Hips Pimples home remedies: ਧੂੜ-ਮਿੱਟੀ ਦੇ ਕਾਰਨ ਚਿਹਰੇ ‘ਤੇ ਮੁਹਾਸਿਆਂ ਦਾ ਨਿਕਲਣਾ ਆਮ ਗੱਲ ਹੈ। ਪਰ ਕਈ ਵਾਰ ਹਿਪਸ ਯਾਨਿ ਬਟ ‘ਤੇ ਵੀ ਮੁਹਾਸੇ ਹੋ ਜਾਂਦੇ ਹਨ। ਇਨ੍ਹਾਂ ਮੁਹਾਸਿਆਂ ਕਾਰਨ ਹੋਣ ਵਾਲਾ ਦਰਦ ਬੇਅਰਾਮ ਕਰ ਦਿੰਦਾ ਹੈ। ਇਸ ਦੇ ਨਾਲ ਹੀ ਬੱਟਾਂ ‘ਤੇ ਮੁਹਾਸੇ ਨਿਕਲਣ ਕਾਰਨ ਸੰਕਰਮਣ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਹਿਪਸ ‘ਤੇ ਨਿਕਲਣ ਵਾਲੇ ਮੁਹਾਸਿਆਂ ਦੇ ਕਾਰਨ ਅਤੇ ਘਰੇਲੂ ਨੁਸਖ਼ੇ ਦੱਸਦੇ ਹਾਂ ਜਿਸ ਨਾਲ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ।
ਸੋਜ਼ ਨੂੰ ਘੱਟ ਕਰਦਾ ਹੈ ਨਿੰਬੂ ਦਾ ਰਸ: ਨਿੰਬੂ ਵਿਚ ਮੌਜੂਦ ਐਂਟੀ-ਬੈਕਟੀਰੀਆ ਗੁਣ ਪਿੰਪਲਸ ਦੀ ਸੋਜ਼ ਨੂੰ ਘੱਟ ਕਰਦਾ ਹੈ। ਨਿੰਬੂ ਦੇ ਰਸ ਨੂੰ ਕਾਟਨ ਦੀ ਮਦਦ ਨਾਲ ਮੁਹਾਸਿਆਂ ‘ਤੇ ਲਗਾ ਕੇ 10 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਇਸ ਨੂੰ ਗੁਣਗੁਣੇ ਪਾਣੀ ਨਾਲ ਸਾਫ ਕਰੋ। ਵਰਕਆਊਟ ਕਰਨ ਨਾਲ ਸਕਿਨ ‘ਤੇ ਪਸੀਨਾ, ਮੈਲ ਅਤੇ ਤੇਲ ਜੰਮ ਜਾਂਦਾ ਹੈ। ਇਸ ਲਈ ਕਸਰਤ ਤੋਂ ਤੁਰੰਤ ਬਾਅਦ ਸ਼ਾਵਰ ਲਓ। ਅਜਿਹਾ ਕਰਨ ਨਾਲ ਪਸੀਨੇ ਕਾਰਨ ਸਕਿਨ ਪੋਰਸ ਬੰਦ ਨਹੀਂ ਹੋਣਗੇ।
ਰੋਜ਼ਾਨਾ ਕਰੋ ਟੀ-ਟ੍ਰੀ ਤੇਲ ਦਾ ਇਸਤੇਮਾਲ: ਐਂਟੀਮਾਈਕ੍ਰੋਬਾਇਲ ਅਤੇ ਐਂਟੀ-ਇਨਫਲੇਮੈਟਰੀ ਗੁਣਾਂ ਨਾਲ ਭਰਪੂਰ ਟੀ-ਟ੍ਰੀ ਤੇਲ ਨੂੰ ਰੋਜ਼ਾਨਾ ਆਪਣੇ ਹਿਪਸ ‘ਤੇ ਲਗਾਓ। ਇਸ ਨਾਲ ਹਿਪਸ ‘ਤੇ ਹੋਣ ਵਾਲੇ ਪਿੰਪਲਸ ਤੋਂ ਰਾਹਤ ਮਿਲੇਗੀ। ਜੇ ਤੁਸੀਂ ਚਾਹੋ ਤਾਂ ਨਾਰੀਅਲ ਜਾਂ ਜੈਤੂਨ ਦੇ ਤੇਲ ‘ਚ ਮਿਲਾ ਕੇ ਵੀ ਇਸ ਨੂੰ ਲਗਾ ਸਕਦੇ ਹੋ। ਜੇ ਤੁਹਾਡੀ ਹਿਪਸ ‘ਤੇ ਮੁਹਾਸੇ ਹੋ ਗਏ ਹਨ ਤਾਂ ਇਲਾਜ਼ ਤੁਹਾਡੇ ਘਰ ਵਿਚ ਹੀ ਹੈ। ਇਸ ਦੇ ਲਈ 2 ਕੱਪ ਗਰਮ ਪਾਣੀ ਵਿਚ 1 ਚਮਚ ਨਮਕ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਇਕ ਸਾਫ ਕੱਪੜਾ ਜਾਂ ਤੌਲੀਆ ਲਓ ਅਤੇ ਇਸ ਨੂੰ ਪਾਣੀ ਵਿਚ ਡੁਬੋ ਦਿਓ। ਇਸ ਤੋਂ ਬਾਅਦ ਇਸ ਨੂੰ ਨਿਚੋੜ ਕੇ ਪਿੰਪਲਸ ਵਾਲੀ ਜਗ੍ਹਾ ‘ਤੇ ਲਗਾਓ।
ਕਿਉਂ ਹੁੰਦੇ ਹਨ ਹਿਪਸ ‘ਤੇ ਪਿੰਪਲਸ ?
- ਫਿਟਿੰਗ ਵਾਲੇ ਕਪੜੇ ਸਕਿਨ ਦੇ ਰੋਮਾਂ ਨੂੰ ਬੰਦ ਕਰ ਦਿੰਦੇ ਹਨ ਜਿਸ ਨਾਲ ਹਿਪਸ ‘ਤੇ ਪਿੰਪਲਸ ਨਿਕਲ ਆਉਦੇ ਹਨ।
- ਕਈ ਦਿਨਾਂ ਤੋਂ ਪੁਰਾਣੇ ਅੰਡਰਵੀਅਰ ਪਹਿਨਣ ਨਾਲ ਸਕਿਨ ‘ਚ ਮੈਲ ਅਤੇ ਪਸੀਨਾ ਜੰਮ ਜਾਂਦਾ ਹੈ ਜੋ ਪਿੰਪਲਸ ਦਾ ਕਾਰਨ ਬਣ ਸਕਦੇ ਹਨ।
- ਜਿੰਮ ਤੋਂ ਆਉਣ ਤੋਂ ਬਾਅਦ ਕੱਪੜੇ ਨਾ ਬਦਲਣ ‘ਤੇ ਪਸੀਨਾ ਸਕਿਨ ‘ਚ ਹੀ ਸੁੱਕ ਜਾਂਦਾ ਹਨ ਜੋ ਪਿੰਪਲਸ ਦਾ ਕਾਰਨ ਬਣਦਾ ਹੈ।
- ਲੰਬੇ ਸਮੇਂ ਤੋਂ ਇਕ ਜਗ੍ਹਾ ‘ਤੇ ਬੈਠੇ ਰਹਿਣ ਨਾਲ ਵੀ ਪਿੰਪਲਸ ਨਿਕਲ ਆਉਂਦੇ ਹਨ।