Hormone Imbalance symptoms: ਔਰਤਾਂ ਵਿੱਚ ਹਾਰਮੋਨਲ ਅਸੰਤੁਲਨ ਦੀ ਸਮੱਸਿਆ ਬਹੁਤ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਇੱਕ ਵੱਡਾ ਕਾਰਨ ਹੈ ਤਣਾਅ। ਹਾਰਮੋਨ ਅਸੰਤੁਲਨ ਇੱਕ ਸਾਈਲੈਂਟ ਕਿੱਲਰ ਹੈ ਜਿਸਦਾ ਸਰੀਰ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਜ਼ਿਆਦਾਤਰ ਔਰਤਾਂ ‘ਚ ਇਹ ਸਮੱਸਿਆ 40 ਤੋਂ 50 ਸਾਲ ਦੀ ਉਮਰ ਵਿੱਚ ਦੇਖਣ ਨੂੰ ਮਿਲਦੀ ਹੈ ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਮੱਸਿਆ ਮੇਨੋਪੌਜ਼ ਕਾਰਨ ਹੁੰਦੀ ਹੈ ਜਦੋਂ ਕਿ ਅਜਿਹਾ ਨਹੀਂ ਹੈ ਕਿਉਂਕਿ ਅੱਜ ਕੱਲ੍ਹ ਘੱਟ ਉਮਰ ਦੀਆਂ ਔਰਤਾਂ ‘ਚ ਵੀ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।
ਹਾਰਮੋਨ ਅਸੰਤੁਲਨ ਕੀ ਹੁੰਦਾ ਹੈ: ਬਲੱਡ ਸਟਰੀਮ ਵਿਚ ਹਾਰਮੋਨ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਹੋਣ ਦੀ ਸਥਿਤੀ ਨੂੰ ‘ਹਾਰਮੋਨ ਅਸੰਤੁਲਨ’ ਕਿਹਾ ਜਾਂਦਾ ਹੈ। ਦਰਅਸਲ ਹਾਰਮੋਨ ਸਰੀਰ ਦੇ ਕੈਮੀਕਲ ਘਟਕ ਹੁੰਦੇ ਹਨ ਜਿਸ ਨਾਲ ਸਰੀਰ ਵਿਚ ਕਈ ਗ੍ਰੰਥੀਆਂ ਬਣਦੀਆਂ ਹਨ। ਇਹ ਸ਼ਕਤੀਸ਼ਾਲੀ ਕੈਮੀਕਲ ਖੂਨ ਦੇ ਨਾਲ ਪੂਰੇ ਸਰੀਰ ਵਿਚ ਫੈਲੇ ਹੁੰਦੇ ਹਨ ਜੋ ਟਿਸ਼ੂਆਂ ਅਤੇ ਅੰਦਰੂਨੀ ਅੰਗਾਂ ਨੂੰ ਉਨ੍ਹਾਂ ਦਾ ਕੰਮ ਕਰਨ ਵਿਚ ਸਹਾਇਤਾ ਕਰਦੇ ਹਨ ਅਤੇ ਸਰੀਰ ਵਿਚ ਮੁੱਖ ਪ੍ਰਕਿਰਿਆਵਾਂ ਜਿਵੇਂ ਕਿ ਮੇਟਾਬੋਲੀਜਿਮ ਅਤੇ ਪ੍ਰਜਨਨ ਨੂੰ ਕੰਟਰੋਲ ਕਰਨ ਵਿਚ ਸਹਾਇਤਾ ਕਰਦੇ ਹਨ। ਆਓ ਹੁਣ ਤੁਹਾਨੂੰ ਹਾਰਮੋਨ ਅਸੰਤੁਲਨ ਦੇ ਕੁਝ ਅਜਿਹੇ ਲੱਛਣ ਦੱਸਦੇ ਹਾਂ ਜਿਸ ਨਾਲ ਤੁਸੀਂ ਪਛਾਣ ਸਕਦੇ ਹੋ ਕਿ ਤੁਹਾਡੇ ਹਾਰਮੋਨਸ ਦਾ ਲੈਵਲ ਗੜਬੜਾ ਗਿਆ ਹੈ।
ਭਾਰ ਵਧਣਾ: ਹਾਰਮੋਨਜ਼ ਦੇ ਅਸੰਤੁਲਨ ਦੇ ਕਾਰਨ ਕੋਰਟੀਸੋਲ ਦਾ ਪੱਧਰ ਵੱਧ ਜਾਂਦਾ ਹੈ ਜੋ ਤਣਾਅ ਪੈਦਾ ਕਰਨ ਵਾਲਾ ਹਾਰਮੋਨ ਹੈ। ਇਸ ਨਾਲ ਨੀਂਦ ਨਹੀਂ ਆਉਂਦੀ ਹੈ ਅਤੇ ਨੀਂਦ ਦੀ ਕਮੀ ਮੋਟਾਪੇ ਦਾ ਮੁੱਖ ਕਾਰਨ ਹੈ ਇਸ ਲਈ ਭਾਰ ਵਧਣਾ ਵੀ ਹਾਰਮੋਨਲ ਅਸੰਤੁਲਨ ਦਾ ਇੱਕ ਲੱਛਣ ਹੈ। ਹਾਰਮੋਨ ਅਸੰਤੁਲਿਤ ਹੋਣ ‘ਤੇ ਪ੍ਰੋਜੈਸਟਰਨ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਨਾਲ ਤੁਹਾਨੂੰ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਨੀਂਦ ਨਾ ਆਉਣਾ ਵੀ ਥਕਾਵਟ ਦਾ ਸੰਕੇਤ ਹੋ ਸਕਦਾ ਹੈ।
ਤਣਾਅ ਅਤੇ ਡਿਪ੍ਰੈਸ਼ਨ: ਇਸ ਕਾਰਨ ਤੁਹਾਨੂੰ ਤਣਾਅ ਰਹਿਣ ਲੱਗਦਾ ਹੈ ਜੋ ਹੌਲੀ-ਹੌਲੀ ਤਣਾਅ ਦਾ ਰੂਪ ਲੈ ਲੈਂਦਾ ਹੈ। ਓਥੇ ਹੀ ਲੰਬੇ ਸਮੇਂ ਤੱਕ ਤਣਾਅ ਦੇ ਕਾਰਨ ਤੁਸੀਂ ਮਾਨਸਿਕ ਸਮੱਸਿਆ ਦਾ ਵੀ ਸ਼ਿਕਾਰ ਹੋ ਸਕਦੇ ਹੋ। ਜਦੋਂ ਹਾਰਮੋਨਸ ਵਿਚ ਗੜਬੜੀ ਹੁੰਦੀ ਹੈ ਤਾਂ ਸਰੀਰ ਦੇ ਤਾਪਮਾਨ ਵਿਚ ਵੀ ਤਬਦੀਲੀ ਆਉਂਦੀ ਹੈ। ਇਸ ਨਾਲ ਤੁਹਾਨੂੰ ਰਾਤ ਨੂੰ ਅਚਾਨਕ ਤੇਜ਼ ਗਰਮੀ ਅਤੇ ਪਸੀਨੇ ਆਉਣ ਦੀ ਸਮੱਸਿਆ ਹੋ ਸਕਦੀ ਹੈ। ਐਸਟ੍ਰੋਜਨ ਹਾਰਮੋਨ ਦੇ ਪੱਧਰ ਵਿੱਚ ਕਮੀ ਦੇ ਕਾਰਨ ਤੁਹਾਨੂੰ ਲੋੜ ਤੋਂ ਜ਼ਿਆਦਾ ਭੁੱਖ ਲੱਗਦੀ ਹੈ। ਨਾਲ ਹੀ ਇਸ ਨਾਲ ਵਾਰ-ਵਾਰ ਕਬਜ਼, ਪੇਟ ਦਰਦ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਰਹਿੰਦੀਆਂ ਹਨ।
ਗੁੱਸਾ ਆਉਣਾ: ਹਾਰਮੋਨ ਅਸੰਤੁਲਨ ਹੋਣ ਦਾ ਪਹਿਲਾ ਅਸਰ ਤੁਹਾਡੀ ਮਾਨਸਿਕ ਸਿਹਤ ‘ਤੇ ਪੈਂਦਾ ਹੈ ਜਿਸ ਨਾਲ ਸੁਭਾਅ ਚਿੜਚਿੜਾ ਅਤੇ ਗੁੱਸੇ ਵਾਲਾ ਹੋ ਜਾਂਦਾ ਹੈ। ਵੈਸੇ ਤਾਂ ਇਹ ਆਮ ਸਮੱਸਿਆ ਹੈ ਪਰ ਲੰਬੇ ਸਮੇਂ ਤੋਂ ਪੀਰੀਅਡਜ ਦਾ ਸਮੇਂ ਸਿਰ ਨਾ ਆਉਣਾ ਹਾਰਮੋਨ ਦੇ ਅਸੰਤੁਲਨ ਹੋਣ ਦਾ ਹੀ ਲੱਛਣ ਹੈ। ਇਹ ਐਸਟ੍ਰੋਜਨ ਅਤੇ ਪ੍ਰੋਜੈਸਟਰਨ ਹਾਰਮੋਨਜ਼ ਦੀ ਜ਼ਿਆਦਾ ਜਾਂ ਕਮੀ ਦੇ ਕਾਰਨ ਹੁੰਦਾ ਹੈ। ਹਾਰਮੋਨ ਗੜਬੜੀ ਦੇ ਕਾਰਨ ਐਸਟ੍ਰੋਜਨ ਹਾਰਮੋਨ ਦਾ ਪੱਧਰ ਘੱਟ ਜਾਂਦਾ ਹੈ ਜਿਸ ਦੇ ਕਾਰਨ ਤੁਹਾਡੀ ਇੰਟਰਕੋਰਸ ਵਿੱਚ ਰੁਚੀ ਨਹੀਂ ਰਹਿੰਦੀ।
ਯਾਦਦਾਸ਼ਤ ਕਮਜ਼ੋਰ ਹੋਣਾ: ਜੇ ਤੁਸੀਂ ਵੀ ਰੁਟੀਨ ਦੀਆਂ ਚੀਜ਼ਾਂ ਨੂੰ ਯਾਦ ਨਹੀਂ ਰੱਖ ਪਾਉਂਦੇ ਤਾਂ ਇਹ ਹਾਰਮੋਨਲ ਅਸੰਤੁਲਨ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ‘ਚ ਕਿਸੇ ਡਾਕਟਰ ਦੀ ਸਲਾਹ ਲਓ। ਕਸਰਤ ਕਰੋ ਅਤੇ ਸਿਹਤਮੰਦ ਖੁਰਾਕ ਵੀ ਲਓ। ਜੇ ਤੁਹਾਡੇ ਚਿਹਰੇ ਦੇ ਜੋ-ਲਾਈਨ ਏਰੀਆ ‘ਤੇ ਵਾਰ-ਵਾਰ ਪਿੰਪਲਸ ਨਿਕਲ ਆਉਣ ਅਤੇ ਠੀਕ ਹੋਣ ਦਾ ਨਾਮ ਨਹੀਂ ਲੈ ਰਹੇ ਤਾਂ ਇਹ ਵੀ ਹਾਰਮੋਨਲ ਅਸੰਤੁਲਨ ਦਾ ਹੀ ਸੰਕੇਤ ਹੈ। ਇਸ ਤੋਂ ਇਲਾਵਾ ਮੱਥੇ, ਹੱਥ-ਪੈਰ, ਅਪਰਲਿਪ, ਪੇਟ, ਛਾਤੀ ‘ਤੇ ਮੋਟੇ ਅਤੇ ਟਾਈਟ ਵਾਲ ਆਉਣਾ ਵੀ ਹਾਰਮੋਨਲ ਅਸੰਤੁਲਨ ਦਾ ਸੰਕੇਤ ਹੋ ਸਕਦੇ ਹਨ।