵਧਣ ਕਾਰਨ ਦਿਲ, ਅੱਖਾਂ, ਕਿਡਨੀ ਅਤੇ ਹੋਰ ਅੰਗਾਂ ਦੇ ਕੰਮਕਾਜ ‘ਚ ਰੁਕਾਵਟ ਬਣ ਜਾਂਦਾ ਹੈ ਜਾਂ ਉਹ ਕੰਮ ਕਰਨਾ ਬੰਦ ਕਰ ਦਿੰਦੇ ਹਨ ਇਸ ਲਈ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਸਭ ਤੋਂ ਪਹਿਲਾਂ ਜਾਣੋ ਕੀ ਖਾਣਾ ਚਾਹੀਦਾ ?
ਫਲਾਂ ਅਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ: ਮੌਸਮੀ ਫਲ, ਪਾਲਕ, ਗੋਭੀ, ਬਥੂਆ ਜਿਹੀਆਂ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਦਾ ਜਿੰਨਾ ਹੋ ਸਕੇ ਜ਼ਿਆਦਾ ਸੇਵਨ ਕਰੋ। ਇਸ ਤੋਂ ਇਲਾਵਾ ਭੋਜਨ ‘ਚ ਲਸਣ, ਪਿਆਜ਼, ਕਾਲੀ ਮਿਰਚ, ਅਦਰਕ ਦੀ ਜ਼ਿਆਦਾ ਵਰਤੋਂ ਕਰੋ। ਜੇ ਤੁਸੀਂ ਹਾਈਪਰਟੈਨਸ਼ਨ ਦੇ ਮਰੀਜ਼ ਹੋ ਤਾਂ ਸਵੇਰੇ 1 ਗਲਾਸ ਲੌਕੀ ਦਾ ਜੂਸ ਪੀਣ ਦੀ ਆਦਤ ਬਣਾਓ। ਇਸ ਦਾ ਸੇਵਨ ਸ਼ੂਗਰ ਰੋਗੀਆਂ ਲਈ ਵੀ ਬਹੁਤ ਫਾਇਦੇਮੰਦ ਹੈ। 1 ਚਮਚ ਪਿਆਜ਼ ਦੇ ਰਸ ‘ਚ ਦੇਸੀ ਘਿਓ ਮਿਲਾਕੇ ਰੋਜ਼ਾਨਾ ਖਾਓ। ਇਸ ਨਾਲ ਵੀ ਬਲੱਡ ਪ੍ਰੈਸ਼ਰ ਨਹੀਂ ਵਧੇਗਾ ਅਤੇ ਕਈ ਬਿਮਾਰੀਆਂ ਦਾ ਖ਼ਤਰਾ ਵੀ ਘਟੇਗਾ। ਰਾਤ ਨੂੰ 1 ਗਲਾਸ ਪਾਣੀ ‘ਚ ਮੇਥੀ ਦੇ ਬੀਜ ਭਿਓ ਦਿਓ। ਸਵੇਰੇ ਖਾਲੀ ਪੇਟ ਇਸ ਦਾ ਪਾਣੀ ਸਮੇਤ ਸੇਵਨ ਕਰੋ। ਇਸ ਦਾ ਰੋਜ਼ਾਨਾ ਸੇਵਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖੇਗਾ। 1/2 ਗਲਾਸ ਗਰਮ ਪਾਣੀ ‘ਚ ਕਾਲੀ ਮਿਰਚ ਪਾਊਡਰ ਮਿਲਾਕੇ 2-2 ਘੰਟੇ ਬਾਅਦ ਪੀਓ। ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹੇਗਾ।
ਤਾਂਬੇ ਦੇ ਭਾਂਡੇ ‘ਚ ਪਾਣੀ ਪੀਓ: ਤਾਂਬੇ ਦੇ ਭਾਂਡੇ ‘ਚ ਪਾਣੀ ਭਰਕੇ ਸਵੇਰੇ ਖਾਲੀ ਪੇਟ ਪੀਓ। ਇਸ ਨਾਲ ਨਾ ਸਿਰਫ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹੇਗਾ ਬਲਕਿ ਕਈ ਬਿਮਾਰੀਆਂ ਤੋਂ ਵੀ ਬਚਾਏਗਾ। ਇਸ ਤੋਂ ਇਲਾਵਾ ਦਿਨ ‘ਚ ਘੱਟੋ-ਘੱਟ 10 ਤੋਂ 12 ਗ੍ਰਾਮ ਪਾਣੀ ਪੀਓ। ਓਮੇਗਾ -3 ਫੈਟੀ ਐਸਿਡ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੇ ਲਈ ਸੈਲਮਨ ਮੱਛੀ ਖਾਓ। ਇਹ ਨਾ ਸਿਰਫ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ ਬਲਕਿ ਬਲੱਡ ਸੈੱਲਾਂ ‘ਤੇ ਵੀ ਚੰਗਾ ਅਸਰ ਪਾਉਂਦਾ ਹੈ। ਮਾਹਰਾਂ ਦੇ ਅਨੁਸਾਰ ਬ੍ਰੋਕਲੀ ‘ਚ ਮੌਜੂਦ ਐਂਟੀ-ਆਕਸੀਡੈਂਟ ਹਾਈ ਬਲੱਡ ਪ੍ਰੈਸ਼ਰ ਦੇ ਖ਼ਤਰੇ ਨੂੰ ਘਟਾਉਂਦੇ ਹਨ। ਇਸ ਨਾਲ ਕੈਂਸਰ ਦਾ ਖ਼ਤਰਾ ਵੀ ਘੱਟ ਕਰਦਾ ਹੈ ਇਸ ਲਈ ਹਫਤੇ ‘ਚ ਘੱਟੋ-ਘੱਟ 1 ਵਾਰ ਇਸ ਦਾ ਸੇਵਨ ਕਰੋ।
ਹੁਣ ਜਾਣੋ ਕਿੰਨਾ ਚੀਜ਼ਾਂ ਤੋਂ ਪਰਹੇਜ਼ ਹੈ ਜ਼ਰੂਰੀ
- ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਰੈੱਡ ਮੀਟ, ਜ਼ਿਆਦਾ ਨਮਕ, ਪੈਕਡ ਫੂਡਜ਼, ਖੰਡ, ਰਿਫਾਇੰਡ ਭੋਜਨ, ਆਇਲੀ ਫੂਡਜ਼, ਪ੍ਰੋਸੈਸਡ ਫੂਡਜ਼, ਪੀਜ਼ਾ, ਅਚਾਰ, ਡੱਬਾਬੰਦ ਸੂਪ, ਡੱਬਾਬੰਦ ਟਮਾਟਰਾਂ ਨਾਲ ਬਣੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਚਾਹ ਅਤੇ ਕੌਫੀ ਦਾ ਸੇਵਨ ਵੀ ਘੱਟ ਤੋਂ ਘੱਟ ਕਰੋ ਕਿਉਂਕਿ ਕੈਫੀਨ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ।