Holi 2021: ਰੰਗਾਂ ਦਾ ਤਿਉਹਾਰ ਹੋਲੀ ਦਾ ਮਜ਼ਾ ਭੰਗ ਦੇ ਬਿਨਾਂ ਅਧੂਰਾ ਲੱਗਦਾ ਹੈ। ਇਕ ਦੂਜੇ ਨੂੰ ਰੰਗ ਲਗਾਉਣ ਦੇ ਨਾਲ ਲੋਕ ਜੰਮ ਕੇ ਭੰਗ ਦਾ ਮਜ਼ਾ ਲੈਂਦੇ ਹਨ। ਮੁਸ਼ਕਲ ਤਾਂ ਉਦੋਂ ਹੁੰਦੀ ਹੈ ਜਦੋਂ ਭੰਗ ਦਾ ਨਸ਼ਾ ਵਿਅਕਤੀ ਦੇ ਸਿਰ ਚੜ੍ਹ ਜਾਂਦਾ ਹੈ। ਹਰ ਕਿਸੀ ‘ਤੇ ਇਸਦਾ ਅਲੱਗ ਅਸਰ ਪੈਂਦਾ ਹੈ। ਜਿੱਥੇ ਕੁਝ ਭੰਗ ਪੀਣ ਤੋਂ ਬਾਅਦ ਸੁੱਤੇ ਰਹਿੰਦੇ ਹਨ ਉੱਥੇ ਹੀ ਕੁਝ ਹੱਸਦੇ ਤਾਂ ਕੁਝ ਰੋਂਦੇ ਰਹਿੰਦੇ ਹਨ। ਇਸ ਲਈ ਜੇ ਹੋ ਸਕੇ ਤਾਂ ਹੋਲੀ ‘ਤੇ ਭੰਗ ਤੋਂ ਦੂਰ ਰਹੋ ਪਰ ਫਿਰ ਵੀ ਜੇ ਤੁਸੀਂ ਇਸ ਦਾ ਸੇਵਨ ਕਰ ਲੈਂਦੇ ਹੋ ਤਾਂ ਕੁਝ ਘਰੇਲੂ ਨੁਸਖਿਆਂ ਨਾਲ ਇਸ ਦਾ ਨਸ਼ਾ ਉਤਾਰ ਸਕਦੇ ਹੋ।
ਸਰ੍ਹੋਂ ਦਾ ਤੇਲ: ਜੇ ਕੋਈ ਵਿਅਕਤੀ ਬਹੁਤ ਜ਼ਿਆਦਾ ਭੰਗ ਪੀਣ ਕਾਰਨ ਬੇਹੋਸ਼ ਹੋ ਗਿਆ ਹੈ ਤਾਂ ਅਜਿਹੇ ‘ਚ ਸਰੋਂ ਦੇ ਤੇਲ ਨੂੰ ਗੁਣਗੁਣਾ ਕਰਕੇ ਉਸ ਦੀਆਂ 1-2 ਬੂੰਦਾਂ ਵਿਅਕਤੀ ਦੇ ਕੰਨ ‘ਚ ਪਾ ਦਿਓ। ਇਸ ਨਾਲ ਵਿਅਕਤੀ ਨੂੰ ਹੋਸ਼ ਆ ਜਾਵੇਗਾ ਅਤੇ ਉਸਦਾ ਨਸ਼ਾ ਵੀ ਘੱਟ ਹੋ ਜਾਵੇਗਾ। ਇਸ ਤੋਂ ਇਲਾਵਾ 30 ਗ੍ਰਾਮ ਇਮਲੀ ਨੂੰ 250 ਮਿ.ਲੀ. ਪਾਣੀ ‘ਚ ਭਿਓ ਕੇ ਕੁਝ ਦੇਰ ਲਈ ਰੱਖੋ। ਫਿਰ ਇਸ ਨੂੰ ਮਸਲਕੇ ਇਸ ਦੀ ਛਾਲ ਉਤਾਰੋ ਅਤੇ ਇਸ ‘ਚ 30 ਗ੍ਰਾਮ ਗੁੜ ਅਤੇ ਪਾਣੀ ਪਾ ਕੇ ਪੀਓ। ਇਮਲੀ ਦਾ ਇਹ ਪਾਣੀ ਨਸ਼ਾ ਉਤਾਰਨ ‘ਚ ਮਦਦ ਕਰੇਗਾ।
ਅਦਰਕ: ਅਦਰਕ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦਾ ਹੈ ਬਲਕਿ ਇਹ ਸਰੀਰ ਨੂੰ ਗਰਮ ਵੀ ਰੱਖਦਾ ਹੈ। ਜਿਸ ਵਿਅਕਤੀ ਨੂੰ ਭੰਗ ਦਾ ਨਸ਼ਾ ਚੜ੍ਹਿਆ ਹੋਵੇ ਉਸ ਨੂੰ ਅਦਰਕ ਦਾ ਇੱਕ ਟੁਕੜਾ ਚੂਸਣ ਲਈ ਦਿਓ।
ਖੱਟੀਆਂ ਚੀਜ਼ਾਂ ਖਿਲਾਓ: ਖੱਟੀਆਂ ਚੀਜ਼ਾਂ ਵੀ ਨਸ਼ਾ ਉਤਾਰਨ ਦਾ ਕੰਮ ਕਰਦੀਆਂ ਹਨ। ਜੇ ਤੁਸੀਂ ਚਾਹੋ ਤਾਂ ਛਾਛ, ਲੱਸੀ ਜਾਂ ਖੱਟੇ ਫ਼ਲ – ਸੰਤਰੇ, ਮੌਸੱਮੀ, ਨਿੰਬੂ ਆਦਿ ਖਾ ਸਕਦੇ ਹੋ। ਨਿੰਬੂ ਨੂੰ ਨਮਕ ਦੇ ਨਾਲ ਚੂਸਣ ਨਾਲ ਵੀ ਨਸ਼ਾ ਜਲਦੀ ਉਤਰ ਜਾਵੇਗਾ। ਮਿੱਠਾ ਖਾਣ ਨਾਲ ਭੰਗ ਦਾ ਨਸ਼ਾ ਖ਼ਰਾਬ ਹੋ ਸਕਦਾ ਹੈ। ਇਸ ਲਈ ਇਹ ਯਾਦ ਰੱਖੋ ਕਿ ਜਿਸ ਵਿਅਕਤੀ ਨੂੰ ਭੰਗ ਦਾ ਨਸ਼ਾ ਚੜ੍ਹਿਆ ਹੋਵੇ ਉਸਨੂੰ ਮਿੱਠਾ ਬਿਲਕੁਲ ਵੀ ਖਾਣ ਲਈ ਨਾ ਦਿਓ। ਮਿੱਠੇ ਨਸ਼ੇ ਨੂੰ ਘੱਟ ਕਰਨ ਦੀ ਬਜਾਏ ਇਸ ਨੂੰ ਵਧਾਉਣ ਦਾ ਕੰਮ ਕਰਦਾ ਹੈ।