Immunity Booster Drinks: ਅੱਜ ਦੁਨੀਆ ਭਰ ‘ਚ ਕੋਰੋਨਾ ਵਾਇਰਸ ਨੇ ਤਬਾਹੀ ਮਚਾ ਰੱਖੀ ਹੈ। ਦਿਨੋਂ-ਦਿਨ ਇਸ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹੇ ‘ਚ ਇਸ ਤੋਂ ਬਚਣ ਲਈ ਹਰੇਕ ਨੂੰ ਸੋਸ਼ਲ ਡਿਸਟੈਂਸਿੰਗ ਦੇ ਨਾਲ ਇਮਿਊਨਿਟੀ ਬੂਸਟਰ ਚੀਜ਼ਾਂ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ। ਤਾਂ ਜੋ ਬਿਮਾਰੀਆਂ ਦੇ ਵਿਰੁੱਧ ਲੜਨ ਦੀ ਤਾਕਤ ਵੱਧ ਸਕੇ। ਤਾਂ ਆਓ ਅੱਜ ਅਸੀਂ ਤੁਹਾਨੂੰ ਆਯੁਰਵੈਦ ਦੇ ਅਨੁਸਾਰ ਕੁਝ ਸਿਹਤਮੰਦ ਡ੍ਰਿੰਕ ਬਾਰੇ ਦੱਸਦੇ ਹਾਂ। ਇਸਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਮਦਦ ਮਿਲੇਗੀ। ਅਜਿਹੇ ‘ਚ ਕੋਰੋਨਾ ਅਤੇ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੋਵੇਗਾ।
ਪਾਲਕ ਅਤੇ ਟਮਾਟਰ ਦਾ ਜੂਸ: ਪਾਲਕ ਅਤੇ ਟਮਾਟਰ ‘ਚ ਕੈਲਸ਼ੀਅਮ, ਵਿਟਾਮਿਨ ਸੀ, ਆਇਰਨ, ਪੋਟਾਸ਼ੀਅਮ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਜੂਸ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਰਹੇਗਾ। ਇਸ ਹੈਲਥੀ ਡ੍ਰਿੰਕ ਨੂੰ ਬਣਾਉਣ ਲਈ 1/2-1/2 ਕੱਪ ਟਮਾਟਰ ਅਤੇ ਪਾਲਕ ਦਾ ਜੂਸ ਲਓ। ਇਸ ‘ਚ 1 ਛੋਟਾ ਚਮਚ ਅਦਰਕ ਦਾ ਰਸ ਮਿਲਾ ਕੇ ਸੇਵਨ ਕਰੋ।
ਹਲਦੀ ਵਾਲਾ ਦੁੱਧ: ਰੋਜ਼ਾਨਾ ਸੌਣ ਤੋਂ ਪਹਿਲਾਂ ਗੁਣਗੁਣੇ ਪਾਣੀ ‘ਚ ਚੁਟਕੀ ਭਰ ਹਲਦੀ ਮਿਲਾ ਕੇ ਪੀਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਹਲਦੀ ‘ਚ ਐਂਟੀ-ਸੈਪਟਿਕ, ਐਂਟੀ-ਬੈਕਟਰੀਅਲ, ਐਂਟੀ-ਬਾਇਓਟਿਕ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲਦੀ ਹੈ। ਜੋੜਾਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਚ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਕੋਰੋਨਾ ਵਰਗੇ ਗੰਭੀਰ ਵਾਇਰਸਾਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੋਵੇਗਾ। ਗਰਮੀਆਂ ‘ਚ ਦਹੀਂ ਦਾ ਸੇਵਨ ਬੈਸਟ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ‘ਚ ਮੌਜੂਦ ਗਰਮੀ ਦੂਰ ਹੋ ਕੇ ਠੰਡਕ ਮਹਿਸੂਸ ਹੁੰਦੀ ਹੈ। ਇਮਿਊਨਿਟੀ ਵੱਧਣ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਅਜਿਹੇ ‘ਚ ਰੋਜ਼ਾਨਾ 1 ਕੌਲੀ ਦਹੀਂ ਜਾਂ 1 ਗਲਾਸ ਛਾਛ ਦਾ ਸੇਵਨ ਕਰੋ।
ਚੁਕੰਦਰ ਅਤੇ ਗਾਜਰ ਦਾ ਜੂਸ: ਇਨ੍ਹਾਂ ‘ਚ ਲੂਟੀਨ, ਬੀਟਾ-ਕੈਰੋਟੀਨ, ਅਲਫ਼ਾ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਦੋਵਾਂ ਦਾ ਜੂਸ ਬਣਾਕੇ ਪੀਣ ਨਾਲ ਇਮਿਊਨਿਟੀ ਨੂੰ ਵਧਾਉਣ ‘ਚ ਮਦਦ ਮਿਲਦੀ ਹੈ। ਸਰੀਰ ‘ਚ ਮੌਜੂਦ ਗੰਦਗੀ ਬਾਹਰ ਨਿਕਲਣ ਦੇ ਨਾਲ ਸਰੀਰਕ ਵਿਕਾਸ ਵਧੀਆ ਹੁੰਦਾ ਹੈ। ਇਸ ਦਾ ਜੂਸ ਬਣਾਉਣ ਲਈ ਦੋਵੇਂ ਚੀਜ਼ਾਂ ਨੂੰ ਬਰਾਬਰ ਮਾਤਰਾ ‘ਚ ਲੈ ਕੇ ਛਿੱਲ ਕੇ ਮਿਕਸੀ ‘ਚ ਪੀਸ ਲਓ। ਤਿਆਰ ਜੂਸ ‘ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ।