Immunity booster foods diet: ਇਕ ਪਾਸੇ ਜਿਥੇ ਕੋਰੋਨਾ ਵਾਇਰਸ ਪੂਰੀ ਦੁਨੀਆ ਲਈ ਤਬਾਹੀ ਦਾ ਸਬੱਬ ਬਣਿਆ ਹੋਇਆ ਹੈ ਉਥੇ ਹੀ ਬਦਲਦੇ ਮੌਸਮ ਦੇ ਕਾਰਨ ਸਰਦੀ-ਜ਼ੁਕਾਮ, ਗਲੇ ਵਿਚ ਖ਼ਰਾਸ਼ ਵਰਗੀਆਂ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੇ ‘ਚ ਸਿਹਤ ਮਾਹਰ ਅਤੇ ਵਿਗਿਆਨੀ ਲੋਕਾਂ ਨੂੰ ਇਮਿਊਨਿਟੀ ਵਧਾਉਣ ਦੀ ਸਲਾਹ ਦੇ ਰਹੇ ਹਨ ਜੋ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਇਤਾ ਕਰਦਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਸੁਪਰ ਫੂਡਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਇਮਿਊਨਿਟੀ ਵਧਾਉਣ ਵਿੱਚ ਸਹਾਇਤਾ ਕਰਨਗੇ ਅਤੇ ਬਿਮਾਰੀਆਂ ਤੋਂ ਵੀ ਬਚਾਉਣਗੇ।
ਇਮਿਊਨ ਸਿਸਟਮ ਕਮਜ਼ੋਰ ਹੋਣ ‘ਤੇ ਸਰੀਰ ‘ਚ ਦਿਖਦੇ ਹਨ ਇਹ ਸੰਕੇਤ…
- ਭੁੱਖ ਘੱਟ ਲੱਗਣੀ
- ਢਿੱਡ ਵਿੱਚ ਦਰਦ
- ਪਾਚਨ ਕਿਰਿਆ ‘ਚ ਗੜਬੜੀ
- ਬੱਚਿਆਂ ਦੇ ਸਰੀਰਕ ਵਿਕਾਸ ਵਿਚ ਦਿੱਕਤ
- ਸਰੀਰ ਅੰਦਰ ਸੋਜ਼ ਹੋਣੀ
- ਅਨੀਮੀਆ
- ਥਕਾਵਟ ਅਤੇ ਆਲਸ ਮਹਿਸੂਸ ਹੋਣਾ
ਹੁਣ ਜਾਣਦੇ ਹਾਂ ਇਮਿਊਨਿਟੀ ਵਧਾਉਂਣ ਵਾਲੇ ਫੂਡਜ਼…
- ਹਰੀ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਸਾਗ, ਬਾਥੂ, ਹਰੇ ਪਿਆਜ਼ ਆਦਿ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਾਉਣ ਵਿਚ ਸਹਾਇਤਾ ਮਿਲਦੀ ਹੈ। ਇਨ੍ਹਾਂ ਵਿਚ ਵਿਟਾਮਿਨ ਸੀ ਹੁੰਦਾ ਹੈ, ਜੋ ਕਿ ਇਮਿਊਨਿਟੀ ਵਧਾਉਣ ਵਿਚ ਬਹੁਤ ਮਦਦਗਾਰ ਹਨ।
- ਕਲਰਫੁੱਲ ਫਲ ਜਿਵੇਂ ਸੰਤਰੇ, ਸੇਬ, ਅੰਬ, ਲੀਚੀ ਆਦਿ ਖਾਓ। ਇਹ ਨਾ ਸਿਰਫ ਇਮਿਊਨ ਸਿਸਟਮ ਨੂੰ ਬੂਸਟ ਕਰਦੇ ਹਨ ਬਲਕਿ ਤੁਸੀਂ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ। ਨਾਲ ਹੀ ਇਸ ਨਾਲ ਸਕਿਨ ਵੀ ਗਲੋਇੰਗ ਹੋਵੇਗੀ।
- ਗੱਠ ਵਾਲੀ ਪੀਲੀ ਹਲਦੀ ਮੂੰਹ ਵਿਚ ਰੱਖ ਕੇ ਚੂਸਣ ਨਾਲ ਵਾਰ-ਵਾਰ ਖੰਘ ਨਹੀਂ ਆਵੇਗੀ। ਇਸ ਤੋਂ ਇਲਾਵਾ ਇਹ ਇਮਿਊਨਿਟੀ ਵੀ ਵਧਾਉਂਦੀ ਹੈ ਅਤੇ ਖੂਨ ਨੂੰ ਵੀ ਸਾਫ ਕਰਦੀ ਹੈ। ਸਿਰਫ ਇਹ ਹੀ ਨਹੀਂ ਇਸ ਨਾਲ ਪੀਰੀਅਡਜ਼ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
- ਅਦਰਕ ਅਤੇ ਲਸਣ ਸਿਰਫ ਭੋਜਨ ‘ਚ ਸੁਆਦ ਨਹੀਂ ਵਧਾਉਂਦਾ ਬਲਕਿ ਇਸ ਨਾਲ ਸੰਕ੍ਰਮਣ ਨਾਲ ਲੜਨ ਦੀ ਤਾਕਤ ਵੀ ਮਿਲਦੀ ਹੈ। ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ।
- ਭਾਰਤੀ ਮਸਾਲੇ ਜਿਵੇਂ ਲੌਂਗ, ਇਲਾਇਚੀ, ਕਾਲੀ ਮਿਰਚ, ਕਾਲੀ ਨਮਕ, ਗਰਮ ਮਸਾਲਾ ਵੀ ਕਿਸੇ ਦਵਾਈ ਤੋਂ ਘੱਟ ਨਹੀਂ ਹਨ। ਆਯੁਰਵੈਦ ਵਿਚ ਇਨ੍ਹਾਂ ਦੀ ਵਰਤੋਂ ਦਵਾਈ ਦੇ ਤੌਰ ਤੇ ਕੀਤੀ ਜਾਂਦੀ ਹੈ। ਅਜਿਹੇ ‘ਚ ਜੇ ਤੁਸੀਂ ਵੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।
- ਕੈਫੀਨ, ਸੋਡਾ, ਕੋਲਡ ਡਰਿੰਕਸ, ਜੰਕ ਫੂਡਜ਼, ਪ੍ਰੋਸੈਸਡ ਅਤੇ ਤੇਲ ਦੀਆਂ ਚੀਜ਼ਾਂ, ਰਿਫਾਇੰਡ ਤੇਲ, ਤਲਿਆ-ਭੁੰਨਿਆ, ਕੈਨ ਸੂਪ ਅਤੇ ਫਰੂਟਸ, ਪ੍ਰੋਸੈਸਡ ਮੀਟ, ਸੀਲਬੰਦ ਅਚਾਰ, ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰੋ।