Holi Body detox tips: ਹੋਲੀ ਦਾ ਤਿਉਹਾਰ ਆਉਣ ‘ਚ ਕੁਝ ਸਮਾਂ ਹੀ ਬਾਕੀ ਹੈ। ਗੁਜੀਆ, ਸਮੋਸੇ, ਖੀਰ, ਕੁਲਫੀ, ਪਕੌੜੇ, ਠੰਡਾਈ ਅਤੇ ਭੰਗ ਤੋਂ ਬਿਨਾਂ ਹੋਲੀ ਦਾ ਤਿਉਹਾਰ ਅਧੂਰਾ ਮੰਨਿਆ ਜਾਂਦਾ ਹੈ ਪਰ ਕੁਝ ਲੋਕ ਫਿੱਟਨੈੱਸ ਦੀ ਪ੍ਰੇਸ਼ਾਨੀ ‘ਚ ਇਸ ਤਿਉਹਾਰ ਨੂੰ ਸਹੀ ਢੰਗ ਨਾਲ Enjoy ਨਹੀਂ ਕਰ ਪਾਉਂਦੇ। ਪਰ ਹੁਣ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਤੁਹਾਨੂੰ ਬਾਡੀ ਨੂੰ ਡੀਟੌਕਸ ਕਰਨ ਦੇ ਕੁਝ ਅਜਿਹੇ ਟਿਪਸ ਦੱਸਾਂਗੇ, ਜਿਸ ਨਾਲ ਤੁਸੀਂ ਹੋਲੀ ਦੇ ਨਾਲ ਆਪਣੀ ਫਿਟਨੈੱਸ ਨੂੰ ਵੀ Maintain ਕਰ ਪਾਓਗੇ।
ਭਰਪੂਰ ਪਾਣੀ ਪੀਓ: ਸਰੀਰ ਨੂੰ ਡੀਟੌਕਸ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਪਾਣੀ। ਮਾਹਰ ਦਿਨ ‘ਚ ਘੱਟੋ-ਘੱਟ 8-9 ਗਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਪਾਣੀ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ ਅਤੇ ਕਿਡਨੀ ਨੂੰ ਵੀ ਫਿਲਟਰ ਕਰਦਾ ਹੈ।
ਡੀਟੌਕਸ ਡਰਿੰਕ ਪੀਓ: ਜੇਕਰ ਤੁਹਾਨੂੰ ਪਾਣੀ ਦਾ ਸਵਾਦ ਫਿੱਕਾ ਲੱਗਦਾ ਹੈ ਜਾਂ ਤੁਸੀਂ ਜ਼ਿਆਦਾ ਪਾਣੀ ਨਹੀਂ ਪੀ ਪਾਉਂਦੇ, ਤਾਂ ਡੀਟੌਕਸ ਡਰਿੰਕ ਤੁਹਾਡੇ ਲਈ ਬੈਸਟ ਆਪਸ਼ਨ ਹਨ। ਇਸ ਦੇ ਲਈ ਤੁਸੀਂ ਪਾਣੀ ‘ਚ ਸੰਤਰੇ ਦੇ ਟੁਕੜੇ, ਚੁਟਕੀਭਰ ਦਾਲਚੀਨੀ, ਨਿੰਬੂ ਪੁਦੀਨੇ ਦੇ ਪੱਤੇ, ਧਨੀਏ ਦੇ ਪੱਤੇ, ਚੁਕੰਦਰ ਜਾਂ ਪਾਲਕ ਦੇ ਪੱਤੇ ਮਿਲਾ ਸਕਦੇ ਹੋ।
ਹੋਲੀ ਦੇ ਬਾਅਦ ਫਾਸਟਿੰਗ: ਫਾਸਟਿੰਗ ਯਾਨਿ ਵਰਤ ਰੱਖਣ ਨਾਲ ਪਾਚਨ ਤੰਤਰ ਨੂੰ ਆਰਾਮ ਮਿਲਦਾ ਹੈ ਅਤੇ ਸਰੀਰ ਹੀਲਿੰਗ ਲਈ ਊਰਜਾ ਦੀ ਵਰਤੋਂ ਕਰਦਾ ਹੈ। ਇਸਦੇ ਲਈ ਤੁਸੀਂ ਹਫ਼ਤੇ ‘ਚ 1 ਦਿਨ ਜਾਂ ਮਹੀਨੇ ‘ਚ 4 ਦਿਨ ਵਰਤ ਰੱਖ ਸਕਦੇ ਹੋ।
ਆਇਲ ਪੂਲਿੰਗ: ਤੇਲ ਨਾਲ ਕੁਰਲੀ ਕਰਨੀ ਇੱਕ ਮਾਊਥ ਕਲੀਂਜਰ ਦੇ ਰੂਪ ‘ਚ ਕੰਮ ਕਰਦਾ ਹੈ। ਇਸ ਦੇ ਲਈ ਸਵੇਰੇ ਨਾਰੀਅਲ ਜਾਂ ਕੋਈ ਵੀ 1 ਚੱਮਚ ਤੇਲ ਨੂੰ ਮੂੰਹ ‘ਚ 5 ਤੋਂ 20 ਮਿੰਟ ਤੱਕ ਘੁੰਮਾਓ ਅਤੇ ਫਿਰ ਕੁਰਲੀ ਕਰੋ। ਧਿਆਨ ਰੱਖੋ ਕਿ ਤੇਲ ਨੂੰ ਨਿਗਲੋ ਨਾ। ਇਹ ਸਰੀਰ ‘ਚ ਬਣਨ ਵਾਲੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਪੇਟ ਨੂੰ ਵੀ ਤੰਦਰੁਸਤ ਰੱਖਦਾ ਹੈ।
ਫਲ ਖਾਓ: ਸਰੀਰ ਨੂੰ ਡੀਟੌਕਸ ਕਰਨ ਲਈ ਆਪਣੀ ਡਾਇਟ ‘ਚ ਸੇਬ, ਅੰਗੂਰ, ਅਮਰੂਦ, ਸਟ੍ਰਾਬੇਰੀ ਵਰਗੇ ਫਲ ਸ਼ਾਮਲ ਕਰੋ। ਇਸ ਤੋਂ ਇਲਾਵਾ ਫਰੂਟ ਸਲਾਦ ਜਾਂ ਜੂਸ ਬਣਾ ਕੇ ਵੀ ਲੈ ਸਕਦੇ ਹੋ।
ਤਾਜ਼ੀਆਂ ਸਬਜ਼ੀਆਂ ਦਾ ਜੂਸ: ਸਬਜ਼ੀਆਂ ਜ਼ਿਆਦਾ ਖਾਓ। ਨਾਲ ਹੀ ਤੁਸੀਂ ਸਬਜ਼ੀਆਂ ਦਾ ਜੂਸ, ਸਮੂਦੀ ਜਾਂ ਸਲਾਦ ਵੀ ਲੈ ਸਕਦੇ ਹੋ। ਗਾਜਰ, ਚੁਕੰਦਰ ਵਰਗੀਆਂ ਸਬਜ਼ੀਆਂ ਦਾ ਸੇਵਨ ਨਾ ਸਿਰਫ ਪੇਟ ਨੂੰ ਸਿਹਤਮੰਦ ਰੱਖਦਾ ਹੈ ਬਲਕਿ ਇਸ ਨਾਲ ਬਾਡੀ ਵੀ ਡੀਟੌਕਸਫਾਈ ਹੁੰਦੀ ਹੈ।
ਚੰਗੀ ਨੀਂਦ ਲਓ: ਸੋਂਦੇ ਸਮੇਂ ਬਾਡੀ ਰਿਲੈਕਸ ਹੁੰਦੀ ਹੈ ਅਤੇ ਸਰੀਰ ਸੈੱਲਾਂ ਦੀ ਮੁਰੰਮਤ ਕਰਦਾ ਹੈ। ਇਸ ਦੇ ਨਾਲ ਹੀ ਜਦੋਂ ਤੁਹਾਨੂੰ ਚੰਗੀ ਅਤੇ ਪੂਰੀ ਨੀਂਦ ਆਉਂਦੀ ਹੈ ਤਾਂ ਸਰੀਰ ਦੇ ਕਈ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਇਸ ਦੇ ਲਈ ਲਗਭਗ 6.5 ਘੰਟੇ ਤੋਂ 7 ਘੰਟੇ ਦੀ ਨੀਂਦ ਬਹੁਤ ਹੈ।
ਯੋਗਾਸਨ ਕਰੋ: ਸਰੀਰ ਨੂੰ ਡੀਟੌਕਸ ਕਰਨ ਲਈ ਕੁਝ ਯੋਗਾਸਨ, ਪ੍ਰਾਣਾਯਾਮ ਕਰੋ। ਇਸਦੇ ਲਈ ਤੁਹਾਨੂੰ ਸੂਰਜ ਨਮਸਕਾਰ, ਸ਼ਲਭਾਸਨ, ਅਧੋ ਮੁਖਸਵਨਾਸਨ, ਨੌਕਾਸਨ, ਮਲਾਸਨ, ਭੁਜੰਗਾਸਨ ਕਰੋ। ਤਾਂ ਇਸ ਵਾਰ ਹੋਲੀ ਦੇ ਮੌਕੇ ‘ਤੇ ਪਕਵਾਨਾਂ ਤੋਂ ਪੂਰੀ ਤਰ੍ਹਾਂ ਦੂਰੀ ਨਾ ਬਣਾਓ, ਬਲਕਿ ਸਮਾਰਟ ਈਟਿੰਗ ਕਰਕੇ ਖ਼ੁਦ ਨੂੰ ਫਿੱਟ ਰੱਖੋ।