Home made Chyawanprash: ਕੋਰੋਨਾ ਦੇ ਕਹਿਰ ਤੋਂ ਬਚਣ ਲਈ ਹਰ ਇੱਕ ਨੂੰ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ‘ਚ ਆਪਣੀ ਇਮਿਊਨਿਟੀ ਨੂੰ ਵਧਾਉਣ ਲਈ ਮਾਹਰਾਂ ਦੁਆਰਾ ਚਵਨਪ੍ਰਾਸ਼ ਦਾ ਸੇਵਨ ਕਰਨਾ ਲਾਭਕਾਰੀ ਮੰਨਿਆ ਜਾਂਦਾ ਹੈ। ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਇਸਨੂੰ ਬਾਜ਼ਾਰ ਤੋਂ ਖਰੀਦਣ ਦੀ ਬਜਾਏ ਆਸਾਨੀ ਨਾਲ ਘਰ ‘ਚ ਤਿਆਰ ਕਰ ਸਕਦੇ ਹੋ। ਤਾਂ ਆਓ ਅੱਜ ਤੁਹਾਨੂੰ ਇਸ ਦੇ ਫਾਇਦੇ ਦੱਸਣ ਦੇ ਨਾਲ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ ਦੱਸਦੇ ਹਾਂ…
ਸਮੱਗਰੀ
- ਆਂਵਲਾ – 1/2 ਕਿਲੋਗ੍ਰਾਮ
- ਗੁੜ – 1 ਕੱਪ
- ਘਿਓ – 5 ਚੱਮਚ
- ਸੌਗੀ – ਮੁੱਠੀਭਰ
- ਖਜੂਰ – 12
- ਹਰੀ ਇਲਾਇਚੀ – 6-8
- ਕਾਲੀ ਮਿਰਚ – 9-10 ਦਾਣੇ
- ਦਾਲਚੀਨੀ ਪਾਊਡਰ – 1 ਚੱਮਚ
- ਸੌਂਫ – 1 ਚੱਮਚ
- ਕੇਸਰ – 3-4 ਧਾਗੇ
- ਚੱਕਰ ਫੂਲ – 1
- ਜੀਰਾ – 1 ਚੱਮਚ
- ਲੌਂਗ – 8-9
ਬਣਾਉਣ ਦਾ ਤਰੀਕਾ
- ਸਭ ਤੋਂ ਪਹਿਲਾਂ ਆਂਵਲਾ ਨੂੰ ਧੋ ਕੇ ਗੈਸ ‘ਤੇ ਤੇਜ਼ ਸੇਕ ‘ਤੇ ਪ੍ਰੈਸ਼ਰ ਕੂਕਰ ਦੀਆਂ ਦੋ ਸੀਟੀਆਂ ਵੱਜਣ ਤੱਕ ਉਬਾਲੋ।
- ਫਿਰ ਇਸ ਨੂੰ ਠੰਡਾ ਕਰਕੇ ਇਕ ਬਾਊਲ ‘ਚ ਛਾਣ ਲਓ।
- ਸੌਗੀ ਅਤੇ ਖਜੂਰ ਨੂੰ 10 ਮਿੰਟ ਲਈ ਪਾਣੀ ਵਿਚ ਰੱਖੋ।
- ਤੈਅ ਸਮੇਂ ਤੋਂ ਬਾਅਦ ਮਿਕਸਰ ਵਿੱਚ ਆਂਵਲਾ, ਸੌਗੀ ਅਤੇ ਖਜੂਰ ਦਾ ਇੱਕ ਸਮੂਦ ਪੇਸਟ ਤਿਆਰ ਕਰ ਲਓ।
- ਹੁਣ ਇਕ ਕੜਾਹੀ ਵਿਚ ਘਿਓ ਗਰਮ ਕਰਕੇ ਉਸ ‘ਚ ਆਂਵਲਾ ਦਾ ਪੇਸਟ ਪਾਓ।
- ਇਸ ਨੂੰ ਉਦੋਂ ਤਕ ਪਕਾਉ ਜਦੋਂ ਤਕ ਘਿਓ ਆਂਵਲੇ ਤੋਂ ਅਲੱਗ ਨਾ ਹੋ ਜਾਵੇ।
- ਹੁਣ ਤਿਆਰ ਹੋਏ ਪੇਸਟ ਵਿਚ ਗੁੜ ਮਿਲਾਓ ਅਤੇ ਇਸ ਨੂੰ 5 ਮਿੰਟ ਲਈ ਪੱਕਣ ਦਿਓ।
- ਹੁਣ ਬਾਕੀ ਰਹਿੰਦੇ ਮਸਾਲੇ ਪਾ ਕੇ ਇਸ ਨੂੰ ਘੱਟ ਸੇਕ ‘ਤੇ ਥੋੜ੍ਹਾ ਚਿਪਚਿਪਾ ਹੋਣ ਤੱਕ ਪਕਾਓ।
- ਤੁਹਾਡਾ ਚਵਨਪ੍ਰਾਸ਼ ਬਣਕੇ ਤਿਆਰ ਹੈ। ਇਸ ਨੂੰ ਠੰਡਾ ਕਰਕੇ ਏਅਰ ਟਾਈਟ ਕੰਟੇਨਰ ਵਿਚ ਭਰ ਕੇ ਫਰਿੱਜ ਵਿਚ ਸਟੋਰ ਹੋਣ ਲਈ ਰੱਖ ਦਿਓ। ਇਹ ਲਗਭਗ 2 ਮਹੀਨਿਆਂ ਤਕ ਖ਼ਰਾਬ ਨਹੀਂ ਹੁੰਦਾ।
ਚਵਨਪ੍ਰਾਸ਼ ਖਾਣ ਦਾ ਸਹੀ ਸਮਾਂ: ਵੈਸੇ ਤਾਂ ਇਸ ਨੂੰ ਕਿਸੇ ਵੀ ਸਮੇਂ ਖਾਧਾ ਜਾ ਸਕਦਾ ਹੈ। ਪਰ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਗਰਮ ਦੁੱਧ ਦੇ ਨਾਲ 1 ਚੱਮਚ ਚਵਨਪ੍ਰਾਸ਼ ਦਾ ਸੇਵਨ ਹਰ ਰੋਜ਼ ਕਰ ਸਕਦੇ ਹੋ।
ਚਵਨਪ੍ਰਾਸ਼ ਖਾਣ ਦੇ ਫਾਇਦੇ
- ਚਿਕਿਤਸਕ ਗੁਣਾਂ ਨਾਲ ਭਰਪੂਰ ਚਵਨਪ੍ਰਾਸ਼ ਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਅਜਿਹੇ ‘ਚ ਖ਼ਾਸਕਰ ਬੱਚਿਆਂ ਨੂੰ ਬੈਕਟਰੀਅਲ ਅਤੇ ਫੰਗਲ ਇੰਫੈਕਸ਼ਨ ਤੋਂ ਬਚਾਅ ਵਿੱਚ ਮਦਦ ਕਰਦੇ ਹਨ।
- ਇਸ ਨੂੰ ਰੋਜ਼ ਖਾਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਪੇਟ ਵਿੱਚ ਦਰਦ, ਕਬਜ਼, ਜਲਨ ਆਦਿ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨੂੰ ਕੋਸੇ ਪਾਣੀ ਨਾਲ ਲੈਣ ਨਾਲ ਕਬਜ਼ ਠੀਕ ਹੋ ਜਾਂਦੀ ਹੈ।
- ਰੋਜ਼ 1 ਚੱਮਚ ਦੁੱਧ ਦੇ ਨਾਲ ਖਾਣ ਨਾਲ ਪ੍ਰਤੀਰੋਧੀ ਸ਼ਕਤੀ ਮਜਬੂਤ ਹੁੰਦੀ ਹੈ। ਇਸ ਤਰ੍ਹਾਂ ਖਾਂਸੀ-ਜ਼ੁਕਾਮ ਮੌਸਮੀ ਬੁਖਾਰ ਦਾ ਖ਼ਤਰਾ ਘੱਟ ਹੁੰਦਾ ਹੈ।
- ਰੋਜ਼ਾਨਾ ਇਸ ਦੇ ਸੇਵਨ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਯਾਦਦਾਸ਼ਤ ਸ਼ਕਤੀ ਵੱਧਦੀ ਹੈ। ਨਾਲ ਹੀ ਬੱਚੇ ਦਾ ਦਿਮਾਗ ਵੀ ਵਿਕਸਤ ਹੁੰਦਾ ਹੈ।
- ਇਸ ਨੂੰ ਖਾਣ ਨਾਲ ਸੁਸਤੀ, ਥਕਾਵਟ ਆਦਿ ਦੂਰ ਹੁੰਦੇ ਹਨ ਅਤੇ ਊਰਜਾ ਦਾ ਪੱਧਰ ਵਧਦਾ ਹੈ।