Immunity boost home food: ਮੌਨਸੂਨ ਦੇ ਮੌਸਮ ‘ਚ ਜ਼ੁਕਾਮ ਅਤੇ ਫਲੂ ਦੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਹਨ। ਪਰ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੇ ਵਿਚਕਾਰ ਇਹ ਬੀਮਾਰੀ ਬਹੁਤ ਡਰਾਉਣ ਵਾਲੀ ਹੈ। ਅਜਿਹੇ ‘ਚ ਆਪਣੇ ਆਪ ਨੂੰ ਬਚਾਉਣ ਲਈ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਆਪਣੇ ਹੱਥਾਂ ਅਤੇ ਚਿਹਰੇ ਦੀ ਸਫ਼ਾਈ ਦੇ ਨਾਲ ਇਮਿਊਨਿਟੀ ਨੂੰ ਮਜ਼ਬੂਤ ਰੱਖਣਾ ਵੀ ਮਹੱਤਵਪੂਰਨ ਹੈ। ਕੁਝ ਚੀਜ਼ਾਂ ਹਮੇਸ਼ਾ ਘਰ ਵਿਚ ਹੀ ਇਮਿਊਨਿਟੀ ਵਧਾਉਣ ਲਈ ਮੌਜੂਦ ਹੁੰਦੀਆਂ ਹਨ। ਜਿਸ ਨੂੰ ਤੁਸੀਂ ਅਕਸਰ ਆਪਣੇ ਰੋਜ਼ਾਨਾ ਖਾਣੇ ਵਿਚ ਸ਼ਾਮਲ ਕਰਦੇ ਹੋ।
ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਹਲਦੀ: ਹਲਦੀ ਭੋਜਨ ਦਾ ਸੁਆਦ ਅਤੇ ਰੰਗ ਵਧਾਉਣ ਦੇ ਨਾਲ-ਨਾਲ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਮਦਦਗਾਰ ਹੈ। ਇਸ ਤੋਂ ਇਲਾਵਾ ਹਲਦੀ ਸ਼ੂਗਰ ਨੂੰ ਕੰਟਰੋਲ ਕਰਦੀ ਹੈ। ਹਲਦੀ ਵਿਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਦਾ ਮੁਕਾਬਲਾ ਕਰਦੇ ਹਨ। ਹਲਦੀ ਜੋੜਾਂ ਦੇ ਦਰਦ ਅਤੇ ਜਲਣ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ।
ਫਲੂ ਦੇ ਬੈਕਟੀਰੀਆ ਨਾਲ ਲੜਦਾ ਹੈ ਲਸਣ: ਜਿੰਨਾ ਲਸਣ ਭੋਜਨ ਦੇ ਸੁਆਦ ਨੂੰ ਵਧਾਉਂਦਾ ਹੈ ਉਨ੍ਹਾਂ ਹੀ ਸਿਹਤ ਲਈ ਵੀ ਮਹੱਤਵਪੂਰਣ ਹੁੰਦਾ ਹੈ। ਲਸਣ ਨੂੰ ਇੰਫੈਕਸ਼ਨ ਦਾ ਮੁਕਾਬਲਾ ਕਰਨ ਲਈ ਸਰਬੋਤਮ ਦਵਾਈ ਮੰਨਿਆ ਜਾਂਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਘਟਾਉਣ ਦੇ ਨਾਲ-ਨਾਲ ਇਮਿਊਨਿਟੀ ਨੂੰ ਵੀ ਮਜ਼ਬੂਤ ਕਰਦਾ ਹੈ। ਇਸ ਵਿਚ ਸਲਫਰ ਹੁੰਦਾ ਹੈ ਜੋ ਇਮਿਊਨਿਟੀ ਨੂੰ ਵਧਾਉਂਦਾ ਹੈ। ਲਸਣ ਵਿਚ ਮੌਜੂਦ ਇਸ ਗੁਣ ਨੂੰ ਐਲੀਸਿਨ ਵੀ ਕਿਹਾ ਜਾਂਦਾ ਹੈ।
ਗਲ਼ੇ ਦੀ ਖਰਾਸ਼ ‘ਚ ਮਦਦਗਾਰ ਦਹੀਂ: ਦਹੀਂ ਵਿਚ ਮੌਜੂਦ ਲਾਈਵ ਕਲਚਰਸ ਗਲ਼ੇ ਦੀ ਖਰਾਸ਼ ਨੂੰ ਠੀਕ ਕਰਨ ਵਿਚ ਬਹੁਤ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਇਮਿਊਨ ਸਿਸਟਮ ਨੂੰ ਵੀ ਵਧਾਉਂਦਾ ਹੈ। ਪ੍ਰੋਟੀਨ ਨਾਲ ਭਰਪੂਰ ਦਹੀਂ ਨੂੰ ਗਲਾ ਖ਼ਰਾਬ ਹੋਣ ‘ਤੇ ਤਾਜ਼ਾ ਅਤੇ ਚੀਨੀ ਦੇ ਬਿਨਾਂ ਹੀ ਖਾਣਾ ਚਾਹੀਦਾ ਹੈ।
ਸੋਜ ਅਤੇ ਦਰਦ ਨੂੰ ਘੱਟ ਕਰੇ ਅਦਰਕ: ਬਦਲਦੇ ਮੌਸਮ ਵਿਚ ਸਰਦੀ-ਜ਼ੁਕਾਮ ਜਾਂ ਗਲੇ ਵਿਚ ਖਰਾਸ਼ ਹੋਣਾ ਆਮ ਗੱਲ ਹੈ। ਅਦਰਕ ਇਨ੍ਹਾਂ ਸਭਨਾਂ ਦਾ ਰਾਮਬਾਣ ਇਲਾਜ਼ ਹੈ। ਇਸ ਤੋਂ ਇਲਾਵਾ ਅਦਰਕ ਜਲਣ ਨੂੰ ਵੀ ਘੱਟ ਕਰਦਾ ਹੈ। ਇਸ ਤੋਂ ਇਲਾਵਾ ਅਦਰਕ ‘ਚ ਪੁਰਾਣੇ ਦਰਦ ਨੂੰ ਘੱਟ ਕਰਨ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਦੇ ਗੁਣ ਵੀ ਹੁੰਦੇ ਹਨ।
ਪੌਸ਼ਟਿਕ ਤੱਤਾਂ ਨਾਲ ਭਰਪੂਰ ਪਾਲਕ: ਵਿਟਾਮਿਨ ਸੀ ਨਾਲ ਭਰਪੂਰ ਪਾਲਕ ‘ਚ ਐਂਟੀ-ਆਕਸੀਡੈਂਟ ਅਤੇ ਬੀਟਾ-ਕੈਰੋਟੀਨ ਦੀ ਜ਼ਿਆਦਾ ਮਾਤਰਾ ਵਿੱਚ ਪਾਈ ਜਾਂਦੀ ਹੈ। ਜੋ ਇਮਿਊਨ ਸਿਸਟਮ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਘੱਟ ਪਕਾਈ ਹੋਈ ਪਾਲਕ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਕਿਉਂਕਿ ਉਸ ‘ਚ ਪੌਸ਼ਟਿਕ ਤੱਤ ਬਰਕਰਾਰ ਰਹਿੰਦੇ ਹਨ। ਪਾਲਕ ਦੇ ਇਲਾਵਾ ਪੱਤੇਦਾਰ ਅਤੇ ਹਰੀਆਂ ਸਬਜ਼ੀਆਂ ਜਿਵੇਂ ਸਾਗ, ਮੇਥੀ ਵੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ।