Immunity boost foods: ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਮਿਊਨ ਸਿਸਟਮ ਦਰੁਸਤ ਰਹੇ ਤਾਂ ਰੋਜ਼ ਤੁਹਾਡੀ ਪਲੇਟ ਰੰਗੀਨ ਫਲਾਂ ਤੇ ਸਬਜ਼ੀਆਂ ਨਾਲ ਭਰੀ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੀਏ ਤੇ ਕਿਨ੍ਹਾਂ ਨੂੰ ਆਊਟ ਇਸ ਬਾਰੇ ਵੀ ਜਾਨ ਲਵੋ। ਕੋਰੋਨਾ ਵਾਇਰਸ ਦਾ ਖਤਰਾ ਹਾਲੇ ਟਲਿਆ ਨਹੀਂ ਹੈ ਇਸ ਲਈ ਹਾਲੇ ਵੀ ਇਹਤਿਆਤ ਵਰਤਣਾ ਬਹੁਤ ਹੀ ਜ਼ਰੂਰੀ ਹੈ। ਬਾਹਰ ਨਿਕਲਣ ‘ਤੇ ਮਾਸਕ ਲਾਉਣਾ ਹੱਥ ਸੈਨੇਟਾਈਜਰ ਨਾਲ ਸਾਫ ਕਰਦੇ ਰਹਿਣ ਦੇ ਨਾਲ ਆਪਣੇ ਇਮਿਊਨ ਸਿਸਟਮ ਨੂੰ ਸਹੀ ਰੱਖਣਾ ਵੀ ਜ਼ਰੂਰੀ ਹੈ।
ਸ਼ਕਰਕੰਦ: ਤੁਹਾਡੀ ਚਮੜੀ ਨੂੰ ਸਿਹਤਮੰਦ ਤੇ ਮਜ਼ਬੂਤ ਬਣਾਉਣ ਲਈ ਵਿਟਾਮਿਨ ਏ ਦੀ ਜ਼ਰੂਰਤ ਹੁੰਦੀ ਹੈ। ਸ਼ਕਰਕੰਦ ‘ਚ ਵਿਟਾਮਿਨ ਏ ਪੂਰੀ ਮਾਤਰਾ ‘ਚ ਪਾਇਆ ਜਾਂਦਾ ਹੈ। ਸਰੀਰ ‘ਚ ਵਿਟਾਮਿਨ ਏ ਪਾਉਣ ਦਾ ਸਭ ਤੋਂ ਬਿਹਤਰੀਨ ਉਪਾਅ ਇਹ ਹੈ ਕਿ ਆਪਣੇ ਆਹਾਰ ‘ਚ ਬੀਟਾ ਕੈਰੋਟਿਨ ਯੁਕਤ ਚੀਜ਼ਾਂ ਨੂੰ ਸ਼ਾਮਲ ਕਰੋ ਜਿਵੇਂ ਕਿ ਸ਼ਕਰਕੰਦ। ਬੀਟਾ ਕੈਰੋਟਿਨ ਸਾਡੇ ਸਰੀਰ ‘ਚ ਵਿਟਾਮਿਨ ਏ ‘ਚ ਬਦਲ ਜਾਂਦਾ ਹੈ।
ਮਸ਼ਰੂਮ: ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਮਸ਼ਰੂਮ ਕੁਦਰਤ ਦਾ ਵਰਦਾਨ ਹੈ। ਮਸ਼ਰੂਮ ਵ੍ਹਾਈਟ ਬਲਜ਼ ਸੈਲਸਜ਼ ਨੂੰ ਵਧਾਉਂਦਾ ਹੈ ਤੇ ਸਰਗਰਮ ਕਰ ਦਿੰਦਾ ਹੈ। ਇਸ ਤਰ੍ਹਾਂ ਸੰਕ੍ਰਮਣ ਬਹੁਤ ਜਲਦੀ ਦੂਰ ਹੋ ਜਾਂਦਾ ਹੈ। ਮਸ਼ਰੂਮ ‘ਚ ਗਲੂਕੋਣ ਤੇ ਬੀਟਾ ਦੋਵੇਂ ਪਾਏ ਜਾਂਦੇ ਹਨ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣਾ ਹੈ। ਸ਼ਿਟਾਕੇ ਤੇ ਰੇਈਸ਼ੀ ਮਸ਼ਰੂਮ ਤੋਂ ਜ਼ਿਆਦਾ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਤੱਤ ਤੇ ਐਂਟੀਆਕਸੀਡੈਂਟਸ ਹੁੰਦੇ ਹਨ। ਹਫਤੇ ‘ਚ ਦੋ -ਤਿੰਨ ਵਾਰ 100 ਗ੍ਰਾਮ ਮਸ਼ਰੂਮ ਥੋੜ੍ਹੇ ਤੇਲ ‘ਚ ਭੁੰਨ ਕੇ ਖਾਣ ਨਾਲ ਜ਼ਿਆਦਾ ਲਾਭ ਮਿਲੇਗਾ।
ਇਨ੍ਹਾਂ ‘ਚ ਸੇਲੇਨੀਅਮ ਹੁੰਦਾ ਹੈ। ਖਾਸ ਤੌਰ ‘ਤੇ ਅੋਯਸਟਰ, ਲਾਬਸਟਰ ਤੇ ਕ੍ਰੈਬ ‘ਚ ਸੇਲੇਨਿਅਮ ਪ੍ਰਚੁਰ ਮਾਤਰਾ ‘ਚ ਹੁੰਦਾ ਹੈ। ਸੇਲੇਨੀਅਮ ਦੀ ਮਦਦ ਨਾਲ ਖ਼ੂਨ ‘ਚ ਚਿੱਟੇ ਸੈੱਲ ਮਿਲ ਕੇ ਸਾਈਟੋਕਿੰਸ ਨਾਮਕ ਪ੍ਰੋਟੀਨ ਦਾ ਨਿਰਮਾਣ ਕਰਦੇ ਹਨ ਜੋ ਸਰੀਰ ‘ਚ ਫਲੂ ਵਾਇਰਸ ਤੋਂ ਬਚਾਅ ਲਈ ਇਮਿਊਨ ਨੂੰ ਮਜ਼ਬੂਤ ਬਣਾਉਂਦੇ ਹਨ। ਹਫ਼ਤੇ ‘ਚ ਦੋ ਵਾਰ ਸੇਵਨ ਕਰੋ।
ਲਸਣ: ਇਸ ‘ਚ ਐਲੀਸਿਨ ਪਾਇਆ ਜਾਂਦਾ ਹੈ ਜੋ ਇਨਫੈਕਸ਼ਨ ਤੇ ਬੈਕਟੀਰੀਆ ਦਾ ਮੁਕਾਬਲਾ ਕਰਦਾ ਹੈ। ਇਕ ਖੋਜ ‘ਚ ਪਾਇਆ ਗਿਆ ਕਿ ਲਸਣ ਦਾ ਸੇਵਨ ਰੋਜ਼ਾਨਾ ਕਰਨ ਵਾਲਿਆਂ ਨੂੰ ਜ਼ੁਕਾਮ ਜਲਦੀ ਨਹੀਂ ਹੁੰਦਾ। ਖੋਜ ‘ਚ ਇਹ ਵੀ ਪਤਾ ਚੱਲਿਆ ਹੈ ਕਿ ਹਫ਼ਤੇ 6 ਕਲੀਆਂ ਤੋਂ ਜ਼ਿਆਦਾ ਲਸਣ ਖਾਣ ਵਾਲਿਆਂ ‘ਚ ਕੋਲੋਰੇਕਟਲ ਕੈਂਸਰ ਦਾ ਖਦਸ਼ਾ 30 ਫੀਸਦੀ ਤੇ ਸਟਮਕ ਕੈਂਸਰ 50 ਫੀਸਦੀ ਘੱਟ ਹੁੰਦੀ ਹੈ।