Holding Urine side effects: ਇਸ ਸਮੱਸਿਆ ਨੂੰ ਹਲਕੇ ‘ਚ ਲੈਣ ਦੀ ਗਲਤੀ ਨਾ ਕਰੋ ਕਿਉਂਕਿ ਇਹ ਯੂਰਿਨ ਇੰਫੈਕਸ਼ਨ ਦਾ ਲੱਛਣ ਹੈ ਜਿਸ ‘ਤੇ ਗੋਰ ਨਾ ਕੀਤਾ ਜਾਵੇ ਤਾਂ ਯੂਟ੍ਰਿਸ-ਕਿਡਨੀ ਤੱਕ ਇੰਫੈਕਸ਼ਨ ਪਹੁੰਚ ਸਕਦਾ ਹੈ ਜੋ ਘਾਤਕ ਸਾਬਤ ਹੋ ਸਕਦਾ ਹੈ। ਯੂਰਿਨ ਇੰਫੈਕਸ਼ਨ ਜਿਸ ਦਾ ਸ਼ਿਕਾਰ ਕਿਸੀ ਵੀ ਉਮਰ ਦੇ ਲੋਕ ਹੋ ਸਕਦੇ ਹਨ ਆਦਮੀ ਵੀ ਅਤੇ ਔਰਤਾਂ ਵੀ। ਹਾਲਾਂਕਿ ਔਰਤਾਂ ਨੂੰ ਇਹ ਸਮੱਸਿਆ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ। ਕੁਝ ਔਰਤਾਂ ਨੂੰ ਤਾਂ ਇਹ ਸਮੱਸਿਆ ਵਾਰ-ਵਾਰ ਹੁੰਦੀ ਹੈ ਇਸ ਲਈ ਆਓ ਜਾਣਦੇ ਹਾਂ ਇਸ ਤੋਂ ਕਿਵੇਂ ਬਚਣਾ ਹੈ।
50% ਔਰਤਾਂ ਹਨ ਇਸ ਦਾ ਸ਼ਿਕਾਰ: ਬੈਕਟੀਰੀਆ ਜਨਿਤ ਇਹ ਇੰਫੈਕਸ਼ਨ ਯੂਰਿਨ ਨਾਲੀ ਨੂੰ ਸੰਕਰਮਿਤ ਕਰਦਾ ਹੈ ਜਿਸ ਨਾਲ ਉਸ ਹਿੱਸੇ ‘ਚ ਜਲਣ ਅਤੇ ਸੋਜ ਵੀ ਹੁੰਦੀ ਹੈ। ਜੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਸੰਕ੍ਰਮਣ ਅਤੇ ਸੋਜ਼ ਕਿਡਨੀ ਅਤੇ ਬੱਚੇਦਾਨੀ ਤੱਕ ਵੀ ਪਹੁੰਚ ਸਕਦੀ ਹੈ। ਇਕ ਰਿਪੋਰਟ ਦੇ ਅਨੁਸਾਰ ਗੰਦੇ ਬਾਥਰੂਮ ਅਤੇ ਇੰਗਲਿਸ਼ ਸੀਟ ਦੇ ਚਲਦੇ ਭਾਰਤ ਵਿਚ ਲਗਭਗ 50 ਪ੍ਰਤੀਸ਼ਤ ਔਰਤਾਂ ਯੂਟੀਆਈ ਤੋਂ ਪੀੜਤ ਹੁੰਦੀਆਂ ਹਨ। ਇਹ ਸਮੱਸਿਆ ਗਰਭ ਅਵਸਥਾ ਦੌਰਾਨ ਜ਼ਿਆਦਾ ਦੇਖਣ ਨੂੰ ਮਿਲਦੀ ਹੈ।
- ਇਸਦਾ ਇਕ ਮੁੱਖ ਕਾਰਨ ਔਰਤਾਂ ਦਾ ਕਈ ਘੰਟੇ ਯੂਰਿਨ ਰੋਕੇ ਬੈਠੇ ਰਹਿਣਾ ਵੀ ਹੈ। ਇਹ ਆਦਤ ਜੋ ਉਨ੍ਹਾਂ ਨੂੰ ਇਸ ਬਿਮਾਰੀ ਦਾ ਸ਼ਿਕਾਰ ਬਣਾਉਂਦੀ ਹੈ।
- ਕੁਝ ਲੋਕ ਅਸੁਰੱਖਿਅਤ ਸੰਬੰਧ ਬਣਾਉਣ ਦੇ ਚਲਦੇ ਉੱਥੇ ਹੀ ਪਰਸਨਲ ਪਾਰਟ ਦੀ ਸਫ਼ਾਈ ਨਾ ਰੱਖਣ ਦੇ ਕਾਰਨ ਵੀ ਇਸ ਬਿਮਾਰੀ ਤੋਂ ਪੀੜਤ ਹੋ ਜਾਂਦੇ ਹਨ।
- ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਐਂਟੀਬਾਇਓਟਿਕਸ ਦਾ ਸੇਵਨ ਕਰਨ ਅਤੇ ਬਰਥ ਕੰਟਰੋਲ ਪਿਲਜ ਖਾਣ ਵਾਲਿਆਂ ਨ ਵੀ ਇਹ ਸਮੱਸਿਆ ਜਲਦੀ ਹੋ ਜਾਂਦੀ ਹੈ।
ਯੂਰਿਨ ਇੰਫੈਕਸ਼ਨ ਦੇ ਲੱਛਣ
- ਅਜਿਹੀ ਸਥਿਤੀ ‘ਚ 101 ਡਿਗਰੀ ਦਾ ਬੁਖਾਰ ਰਹਿੰਦਾ ਹੈ
- ਠੰਡ ਲੱਗਦੀ ਹੈ
- ਭੁੱਖ ਨਹੀਂ ਲੱਗਦੀ ਹੈ, ਜੀ ਮਚਲਾਉਂਦਾ ਹੈ
- ਯੂਰਿਨ ‘ਚ ਪਸ ਆਉਂਦੀ ਹੈ
- ਵਾਰ-ਵਾਰ ਤੇਜ਼ ਯੂਰਿਨ ਆਉਣ ਜਿਹਾ ਮਹਿਸੂਸ ਹੋਣਾ ਪਰ ਪ੍ਰੇਸ਼ਾਨੀ ਦੇ ਨਾਲ ਥੋੜ੍ਹੀ ਜਿਹਾ ਯੂਰਿਨ ਆਉਂਦਾ ਹੈ
- ਧੁੰਨੀ ਤੋਂ ਹੇਠਾਂ ਪੇਟ ‘ਚ ਦਰਦ ਅਤੇ ਭਾਰੀਪਣ ਹੋਣਾ
ਯੂਰਿਨ ਇੰਫੈਕਸ਼ਨ ਤੋਂ ਰਾਹਤ ਲਈ ਅਪਣਾਓ ਕੁੱਝ ਘਰੇਲੂ ਨੁਸਖ਼ੇ
- ਇਲਾਇਚੀ ਦਾ ਆਯੁਰਵੈਦਿਕ ਇਲਾਜ ਅਤੇ ਕੁਝ ਦੇਸੀ ਉਪਚਾਰ ਇਸ ਸਮੱਸਿਆ ਤੋਂ ਤੁਰੰਤ ਰਾਹਤ ਪ੍ਰਦਾਨ ਕਰਦੇ ਹਨ.
- 5-7 ਇਲਾਇਚੀ ਦੇ ਬੀਜਾ ਨੂੰ ਪੀਸ ਕੇ ਅੱਧਾ ਚਮਚ ਸੋਂਠ ਪਾਊਡਰ ‘ਚ ਮਿਲਾ ਕੇ ਲਓ। ਇਸ ‘ਚ ਥੋੜ੍ਹੀ ਜਿਹਾ ਅਨਾਰ ਦਾ ਜੂਸ ਅਤੇ ਸੇਂਦਾ ਨਮਕ ਮਿਲਾਓ ਅਤੇ ਗੁਣਗੁਣੇ ਪਾਣੀ ਨਾਲ ਪੀਓ।
- ਨਾਰੀਅਲ ਦਾ ਪਾਣੀ ਪੀਓ। ਖੱਟੇ ਫ਼ਲ ਜਿਹੇ ਸੰਤਰੇ, ਮੌਸੱਮੀ ਦਾ ਸੇਵਨ ਕਰੋ। ਭਰਪੂਰ ਪਾਣੀ ਪੀਓ।
- ਛਾਛ ਅਤੇ ਦਹੀਂ ਖਾਓ ਇਸ ਨਾਲ ਹਾਨੀਕਾਰਕ ਬੈਕਟੀਰੀਆ ਯੂਰਿਨ ਦੇ ਰਾਸਤੇ ਰਾਹੀਂ ਬਾਹਰ ਨਿਕਲ ਜਾਣਗੇ।
- ਬਦਾਮ ਦੀਆਂ 5-7 ਗਿਰੀਆਂ, ਛੋਟੀ ਇਲਾਇਚੀ ਅਤੇ ਮਿਸ਼ਰੀ ਨੂੰ ਪੀਸ ਲਓ। ਇਸ ਨੂੰ ਪਾਣੀ ‘ਚ ਪਾ ਕੇ ਪੀਓ। ਇਸ ਨਾਲ ਦਰਦ ਅਤੇ ਯੂਰੀਨ ‘ਚ ਜਲਣ ਠੀਕ ਹੋਵੇਗੀ।
- ਕਰੈਨਬੇਰੀ ਜੂਸ ਪੀਓ। ਜੇ ਤੁਸੀਂ ਕ੍ਰੈਨਬੇਰੀ ਦਾ ਜੂਸ ਨਹੀਂ ਪੀ ਸਕਦੇ ਤਾਂ ਦੋ ਚੱਮਚ ਸੇਬ ਦੇ ਸਿਰਕਾ ਅਤੇ ਇਕ ਚੱਮਚ ਸ਼ਹਿਦ ਨੂੰ ਇਕ ਗਲਾਸ ਗੁਣਗੁਣੇ ਪਾਣੀ ‘ਚ ਮਿਲਾ ਕੇ ਪੀਓ।
- ਲਾਈਫਸਟਾਈਲ ਨੂੰ ਸਹੀ ਰੱਖੋ। ਬਹੁਤ ਸਾਰਾ ਪਾਣੀ ਪੀਓ, ਤਲੀਆਂ ਚੀਜ਼ਾਂ ਤੋਂ ਦੂਰ ਰਹੋ।
- ਪ੍ਰਾਈਵੇਟ ਪਾਰਟਸ ਦੀ ਸਫਾਈ ਰੱਖੋ ਤਾਂ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਏਗਾ।