Iodine deficiency diet: ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਬਹੁਤ ਸਧਾਰਣ ਅਤੇ ਪੌਸ਼ਟਿਕ ਭੋਜਨ ਖਾਂਦੇ ਹਨ ਫਿਰ ਵੀ ਉਨ੍ਹਾਂ ਨੂੰ ਕੋਈ ਨਾ ਕੋਈ ਸਿਹਤ ਸਮੱਸਿਆ ਰਹਿੰਦੀ ਹੈ ਪਰ ਇਸਦੇ ਪਿੱਛੇ ਦਾ ਕਾਰਨ ਤੁਹਾਡੀਆਂ ਖਾਣ ਦੀਆਂ ਕੁਝ ਆਦਤਾਂ ਹੋ ਸਕਦੀਆਂ ਹਨ ਕਿਉਂਕਿ ਕਈ ਵਾਰ ਅਸੀਂ ਚੀਜ਼ਾਂ ਦਾ ਸੇਵਨ ਸੰਤੁਲਿਤ ਮਾਤਰਾ ‘ਚ ਨਹੀਂ ਕਰ ਪਾਉਦੇ। ਉਨ੍ਹਾਂ ਵਿਚੋਂ ਇਕ ਆਇਓਡੀਨ ਤੱਤ ਹੈ ਜੋ ਸਰੀਰ ਲਈ ਬਹੁਤ ਮਹੱਤਵਪੂਰਨ ਹੈ। ਇਸ ਤੱਤ ਦੇ ਕਾਰਨ ਥਾਇਰਾਇਡ ਫੰਕਸ਼ਨ ਨਿਯਮਤ ਹੁੰਦਾ ਹੈ ਉਥੇ ਹੀ ਇਹ ਤੱਤ ਸਰੀਰ ਵਿੱਚ ਘੱਟ ਜਾਵੇ ਤਾਂ ਮਾਨਸਿਕ ਅਤੇ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸਦੀ ਕਮੀ ਦੇ ਕਾਰਨ ਹਰ ਸਾਲ ਦੁਨੀਆ ਦੇ ਲੱਖਾਂ ਬੱਚੇ ਸਿੱਖਣ ਦੀ ਕਮਜ਼ੋਰ ਯੋਗਤਾ ਨਾਲ ਪੈਦਾ ਹੁੰਦੇ ਹਨ ਕਿਉਂਕਿ ਉਨ੍ਹਾਂ ਦੀਆਂ ਮਾਵਾਂ ਨੇ ਆਪਣੀ ਗਰਭ ਅਵਸਥਾ ਦੇ ਸਮੇਂ ਖਾਣੇ ਵਿੱਚ ਲੋੜੀਂਦੀ ਆਇਓਡੀਨ ਨਹੀਂ ਲਈ ਹੁੰਦੀ।
- ਆਇਓਡੀਨ ਦੀ ਸਹਾਇਤਾ ਨਾਲ ਗਰਦਨ ਦੇ ਨੇੜੇ ਪਾਈ ਜਾਂਦੀ ਥਾਇਰਾਇਡ ਗਲੈਂਡ ਵਾਧੇ ਲਈ ਜ਼ਰੂਰੀ ਹਾਰਮੋਨ ਪੈਦਾ ਕਰਦੀ ਹੈ ਪਰ ਜਦੋਂ ਇਸਦੀ ਕਮੀ ਹੁੰਦੀ ਹੈ ਤਾਂ ਇਹ ਹਾਰਮੋਨਸ ਗੜਬੜਾ ਜਾਂਦੇ ਹਨ ਜਿਸ ਨਾਲ ਵਿਕਾਸ ਰੁਕ ਜਾਂਦਾ ਹੈ।
- ਜਿਸ ਨਾਲ ਥਾਇਰਾਇਡ ਹੋ ਸਕਦਾ ਹੈ
- ਇਮਿਊਨ ਸਿਸਟਮ ਖ਼ਰਾਬ ਹੋ ਸਕਦਾ ਹੈ।
- ਬੱਚੇ ਦਾ ਕੱਦ ਅਤੇ ਮਾਨਸਿਕ ਵਿਕਾਸ ਰੁਕ ਸਕਦਾ ਹੈ।
- ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।
- ਡਿਪ੍ਰੈਸ਼ਨ, ਬਾਂਝਪਨ ਅਤੇ ਗਰਭਪਾਤ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਆਓ ਅਸੀਂ ਤੁਹਾਨੂੰ ਦੱਸ ਦੇਈਏ ਜੇਕਰ ਸਰੀਰ ਵਿੱਚ ਆਇਓਡਾਈਨ ਦੀ ਕਮੀ ਹੈ ਤਾਂ ਕਿਹੜੇ ਲੱਛਣ ਦਿਖਾਈ ਦੇਣਗੇ…
- ਸਰੀਰ ਵਿੱਚ ਕਮਜ਼ੋਰੀ
- ਭਾਰ ਵਧਣਾ
- ਥਕਾਵਟ ਮਹਿਸੂਸ ਹੋਣੀ
- ਠੰਡ ਲੱਗਣੀ
- ਸਕਿਨ ਰੁੱਖੀ ਅਤੇ ਵਾਲਾਂ ਦਾ ਝੜਨਾ
- ਦਿਲ ਦੀ ਧੜਕਣ ਹੌਲੀ ਹੋਣਾ
- ਯਾਦਦਾਸ਼ਤ ਕਮਜ਼ੋਰ
- ਗਲੇ ਵਿੱਚ ਸੋਜ਼
- ਪੀਰੀਅਡਜ ਅਨਿਯਿਮਤ
- ਗਰਭ ਅਵਸਥਾ ਦੌਰਾਨ ਸਮੱਸਿਆਵਾਂ
- ਜ਼ਿਆਦਾ ਨੀਂਦ ਆਉਣੀ…. ਇਸ ਦੇ ਲੱਛਣ ਹਨ।
ਆਇਓਡੀਨ ਦੀ ਕਮੀ ਨੂੰ ਦੂਰ ਕਰਨ ਵਾਲੀ ਡਾਇਟ: ਯੂਰੀਨ ਜਾਂ ਬਲੱਡ ਟੈਸਟ ਦੁਆਰਾ ਆਇਓਡੀਨ ਦੀ ਕਮੀ ਦਾ ਪਤਾ ਲਗਾਇਆ ਜਾ ਸਕਦਾ ਹੈ। ਉੱਥੇ ਹੀ ਆਇਓਡੀਨ ਪੈਚ ਟੈਸਟ ਦੁਆਰਾ ਵੀ ਇਸ ਦਾ ਪਤਾ ਲਗਾਇਆ ਜਾਂ ਸਕਦਾ ਹੈ। ਆਲੂ, ਦੁੱਧ, ਆਂਡਾ, ਦਹੀਂ, ਕੇਲਾ ਅਤੇ ਸਟ੍ਰਾਬੇਰੀ ਨੂੰ ਆਪਣੀ ਡਾਇਟ ਵਿਚ ਜ਼ਰੂਰ ਸ਼ਾਮਿਲ ਕਰੋ। ਇਸ ਤੋਂ ਇਲਾਵਾ ਮੱਛੀ, ਮੇਵੇ, ਡੇਅਰੀ ਪ੍ਰੋਡਕਟਸ ਵਿਚ ਅਮੀਰ ਆਇਓਡੀਨ ਹੁੰਦਾ ਹੈ। ਜੇ ਫਿਰ ਵੀ ਡਾਇਟ ਨਾਲ ਇਸ ਦੀ ਕਮੀ ਪੂਰੀ ਨਾ ਹੋਵੇ ਤਾਂ ਤੁਸੀਂ ਡਾਕਟਰ ਦੀ ਸਲਾਹ ਨਾਲ ਸਪਲੀਮੈਂਟਸ ਲੈ ਸਕਦੇ ਹੋ। ਨਮਕ ਵੀ ਇਸ ਦਾ ਇੱਕ ਤਰੀਕਾ ਹੈ ਪਰ ਉਹ ਨਮਕ ਆਇਓਡੀਨ ਯੁਕਤ ਹੋਣਾ ਜ਼ਰੂਰੀ ਹੈ।