Holi Skin care tips: ਹੋਲੀ ਖੇਡਣਾ ਲਗਭਗ ਹਰ ਕੋਈ ਪਸੰਦ ਕਰਦਾ ਹੈ ਪਰ ਕੁਝ ਲੋਕ ਖ਼ਾਸਕਰ ਔਰਤਾਂ ਸਕਿਨ ਅਤੇ ਵਾਲਾਂ ‘ਤੇ ਹੋਣ ਵਾਲੇ Colors Effects ਦੇ ਕਾਰਨ ਰੰਗਾਂ ਤੋਂ ਬਚਣ ਦੀ ਕੋਸ਼ਿਸ਼ ਕਰਦੀਆਂ ਹਨ। ਹਾਲਾਂਕਿ ਹੋਲੀ ਖੇਡਣ ਤੋਂ ਪਹਿਲਾਂ ਕੁਝ ਟਿਪਸ ਅਪਣਾ ਕੇ ਸਕਿਨ ਅਤੇ ਵਾਲਾਂ ਦੀ ਕੇਅਰ ਕੀਤੀ ਜਾ ਸਕਦੀ ਹੈ।
ਆਈਸ ਕਿਊਬ ਮਸਾਜ ਅਤੇ ਮੇਕਅਪ: ਹੋਲੀ ਖੇਡਣ ਤੋਂ ਪਹਿਲਾਂ 1 ਤੋਂ 2 ਮਿੰਟ ਆਈਸ ਕਿਊਬ ਰਬ ਕਰਕੇ ਫਿਰ ਮੇਕਅੱਪ ਅਪਲਾਈ ਕਰੋ। ਆਈਸ ਕਿਊਬ ਨਾਲ ਸਕਿਨ ਦੇ ਪੋਰਸ ਬੰਦ ਹੋ ਜਾਣਗੇ ਜਿਸ ਨਾਲ ਮੇਕਅਪ ਚੰਗੀ ਤਰ੍ਹਾਂ ਸਕਿਨ ‘ਤੇ ਸੈਟ ਹੋ ਜਾਵੇਗਾ। ਇਹ ਇਕ ਤਰ੍ਹਾਂ ਨਾਲ ਪ੍ਰਾਈਮਰ ਦਾ ਕੰਮ ਕਰਦਾ ਹੈ। ਬਰਫ ਦੀ ਟਕੋਰ acne ਅਤੇ ਪਫਨੈੱਸ ਨੂੰ ਵੀ ਘੱਟ ਕਰਦੀ ਹੈ। ਜੇ ਤੁਸੀਂ ਹੋਲੀ ਖੇਡਣ ਤੋਂ ਪਹਿਲਾਂ ਸਕਿਨ ‘ਤੇ ice rubbing ਕਰੋਗੇ ਤਾਂ ਤੁਸੀਂ ਨਿਸ਼ਚਤ ਰੂਪ ਰੰਗਾਂ ਦੇ ਸਾਈਡ Effects ਤੋਂ ਬਚੇ ਰਹੋਗੇ।
ਸਕਿਨ ‘ਤੇ ਜ਼ਰੂਰ ਲਗਾਓ Moisturizer ਕਰੀਮ: ਜੇਕਰ ਤੁਸੀਂ ਬਿਨਾਂ ਕਿਸੇ ਚਿੰਤਾ ਦੇ ਹੋਲੀ ਖੇਡਣਾ ਚਾਹੁੰਦੇ ਹੋ ਤਾਂ ਸਕਿਨ ਨੂੰ ਪਹਿਲਾਂ ਹੀ ਉਸ ਲਈ ਤਿਆਰ ਕਰੋ। ਮੇਕਅਪ ਨਹੀਂ ਕਰਨਾ ਚਾਹੁੰਦੇ ਤਾਂ ਸਕਿਨ ਨੂੰ ਦੋ ਦਿਨ ਪਹਿਲਾਂ ਹੀ ਚੰਗੀ ਤਰ੍ਹਾਂ Moisturize ਕਰਨਾ ਸ਼ੁਰੂ ਕਰੋ। ਤੁਸੀਂ ਨਾਰੀਅਲ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ। ਸਕਿਨ ਸਪੈਸ਼ਲਿਸਟ ਵੀ ਸਕਿਨ ਲਈ ਸਭ ਤੋਂ ਚੰਗਾ ਆਇਲ ਨਾਰੀਅਲ ਤੇਲ ਨੂੰ ਹੀ ਮੰਨਦੇ ਹਨ। ਤੁਸੀਂ ਸਨਸਕ੍ਰੀਨ ਲੋਸ਼ਨ ਜਾਂ ਹੋਰ ਬਾਡੀ ਲੋਸ਼ਨ ਵੀ ਵਰਤ ਸਕਦੇ ਹੋ।
ਵਾਲਾਂ ਦੀ ਵੀ ਕਰੋ ਆਇਲ ਚੰਮਪੀ: ਸਿਰਫ ਸਕਿਨ ਹੀ ਨਹੀਂ ਬਲਕਿ ਵਾਲਾਂ ਦੀ ਵੀ ਤੇਲ ਨਾਲ ਮਾਲਸ਼ ਕਰੋ। ਵਾਲਾਂ ‘ਤੇ ਨਾਰੀਅਲ, ਜੈਤੂਨ ਦਾ ਤੇਲ ਆਦਿ ਨੂੰ ਚੰਗੀ ਤਰ੍ਹਾਂ ਲਗਾਓ। ਇਸ ਨਾਲ ਵਾਲਾਂ ‘ਤੇ Colors Effects ਨਹੀਂ ਕਰਨਗੇ। ਵਾਲ ਡ੍ਰਾਈ ਹੋਣ ਤੋਂ ਵੀ ਬਚੇ ਰਹਿਣਗੇ। Nails ਨੂੰ ਸਾਫ਼-ਸੁਥਰਾ ਅਤੇ ਰੰਗਾਂ ਤੋਂ ਬਚਾਉਣ ਲਈ ਪਹਿਲਾਂ ਹੀ ਨੇਲਪੇਂਟ ਦੀ ਮੋਟੀ ਲੇਅਰ ਲਗਾ ਲਓ। ਇਸ ਨਾਲ nails ਦੇ ਆਸ-ਪਾਸ ਰੰਗ ਜਮਾ ਨਹੀਂ ਹੋਵੇਗਾ। ਬੁੱਲ੍ਹਾਂ ‘ਤੇ ਸਭ ਤੋਂ ਜ਼ਿਆਦਾ ਅਤੇ ਜਲਦੀ ਡ੍ਰਾਇਨੈੱਸ ਆਉਂਦੀ ਹੈ। ਸਰੀਰ ਦੇ ਇਸ ਨਾਜ਼ੁਕ ਹਿੱਸੇ ‘ਤੇ ਜੇ ਖੁਰਦਰੇ ਰੰਗ ਲੱਗਣਗੇ ਤਾਂ ਬੁੱਲ੍ਹ ਫਟਣਗੇ ਵੀ ਅਤੇ ਡ੍ਰਾਈ ਵੀ ਹੋਣਗੇ। ਇਸ ਲਈ ਬੁੱਲ੍ਹਾਂ ‘ਤੇ ਚੰਗੀ ਕੁਆਲਟੀ ਦੀ ਲਿਪ ਬਾਮ ਜ਼ਰੂਰ ਲਗਾਓ। ਤਾਂ ਜੋ ਬੁੱਲ੍ਹਾਂ ਦੀ ਸਕਿਨ ਨੂੰ ਨਮੀ ਮਿਲਦੀ ਰਹੇ।