ਭਾਰ ਵਧਣ ਦੀ ਸਮੱਸਿਆ ਇਨ੍ਹੀਂ ਦਿਨੀਂ ਲੋਕਾਂ ਵਿੱਚ ਆਮ ਦੇਖਣ ਨੂੰ ਮਿਲ ਰਹੀ ਹੈ। ਖ਼ਾਸਕਰ ਮਹਿਲਾਵਾਂ ਨੂੰ ਪੇਟ ਅਤੇ ਕਮਰ ਦੇ ਆਸ-ਪਾਸ ਜਮ੍ਹਾ ਵਾਧੂ ਚਰਬੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਬਚਣ ਲਈ ਕਸਰਤ ਦੇ ਨਾਲ ਰੋਜ਼ਾਨਾ ਖੁਰਾਕ ਦਾ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸਦੇ ਲਈ ਤੁਸੀਂ ਆਪਣੀ ਰੋਜ਼ਾਨਾ ਖੁਰਾਕ ਵਿੱਚ ਚੀਨੀ ਦੀ ਬਜਾਏ ਸ਼ਹਿਦ ਦੀ ਵਰਤੋਂ ਕਰ ਸਕਦੇ ਹਾਂ।
ਇਹ ਵੀ ਪੜ੍ਹੋ: ਇਮਿਊਨਿਟੀ ਬੂਸਟਰ ਕਿਹਾ ਜਾਣ ਵਾਲਾ ‘ਗਿਲੋਯ’ ਕਰ ਰਿਹਾ ਹੈ ਲਿਵਰ ਡੈਮੇਜ, ਜਾਣੋ ਕਿਵੇਂ?
ਦਰਅਸਲ, ਸ਼ਹਿਦ ਵਿੱਚ ਪੌਸ਼ਟਿਕ ਤੱਤ, ਐਂਟੀ-ਬੈਕਟਰੀਆ, ਐਂਟੀ-ਵਾਇਰਲ ਆਦਿ ਗੁਣਾ ਨਾਲ ਭਰਪੂਰ ਹੁੰਦਾ ਹੈ। ਇਹ ਤੇਜ਼ੀ ਨਾਲ ਭਾਰ ਕੰਟਰੋਲ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਹ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਸ਼ੂਗਰ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।
ਇਨ੍ਹਾਂ 3 ਤਰੀਕਿਆਂ ਨਾਲ ਸ਼ਹਿਦ ਨੂੰ ਆਪਣੀ Diet ‘ਚ ਕਰੋ ਸ਼ਾਮਿਲ
1. ਕੋਸੇ ਪਾਣੀ ‘ਚ ਮਿਲਾ ਕੇ ਪੀਓ ਸ਼ਹਿਦ
ਭਰ ਘਟਾਉਣ ਲਈ ਕੋਸੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣਾ ਕਾਰਗਰ ਮੰਨਿਆ ਗਿਆ ਹੈ। ਇਸ ਦੇ ਸੇਵਨ ਨਾਲ ਸਰੀਰ ਵਿੱਚ ਜਮ੍ਹਾ ਵਾਧੂ ਚਰਬੀ ਘੱਟ ਜਾਂਦੀ ਹੈ । ਇਸ ਤਰੀਕੇ ਨਾਲ ਸਰੀਰ ਸਹੀ ਰੂਪ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਸਰੀਰ ਵਿੱਚ ਜਮ੍ਹਾਂ ਹੋਏ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ। ਇਸ ਦੇ ਲਈ ਰੋਜ਼ਾਨਾ ਖਾਲੀ ਪੇਟ 1 ਗਲਾਸ ਕੋਸੇ ਪਾਣੀ ਵਿੱਚ ਇੱਕ ਚਮਚ ਸ਼ਹਿਦ ਤੇ ਨਿੰਬੂ ਦੀਆਂ ਕੁਝ ਬੂੰਦਾਂ ਮਿਲਾ ਕੇ ਪੀਓ।
2. ਦੁੱਧ ‘ਚ ਮਿਲਾਓ ਸ਼ਹਿਦ
ਆਮ ਤੌਰ ‘ਤੇ ਲੋਕ ਦੁੱਧ ਵਿੱਚ ਘਿਓ ਮਿਲਾ ਕੇ ਪੀਂਦੇ ਹਨ। ਪਰ ਇਸ ਨਾਲ ਭਾਰ ਵਧਣ ਖਾਸ ਕਰਕੇ ਚਰਬੀ ਦੇ ਫੈਲਣ ਦੀ ਸਮੱਸਿਆ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਚੀਨੀ ਦੀ ਬਜਾਏ ਸ਼ਹਿਦ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਵਿਕਲਪ ਹੈ।
ਇਸ ਦੇ ਲਈ 1 ਕੱਪ ਕੋਸੇ ਦੁੱਧ ਵਿੱਚ 1 ਚਮਚ ਸ਼ਹਿਦ ਮਿਲੇ ਕੇ ਖਾਲੀ ਪੇਟ ਪੀਓ। ਸ਼ਹਿਦ ਵਿੱਚ ਕੈਲੋਰੀ ਘੱਟ ਹੁੰਦੀ ਹੈ। ਇਸ ਤਰੀਕੇ ਨਾਲ ਪੇਟ ਦੀ ਚਰਬੀ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਮਿਊਨਿਟੀ ਅਤੇ ਪਾਚਨ ਪ੍ਰਣਾਲੀ ਮਜ਼ਬੂਤ ਹੋਵੇਗੀ।
3. Oats ‘ਚ ਸ਼ਹਿਦ ਮਿਲਾ ਕੇ ਖਾਓ
ਮਾਹਿਰਾਂ ਅਨੁਸਾਰ ਓਟਸ ਖਾਣ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਉੱਥੇ ਹੀ ਇਸ ਵਿੱਚ ਚੀਨੀ ਦੀ ਬਜਾਏ 1 ਚਮਚ ਸ਼ਹਿਦ ਦਾ ਸੇਵਨ ਕਰਨ ਨਾਲ ਭਾਰ ਦੁੱਗਣੀ ਤੇਜ਼ੀ ਨਾਲ ਘੱਟ ਹੁੰਦਾ ਹੈ ।
ਦਰਅਸਲ, ਓਟਸ ਫਾਈਬਰ ਨਾਲ ਭਰਪੂਰ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ। ਇਸ ਲਈ ਓਟਸ ਨੂੰ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਵਧੇਰੇ ਫਾਇਦਾ ਹੁੰਦਾ ਹੈ।