Immunity booster foods: ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਸਭ ਤੋਂ ਵੱਧ ਜ਼ੋਰ ਸਰੀਰ ਦੀ ਇਮਿਊਨਿਟੀ ਵਧਾਉਣ ‘ਤੇ ਦਿੱਤਾ ਜਾ ਰਿਹਾ ਹੈ। ਖਾਣ-ਪੀਣ ਨਾਲ ਜੁੜੇ ਮਾਹਰਾਂ ਨੇ ਆਮ ਲੋਕਾਂ ਲਈ ਕਈ ਟਿਪਸ ਦਿੱਤੇ ਹਨ ਜੋ ਰੋਜ਼ਾਨਾ ਜ਼ਿੰਦਗੀ ‘ਚ ਅਪਣਾ ਕੇ ਅਸੀਂ ਖੁਦ ਵੀ ਅਤੇ ਆਪਣਿਆਂ ਨੂੰ ਵੀ ਬਚਾ ਸਕਦੇ ਹਾਂ।
ਇਹ ਜ਼ਰੂਰੀ ਹੈ ਕਿ ਤੁਹਾਡਾ ਗਲਾ ਸੁੱਕੇ ਨਾ, ਇਸ ਲਈ ਹਰ 15 ਮਿੰਟ ਬਾਅਦ ਪਾਣੀ ਪੀਂਦੇ ਰਹੋ। ਹੋ ਸਕੇ ਤਾਂ ਪਾਣੀ ‘ਚ ਤੁਲਸੀ ਦੇ ਪੱਤੇ ਪਾ ਲਓ। ਦਿਨ ‘ਚ ਘੱਟ ਤੋਂ ਘੱਟ 3 ਵਾਰ ਭਾਫ ਲਓ।
ਘਰ ਕਾੜਾ ਬਣਾ ਕੇ ਪੀਣਾ ਬਹੁਤ ਲਾਭਦਾਇਕ ਰਹੇਗਾ। ਇਸ ਲਈ ਪਾਣੀ ‘ਚ ਕਾਲੀ ਮਿਰਚ, ਚਕਰ ਫੁੱਲ ਤੇ ਦਾਲਚੀਨੀ ਪਾ ਕੇ ਉਬਾਲੋ। ਫਿਰ ਉਸ ‘ਚ ਹਲਦੀ, ਨਿੰਬੂ ਅਤੇ ਸ਼ਹਿਦ ਪਾਓ। ਸਵੇਰ ਦੀ ਚਾਹ ‘ਚ ਤੁਲਸੀ ਦੇ ਪੱਤੇ ਪਾ ਕੇ ਪੀਓ।
ਦਿਨ ‘ਚ ਇਕ ਵਾਰ ਗਰਮ ਪਾਣੀ ‘ਚ ਨਮਕ ਪਾ ਕੇ ਗਰਾਰੇ ਕਰੋ।
ਦੁੱਧ ਦੇ ਗਿਲਾਸ ‘ਚ ਅੱਧਾ ਚਮਚ ਹਲਦੀ ਪਾਓ। ਚੁਟਕੀ ਭਰ ਕਾਲੀ ਮਿਰਚ ਮਿਲਾਓ ਅਤੇ ਪੀਓ।
ਯਕੀਨੀ ਕਰੋ ਕਿ ਤੁਹਾਡੇ ਖਾਣੇ ‘ਚ ਵਿਟਾਮਿਨ-ਸੀ ਜ਼ਰੂਰ ਹੋਵੋ, ਜਿਵੇਂ ਆਂਵਲਾ, ਸੰਤਰੇ ਅਤੇ ਕਿੰਨੂ।
ਹਰੀਆਂ ਪੱਤੇਦਾਰ ਸਬਜ਼ੀਆਂ ਖਾਓ। ਫਾਈਬਰ ਦੀ ਮਾਤਰਾ ਵੱਧ ਹੋਣ ‘ਤੇ ਇਹ ਇਨਫੈਕਸ਼ਨ ਦੂਰ ਹੁੰਦੀ ਹੈ। ਇਸ ਨਾਲ ਰੋਗ ਰੋਕੂ ਸਮਰੱਥਾ ਵੀ ਵੱਧਦੀ ਹੈ।
ਪਾਲਕ, ਬ੍ਰੋਕਲੀ ਅਤੇ ਤਾਰਾਮੀਰਾ ਦੇ ਪੱਤਿਆਂ ਦਾ ਸਲਾਦ ਬਣਾ ਕੇ ਖਾਓ।
ਬੇਰੀ ‘ਚ ਕਾਫੀ ਮਾਤਰਾ ‘ਚ ਆਕਸੀਡੈਂਟ ਅਤੇ ਵਿਟਾਮਿਨ-ਸੀ ਹੁੰਦਾ ਹੈ। ਕਟੋਰੀ ‘ਚ ਬੇਰੀਜ਼ ਦੇ ਨਾਲ ਦਹੀ, ਬਾਦਾਮ ਅਤੇ ਚੀਆ, ਫਲੈਕਸ ਅਤੇ ਸੂਰਜਮੁਖੀ ਦੇ ਬੀਜ ਮਿਲਾ ਕੇ ਸਮੂਦੀ ਬਣਾਓ।
ਬਦਾਮ ਵਿਟਾਮਿਨ-ਸੀ, ਫਾਈਬਰ, ਪ੍ਰੋਟੀਨ ਅਤੇ ਓਮੇਗਾ-3 ਦਾ ਵੱਡਾ ਸ੍ਰੋਤ ਹੁੰਦੇ ਹਨ। ਰੋਜ਼ ਖਾਓ।
ਜੋ ਵੀ ਖਾਣਾ ਬਣਾਓ। ਉਸ ‘ਚ ਕਾਲੀ ਮਿਰਚ ਜ਼ਰੂਰ ਪਾਓ।
ਖਾਣੇ ‘ਚ ਪਿਆਜ਼ ਅਤੇ ਅਦਰਕ ਸੂਖਮ ਰੋਗਾਣੂਆਂ ਨਾਲ ਲੜਨ ‘ਚ ਸਹਾਇਕ ਹੁੰਦੇ ਹਨ।