Himalayan Salt Water: ਸਿਹਤਮੰਦ ਰਹਿਣ ਲਈ ਲੋਕ ਕਸਰਤ, ਜਾਗਿੰਗ ਅਤੇ ਯੋਗਾ ਦਾ ਸਹਾਰਾ ਲੈਂਦੇ ਹਨ। ਪਰ ਇੰਨਾ ਕੁਝ ਕਰਨ ਦੇ ਬਾਅਦ ਵੀ ਸਿਹਤ ਨੂੰ ਛੋਟੀਆਂ-ਮੋਟੀਆਂ ਹੈਲਥ ਪ੍ਰਾਬਲਮਜ ਘੇਰ ਲੈਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਖਾਲੀ ਪੇਟ ਨਮਕ ਵਾਲਾ ਪਾਣੀ ਪੀ ਸਕਦੇ ਹੋ। ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਗਲਾਸ ਗੁਣਗੁਣੇ ਪਾਣੀ ‘ਚ 1/3 ਛੋਟਾ ਚਮਚ ‘ਹਿਮਾਲੀਅਨ ਸਾਲਟ‘ ਘੋਲਕੇ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ‘ਹਿਮਾਲੀਅਨ ਸਾਲਟ ਵਾਟਰ’ ਤੋਂ ਹੋਣ ਵਾਲੇ ਫਾਇਦਿਆਂ ਬਾਰੇ…
ਕੀ ਹੈ ਹਿਮਾਲੀਅਨ ਸਾਲਟ: ਹਿਮਾਲੀਆ ਸਾਲਟ ਇਕ ਕਿਸਮ ਦਾ ਨਮਕ ਹੈ ਜੋ ਦੂਸਰੇ ਨਮਕ ਤੋਂ ਵਧੀਆ ਮੰਨਿਆ ਜਾਂਦਾ ਹੈ। ਗੁਲਾਬੀ ਰੰਗ ਦੇ ਦਿੱਖਣ ਵਾਲੇ ਇਸ ਨਮਕ ਦੀ ਸਲੈਬ ਹਿਮਾਲਿਆ ਦੀ ਪਹਾੜੀ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਇਸ ਨਮਕ ‘ਚ ਆਇਓਡੀਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਨੂੰ ਨਿਯਮਿਤ ਰੂਪ ਨਾਲ ਪਾਣੀ ‘ਚ ਮਿਲਾਕੇ ਪੀਣ ਨਾਲ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਸਰੀਰ ਨੂੰ ਰੱਖੇ ਹਾਈਡ੍ਰੇਟ: ਇਸ ਪਾਣੀ ‘ਚ ਜ਼ਰੂਰੀ ਇਲੈਕਟ੍ਰੋਲਾਈਟਸ ਹੁੰਦੇ ਹਨ ਜੋ ਸਰੀਰ ਨੂੰ ਐਨਰਜ਼ੀ ਦਿੰਦੇ ਹਨ। ਸਾਦਾ ਪਾਣੀ ਜ਼ਹਿਰੀਲੇ ਤੱਤਾਂ ਨੂੰ ਬਾਹਰ ਤਾਂ ਕੱਢਦਾ ਹੈ ਪਰ ਇਹ ਸਰੀਰ ‘ਚ ਮੌਜੂਦ ਖਣਿਜਾਂ ਨੂੰ ਮਾਰ ਦਿੰਦਾ ਹੈ। ਅਜਿਹੇ ‘ਚ ਇਹ ਪਾਣੀ ਸਰੀਰ ਨੂੰ ਹਾਈਡਰੇਟ ਰੱਖਦਾ ਹੈ।
ਵਜ਼ਨ ਕੰਟਰੋਲ: ਰੋਜ਼ਾਨਾ ਸਵੇਰੇ ਹਿਮਾਲੀਅਨ ਸਾਲਟ ਵਾਟਰ ਪੀਣ ਨਾਲ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਵਿਚ ਮੌਜੂਦ ਖਣਿਜ ਫ਼ੂਡ ਕਰੇਵਿੰਗ ਨੂੰ ਘੱਟ ਕਰਕੇ ਅੰਤੜੀਆਂ ਨੂੰ ਉਤੇਜਿਤ ਕਰਦਾ ਹੈ। ਜਿਸ ਨਾਲ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਅਤੇ ਭਾਰ ਘਟਾਉਣ ‘ਚ ਮਦਦ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਪੇਟ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ ਉਨ੍ਹਾਂ ਨੂੰ ਹਿਮਾਲੀਅਨ ਨਮਕ ਵਾਲਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ ਹੀ ਪੇਟ ਗੈਸ ਤੋਂ ਵੀ ਛੁਟਕਾਰਾ ਮਿਲਦਾ ਹੈ। ਇਹ ਪੇਟ ਦੇ ਅੰਦਰ ਕੁਦਰਤੀ ਨਮਕ, ਹਾਈਡ੍ਰੋਕਲੋਰਿਕ ਐਸਿਡ ਅਤੇ ਪਚਾਉਣ ਵਾਲੇ ਅੰਜਾਇਮ ਨੂੰ ਉਤੇਜਿਤ ਕਰਨ ‘ਚ ਸਹਾਇਤਾ ਕਰਦੇ ਹਨ ਤਾਂ ਜੋ ਭੋਜਨ ਆਸਾਨੀ ਨਾਲ ਹਜ਼ਮ ਹੋ ਸਕੇ।
ਮਜ਼ਬੂਤ ਹੱਡੀਆਂ: ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਮਿਨਰਲਜ਼ ਨਾਲ ਭਰਪੂਰ ਨਮਕ ਦਾ ਪਾਣੀ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਸਿਰਦਰਦ ਦੀ ਸਮੱਸਿਆ ‘ਚ ਵੀ ਰਾਹਤ ਦਿੰਦਾ ਹੈ ਅਤੇ ਮਾਸਪੇਸ਼ੀਆਂ ਦੀ ਏਂਠਨ ਤੋਂ ਰਾਹਤ ਦਿੰਦਾ ਹੈ। ਕਈ ਲੋਕਾਂ ਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਆਉਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ। ਅਜਿਹੇ ‘ਚ ਰੋਜ਼ਾਨਾ ਸਵੇਰੇ ਨਮਕ ਵਾਲਾ ਪਾਣੀ ਪੀਣ ਦੀ ਆਦਤ ਬਣਾਓ। ਇਸ ‘ਚ ਮੌਜੂਦ ਮਿਨਰਲਜ਼ ਦਿਮਾਗ ਦੀ ਦਿਮਾਗੀ ਪ੍ਰਣਾਲੀ ਨੂੰ ਸ਼ਾਂਤ ਕਰਦਾ ਹੈ ਅਤੇ ਤਣਾਅ ਦੇ ਹਾਰਮੋਨਜ਼ ਨੂੰ ਘਟਾ ਕੇ ਰਾਤ ਨੂੰ ਚੰਗੀ ਨੀਂਦ ਲੈਣ ‘ਚ ਸਹਾਇਤਾ ਕਰਦਾ ਹੈ।