Horror movies weight loss: ਭਾਰ ਘਟਾਉਣ ਦੀ ਚਾਅ ਰੱਖਣ ਵਾਲੇ ਜ਼ਿਆਦਾਤਰ ਲੋਕ ਡਾਈਟਿੰਗ ਜਾਂ ਕਸਰਤ, ਐਕਸਰਸਾਈਜ਼ ਦਾ ਆਪਸ਼ਨ ਚੁਣਦੇ ਹਨ। ਪਰ ਕੁਝ ਲੋਕ ਭਾਰ ਤਾਂ ਘਟਾਉਣਾ ਚਾਹੁੰਦੇ ਹਨ ਪਰ ਭੋਜਨ ‘ਚ ਕਟੌਤੀ ਅਤੇ ਕਸਰਤ ਨਹੀਂ ਕਰਨਾ ਚਾਹੁੰਦੇ ਹਨ। ਅਜਿਹੇ ‘ਚ ਉਹ ਇੰਟਰਨੈੱਟ ‘ਤੇ ਵਜ਼ਨ ਘਟਾਉਣ ਲਈ ਸ਼ਾਰਟਕੱਟ ਲੱਭਦੇ ਹਨ ਪਰ ਜੇਕਰ ਤੁਸੀਂ Horror Movie ਦੇਖਣ ਦੇ ਸ਼ੌਕੀਨ ਹੋ ਤਾਂ ਡਾਈਟਿੰਗ ਅਤੇ ਕਸਰਤ ਕੀਤੇ ਬਿਨਾਂ ਭਾਰ ਘਟਾਉਣ ਦੀ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ।
ਕੀ ਭਾਰ ਘਟਾਉਣ ‘ਚ ਮਦਦਗਾਰ ਹਨ Horror Movies: ਦਰਅਸਲ ਯੂਨਾਈਟਿਡ ਕਿੰਗਡਮ ‘ਚ ਵੈਸਟਮਿੰਸਟਰ ਯੂਨੀਵਰਸਿਟੀ ਦੇ ਇੱਕ ਅਧਿਐਨ ਦੇ ਅਨੁਸਾਰ ਭੂਤ-ਪ੍ਰੇਤ ਦੀਆਂ ਤਸਵੀਰਾਂ ਅਤੇ ਦਿਮਾਗ ਨੂੰ ਝਿਜਝਿੜਾਉਣ ਵਾਲੀਆਂ ਤਸਵੀਰਾਂ ਨੂੰ ਦੇਖ ਕੇ ਲੋਕ ਆਪਣਾ ਭਾਰ ਘਟਾ ਸਕਦੇ ਹਨ।
ਕਿਵੇਂ ਘੱਟ ਹੁੰਦਾ ਹੈ ਵਜ਼ਨ: ਖੋਜਕਰਤਾਵਾਂ ਦਾ ਦਾਅਵਾ ਹੈ, Horror ਫਿਲਮਾਂ ਦੇਖਣ ਨਾਲ ਸਾਹ ਲੈਣ ‘ਚ ਬਦਲਾਅ ਪਾਚਕ ਦਰ ‘ਚ ਅਸੰਤੁਲਨ ਪੈਦਾ ਕਰਦਾ ਹੈ ਅਤੇ ਕੈਲੋਰੀ ਬਰਨਿੰਗ ਨੂੰ ਟ੍ਰਿਗਰ ਕਰਦਾ ਹੈ। ਇਸ ਅਧਿਐਨ ‘ਚ ਲਗਭਗ 10 ਲੋਕਾਂ ਨੇ ਹਿੱਸਾ ਲਿਆ। ਖੋਜਕਰਤਾਵਾਂ ਨੇ ਇਹ ਵੀ ਦੇਖਿਆ ਕਿ ਜਦੋਂ ਉਹ ਫ਼ਿਲਮ ਦੇਖਦੇ ਹਨ ਤਾਂ ਆਕਸੀਜਨ ਲੈਵਲ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਦਾ Excretion ਹੁੰਦਾ ਹੈ, ਜਿਸ ‘ਚ ਗੰਭੀਰ ਚਿੰਤਾ ਅਤੇ ਉਦਾਸੀ ਦੇ ਲੱਛਣ ਵੀ ਸ਼ਾਮਲ ਸਨ। ਇਹ ਜਾਣਕਾਰੀ ਪ੍ਰਾਪਤ ਨਤੀਜਿਆਂ ਦੇ ਆਧਾਰ ‘ਤੇ ਦਿੱਤੀ ਗਈ ਹੈ। ਹਾਲਾਂਕਿ, ਖੋਜਕਰਤਾਵਾਂ ਨੇ ਕਿਹਾ ਕਿ ਇਹਨਾਂ ‘ਚੋਂ ਕੁਝ ਅਧਿਐਨਾਂ ਨੂੰ ਅੱਗੇ ਕਰਨ ਦੀ ਲੋੜ ਹੈ।
ਕਿੰਨੀ ਕੈਲੋਰੀ ਹੋਵੇਗੀ ਬਰਨ: ਅਧਿਐਨ ਦੇ ਅਨੁਸਾਰ ਜਦੋਂ ਤੁਸੀਂ ਇੱਕ Horror Movie ਦੇਖਦੇ ਹੋ ਜੋ ਔਸਤਨ 90 ਮਿੰਟਾਂ ਤੱਕ ਚਲਦੀ ਹੈ ਤਾਂ ਤੁਸੀਂ ਆਪਣੇ ਸਰੀਰ ‘ਚੋਂ 113 ਕੈਲੋਰੀ ਬਰਨ ਕਰ ਲਵੋਗੇ। ਦੱਸ ਦੇਈਏ ਕਿ ਇਹ 30 ਮਿੰਟ ਸੈਰ ਕਰਨ ਨਾਲ ਕੈਲੋਰੀ ਘੱਟ ਕਰਨ ਦੇ ਬਰਾਬਰ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ Horror Movies ਐਡਰੇਨਾਲੀਨ ਬਰਨਿੰਗ ਅਤੇ ਕੈਲੋਰੀ ਬਰਨ ਕਰ ਸਕਦੀ ਹੈ।