International Women Day 2021: Housewife ਇਕ ਸ਼ਬਦ ਨਹੀਂ ਬਲਕਿ ਉਹ ਤਾਕਤ ਹੈ ਜੋ ਪੂਰੇ ਘਰ ਨੂੰ ਸੰਭਾਲਦੀ ਹੈ। ਔਰਤਾਂ ਅਕਸਰ ਪਰਿਵਾਰ ਦੇ ਛੋਟੇ ਤੋਂ ਵੱਡੇ ਮੈਂਬਰਾਂ ਦੀ ਸਿਹਤ ਦਾ ਧਿਆਨ ਰੱਖਦੀਆਂ ਹਨ। ਪਰ ਪਰਿਵਾਰ ਦੀ ਦੇਖਭਾਲ ਕਰਨ ਦੇ ਚੱਕਰ ‘ਚ ਉਹ ਅਕਸਰ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਇਸ ਦੇ ਕਾਰਨ ਉਹ Periods, ਪ੍ਰੈਗਨੈਂਸੀ, ਪ੍ਰਸਵ, ਮੇਨੋਪੌਜ਼ ਜਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨਾਲ ਘਿਰੀਆਂ ਰਹਿੰਦੀਆਂ ਹਨ ਅਤੇ ਡਾਕਟਰ ਕੋਲ ਜਾਣ ਦੀ ਬਜਾਏ ਇੰਟਰਨੈਟ ‘ਤੇ ਉਸ ਦਾ ਹੱਲ ਲੱਭਦੀਆਂ ਹਨ। ਹਾਲਾਂਕਿ ਕਈ ਵਾਰ ਔਰਤਾਂ ਸ਼ਰਮ ਦੇ ਕਾਰਨ ਡਾਕਟਰ ਕੋਲ ਜਾਣ ਤੋਂ ਝਿਜਕਦੀਆਂ ਹਨ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਅਸੀਂ ਤੁਹਾਡੇ ਨਾਲ ਵੂਮਨ ਹੈਲਥ ਨਾਲ ਜੁੜੇ ਕੁਝ ਅਜਿਹੇ ਪ੍ਰਸ਼ਨਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਗੂਗਲ ਜਾਂ ਇੰਟਰਨੈਟ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਜਾਂਦਾ ਹੈ।
ਪ੍ਰਸ਼ਨ 1- ਯੋਨੀ ‘ਚੋਂ ਗੰਦਗੀ ਆਉਣਾ ਕਿੰਨਾ ਆਮ ਹੈ?
ਉੱਤਰ: ਯੋਨੀ ਦੀ ਬਦਬੂਦਾਰ ਵੈਜਾਇਨਾ ਡਿਸਚਾਰਜ ਜਾਂ ਗੰਧ ਆਉਣਾ ਕਿਸੀ ਇੰਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ‘ਚ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਪ੍ਰਸ਼ਨ 2- ਪਿੱਠ ਦਰਦ ਡਾਕਟਰ ਨੂੰ ਕਦੋਂ ਦਿਖਾਉਣਾ ਚਾਹੀਦਾ ?
ਉੱਤਰ: ਸੋਂਦੇ, ਉੱਠਦੇ-ਬੈਠਦੇ, ਪਿੱਠ ਦਰਦ ਹੋਣ ਲੱਗੇ ਤਾਂ ਸਮਝ ਲਓ ਕਿ ਸਮੱਸਿਆ ਗੰਭੀਰ ਹੈ। ਓਥੇ ਹੀ ਜੇ ਪਿੱਠ ਦਰਦ ਦੇ ਨਾਲ ਹੱਥ-ਪੈਰ ਸੁੰਨ ਹੋਣਾ, ਬੁਖਾਰ, ਠੰਡ ਲੱਗਣੀ, ਉਲਟੀਆਂ, ਪੇਟ ‘ਚ ਦਰਦ ਅਤੇ ਕਮਜ਼ੋਰੀ ਮਹਿਸੂਸ ਹੋਵੇ ਤਾਂ ਤੁਰੰਤ ਚੈੱਕਅਪ ਕਰਵਾਓ।
ਪ੍ਰਸ਼ਨ 3. Premenstrual Syndrome (PMS) ਨੂੰ ਕਿਵੇਂ ਛੁਟਕਾਰਾ ਪਾ ਸਕਦੀ ਹਾਂ?
ਜਵਾਬ: ਪੀਰੀਅਡ ਆਉਣ ਤੋਂ 5 ਤੋਂ 11 ਦਿਨ ਪਹਿਲਾਂ ਡਿਪ੍ਰੈਸ਼ਨ ਅਤੇ ਟੈਂਸ਼ਨ ਮਹਿਸੂਸ ਹੁੰਦੀ ਹੈ ਜਿਸ ਨੂੰ ਡਾਕਟਰੀ ਭਾਸ਼ਾ ‘ਚ ਪੀਐਮਸੀ ਕਿਹਾ ਜਾਂਦਾ ਹੈ। ਪੀਐਮਐਸ ‘ਚ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਲਓ ਕਿਉਂਕਿ ਇੰਟਰਨੈਟ ‘ਤੇ ਇਸ ਦਾ ਇਲਾਜ਼ ਲੱਭਣਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ।
ਪ੍ਰਸ਼ਨ 4: ਪ੍ਰੈਗਨੈਂਸੀ ਦੇ ਚਲਦੇ ਮੈਨੂੰ ਬਵਾਸੀਰ ਦੀ ਸਮੱਸਿਆ ਹੋ ਗਈ ਹੈ ਕੀ ਕਰਾ ?
ਉੱਤਰ- ਸਭ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਕਰੋ। ਨਾਲ ਹੀ ਕਬਜ਼ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿਉਂਕਿ ਇਸ ਨਾਲ ਤੁਹਾਡੀ ਬਿਮਾਰੀ ਵੱਧ ਸਕਦੀ ਹੈ। ਤੁਸੀਂ ਕਬਜ਼ ਤੋਂ ਬਚਣ ਲਈ ਇਸਬਗੋਲ ਲੈ ਸਕਦੇ ਹੋ।
ਪ੍ਰਸ਼ਨ 5: ਗੁਪਤ ਅੰਗ ‘ਚ ਖੁਜਲੀ ਅਤੇ ਸੁੱਕਾਪਨ ਮਹਿਸੂਸ ਹੁੰਦਾ ਹੈ ਕੀ ਕਰਾ ?
ਉੱਤਰ: ਵੈਜਾਇਨਾ ‘ਚ ਖੁਜਲੀ ਅਤੇ ਸੁੱਕਾਪਨ ਵੀ ਇੰਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ ਅਜਿਹੇ ‘ਚ ਤੁਹਾਨੂੰ ਕਿਸੀ ਸਪੈਸ਼ਲਿਸਟ ਤੋਂ checkup ਕਰਵਾਉਣਾ ਚਾਹੀਦਾ।
ਪ੍ਰਸ਼ਨ 6: ਅਨਿਯਮਿਤ ਪੀਰੀਅਡਜ ‘ਚ ਕੀ ਕਰੀਏ ?
ਜਵਾਬ:ਪ੍ਰੈਗਨੈਂਸੀ ਤੋਂ ਇਲਾਵਾ ਅਨਿਯਮਿਤ ਪੀਰੀਅਡਜ ਦੀ ਸਮੱਸਿਆ ਖ਼ਰਾਬ ਖਾਣ-ਪੀਣ, ਭਰਪੂਰ ਨੀਂਦ ਨਾ ਲੈਣਾ, ਭਾਰ ਵਧਣਾ ਜਾਂ ਘਟਣਾ, ਜ਼ਿਆਦਾ ਕਸਰਤ ਅਤੇ ਤਣਾਅ ਦੇ ਕਾਰਨ ਹੋ ਜਾਂਦੀ ਹੈ। ਜੇ 2-3 ਮਹੀਨਿਆਂ ਤੱਕ ਪੀਰੀਅਡਜ਼ ਰੈਗੂਲਰ ਨਾ ਹੋਣ ਤਾਂ ਡਾਕਟਰ ਦੁਆਰਾ ਜਾਂਚ ਕਰਵਾਓ।
ਸਵਾਲ 7: ਕੀ periods ਦੇ ਦੌਰਾਨ ਪ੍ਰੇਗਨੈਂਟ ਹੋਣ ਦੀ ਸੰਭਾਵਨਾ ਹੈ?
ਉੱਤਰ: ਜ਼ਿਆਦਾਤਰ ਔਰਤਾਂ ਨੂੰ ਲੱਗਦਾ ਹੈ ਕਿ ਉਹ ਪੀਰੀਅਡ ਦੇ ਦੌਰਾਨ ਗਰਭਵਤੀ ਨਹੀਂ ਹੋ ਸਕਦੀਆਂ। ਇਹ ਮੁਸ਼ਕਲ ਹੈ ਪਰ ਅਸੰਭਵ ਨਹੀਂ ਇਸ ਲਈ ਪੀਰੀਅਡ ਦੇ ਦੌਰਾਨ ਸੰਬੰਧ ਬਣਾਉਂਦੇ ਸਮੇਂ ਸੇਫਟੀ ਦੀ ਵਰਤੋਂ ਜ਼ਰੂਰ ਕਰੋ।
ਪ੍ਰਸ਼ਨ 8: ਜਿਨਸੀ ਇੱਛਾ ਦੀ ਕਮੀ
ਜਵਾਬ: ਸ਼ਰਮ ਦੇ ਕਾਰਨ ਇਸ ਟੌਪਿਕ ‘ਤੇ ਗੱਲ ਕਰਨਾ ਤਾਂ ਔਰਤਾਂ ਬਿਲਕੁਲ ਵੀ ਪਸੰਦ ਨਹੀਂ ਕਰਦੀਆਂ। ਡਾਕਟਰੀ ਭਾਸ਼ਾ ‘ਚ ਇਸਨੂੰ ‘ਹਾਈਪੋਐਕਟਿਵ ਸੈਕਸੁਅਲ ਇੱਛਾ ਵਿਕਾਰ’ ਜਾਂ ਐਚਐਸਡੀਡੀ ਕਿਹਾ ਜਾਂਦਾ ਹੈ। ਮੇਨੋਪੌਜ਼ ਤੋਂ ਪੀੜਤ ਔਰਤਾਂ ‘ਚ ਜਿਨਸੀ ਦੀ ਕਮੀ ਹੋਣਾ ਆਮ ਗੱਲ ਹੈ ਪਰ ਕਈ ਵਾਰ ਇਹ ਸਮੱਸਿਆ ਹਾਰਮੋਨਲ ਅਸੰਤੁਲਨ ਦੇ ਕਾਰਨ ਵੀ ਹੁੰਦੀ ਹੈ। ਇਸ ਲਈ ਇਸ ਚੀਜ਼ ਨੂੰ ਲੁਕਾਉਣ ਦੇ ਬਜਾਏ ਡਾਕਟਰ ਨਾਲ ਸੰਪਰਕ ਕਰੋ।