Irregular Periods healthy tips: ਅਨਿਯਮਿਤ ਪੀਰੀਅਡਜ਼ ਜਿਸ ਨੂੰ ਡਾਕਟਰੀ ਭਾਸ਼ਾ ‘ਚ ਓਲੀਗੋਮੇਨੋਰੀਆ ਵੀ ਕਿਹਾ ਜਾਂਦਾ ਹੈ ਜਿਸ ਨੂੰ ਔਰਤਾਂ ‘ਚ ਇੱਕ ਬਹੁਤ ਹੀ ਆਮ ਸਮੱਸਿਆ ਮੰਨਿਆ ਜਾਂਦਾ ਹੈ। ਹਾਲਾਂਕਿ ਲੰਬੇ ਸਮੇਂ ਤੱਕ ਅਨਿਯਮਿਤ ਪੀਰੀਅਡਜ਼ ਹਾਰਮੋਨਲ ਅਸੰਤੁਲਨ, ਤਣਾਅ, ਥਕਾਵਟ ਦਾ ਕਾਰਨ ਬਣ ਸਕਦੇ ਹਨ ਇਸ ਲਈ ਪੀਰੀਅਡਜ਼ ਚੱਕਰ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਕਾਲੇ ਤਿਲ ਅਨਿਯਮਿਤ ਪੀਰੀਅਡਜ਼ ਨੂੰ ਠੀਕ ਕਰਨ ‘ਚ ਮਦਦਗਾਰ ਸਾਬਤ ਹੋ ਸਕਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ…
ਕੀ ਪੀਰੀਅਡਜ਼ ਦੌਰਾਨ ਲੈ ਸਕਦੇ ਹਾਂ ਕਾਲੇ ਤਿਲ: ਮਾਹਿਰਾਂ ਦੇ ਅਨੁਸਾਰ ਤਿਲ ਸਰੀਰ ‘ਚ ਗਰਮੀ ਪੈਦਾ ਕਰਦੇ ਹਨ ਜਿਸ ਨਾਲ ਪੀਰੀਅਡਜ਼ ਨਿਯਮਤ ਹੋ ਜਾਂਦੇ ਹਨ ਅਤੇ ਪੀਰੀਅਡਜ਼ ਦਰਦ ਤੋਂ ਵੀ ਰਾਹਤ ਮਿਲਦੀ ਹੈ। ਪਰ ਕਾਲੇ ਤਿਲ ਨੂੰ ਘੱਟ ਮਾਤਰਾ ‘ਚ ਹੀ ਖਾਣਾ ਚਾਹੀਦਾ ਹੈ ਕਿਉਂਕਿ ਇਹ ਸਰੀਰ ‘ਚ ਬਹੁਤ ਜ਼ਿਆਦਾ ਗਰਮੀ ਪੈਦਾ ਕਰਦੇ ਹਨ।
ਪੀਰੀਅਡਜ਼ ਨੂੰ ਨਿਯਮਤ ਕਰਨ ਲਈ ਤਿਲ ਦਾ ਨੁਸਖਾ
ਸਮੱਗਰੀ:
- ਕਾਲੇ ਤਿਲ – 5 ਗ੍ਰਾਮ
- ਪਾਣੀ – 1 ਗਲਾਸ
ਕਿਵੇਂ ਬਣਾਈਏ ਕਾੜਾ ?
- ਸਭ ਤੋਂ ਪਹਿਲਾਂ ਕਾਲੇ ਤਿਲ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪਾਊਡਰ ਬਣਾ ਕੇ ਰੱਖ ਲਓ।
- ਹੁਣ ਇਸ ਨੂੰ 1 ਗਲਾਸ ਪਾਣੀ ‘ਚ ਉਦੋਂ ਤੱਕ ਪਕਾਓ ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ।
ਕਿਵੇਂ ਪੀਣਾ ਹੈ: ਪੀਰੀਅਡਜ਼ ਡੇਟ ਤੋਂ 5 ਦਿਨ ਪਹਿਲਾਂ ਇਹ ਕਾੜ੍ਹਾ ਪੀਣਾ ਹੈ। ਇਸ ਕਾੜ੍ਹੇ ਨੂੰ ਦਿਨ ‘ਚ 2 ਵਾਰ ਪੀਓ ਅਤੇ ਪੀਰੀਅਡਜ਼ ਆ ਜਾਣ ‘ਤੇ ਇਸ ਨੂੰ ਲੈਣਾ ਬੰਦ ਕਰ ਦਿਓ। ਇਸ ਨਾਲ ਪੀਰੀਅਡਜ਼ ਰੈਗੂਲਰ ਰਹਿਣਗੇ ਅਤੇ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ।
ਇਸ ਤਰ੍ਹਾਂ ਵੀ ਕਰ ਸਕਦੇ ਹੋ ਸੇਵਨ
- ਤੁਸੀਂ ਇਸ ਨੂੰ ਪੀਰੀਅਡਜ਼ ਦੀ ਸੰਭਾਵਿਤ ਮਿਤੀ ਤੋਂ ਲਗਭਗ 15 ਦਿਨਾਂ ਲਈ ਰੋਜ਼ਾਨਾ ਖਾ ਸਕਦੇ ਹੋ। ਇਸ ਨਾਲ ਤੁਹਾਨੂੰ ਪੀਰੀਅਡਜ ਜਲਦੀ ਆਵੇਗੀ।
- 1 ਚੱਮਚ ਤਲੇ ਹੋਏ ਜਾਂ ਸਾਦੇ ਤਿਲ ਨੂੰ ਸ਼ਹਿਦ ਦੇ ਨਾਲ ਦਿਨ ‘ਚ 2-3 ਵਾਰ ਲਓ।
- ਸਲਾਦ, ਕਰੀ, ਰੋਟੀਆਂ ‘ਚ ਤਿਲ ਪਾਓ ਜਾਂ ਲੱਡੂ ਬਣਾ ਕੇ ਸਕਦੇ ਹੋ।
ਹਾਰਮੋਨਸ ਨੂੰ ਵੀ ਕਰਨਗੇ ਬੈਲੇਂਸ: ਖੋਜ ਦੇ ਅਨੁਸਾਰ ਲਗਭਗ 24 ਦਿਨਾਂ ਤੱਕ ਇਸ ਦਾ ਸੇਵਨ ਪੋਸਟਮੇਨੋਪਾਜ਼ਲ ਔਰਤਾਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ 50 ਮਿਲੀਗ੍ਰਾਮ ਤਿਲ ਪਾਊਡਰ ਲੈਣ ਨਾਲ ਹਾਰਮੋਨ ਦਾ ਬੈਲੇਂਸ ਬਣਿਆ ਰਹਿੰਦਾ ਹੈ। ਨਾਲ ਹੀ ਇਸ ਨਾਲ ਐਂਟੀਆਕਸੀਡੈਂਟਸ ਅਤੇ ਖੂਨ ‘ਚ ਫੈਟ ਲੈਵਲ ਨੂੰ ਵੀ ਸੁਧਾਰਦਾ ਹੈ।
ਪਾਚਨ ਲਈ ਵੀ ਫਾਇਦੇਮੰਦ: 30 ਗ੍ਰਾਮ ਬਿਨ੍ਹਾਂ ਛਿਲਕੇ ਵਾਲੇ ਤਿਲਾਂ ‘ਚ 3.25 ਗ੍ਰਾਮ ਫਾਈਬਰ ਹੁੰਦਾ ਹੈ ਜੋ ਰੋਜ਼ਾਨਾ ਸੇਵਨ ਦਾ 12% ਹੁੰਦਾ ਹੈ। ਮਾਹਿਰਾਂ ਦੇ ਅਨੁਸਾਰ ਫਾਈਬਰ ਦੀ ਚੰਗੀ ਮਾਤਰਾ ਦਾ ਸੇਵਨ ਪਾਚਨ ਨੂੰ ਵਧਾਉਂਦਾ ਹੈ ਇਸ ਲਈ ਇਸਨੂੰ ਆਪਣੀ ਡਾਇਟ ਦਾ ਹਿੱਸਾ ਬਣਾਓ।