Irregular Periods Weight Gain: ਅਨਿਯਮਿਤ ਪੀਰੀਅਡਜ ਦੇ ਕਾਰਨ ਔਰਤਾਂ ਦਾ ਵਜ਼ਨ ਬਹੁਤ ਵੱਧ ਜਾਂਦਾ ਹੈ ਜੋ ਉਨ੍ਹਾਂ ਲਈ ਘੱਟ ਕਰਨਾ ਮੁਸ਼ਕਲ ਬਣ ਜਾਂਦਾ ਹੈ। ਹਾਲਾਂਕਿ ਅਜਿਹਾ PCOD ਦੇ ਕਾਰਨ ਵੀ ਹੋ ਸਕਦਾ ਹੈ। ਜਿਮ, ਐਕਸਰਸਾਈਜ਼ ਦੇ ਬਾਵਜੂਦ ਵੀ ਅਨਿਯਮਿਤ ਪੀਰੀਅਡਜ ਦੇ ਕਾਰਨ ਵਧਿਆ ਭਾਰ ਘੱਟ ਨਹੀਂ ਹੋ ਪਾਉਂਦਾ। ਦਰਅਸਲ ਅਨਿਯਮਤ ਪੀਰੀਅਡਜ਼ ਅਤੇ PCOD ਅਤੇ PCOS ਦੇ ਕਾਰਨ ਵਧੇ ਹੋਏ ਭਾਰ ਨੂੰ ਘਟਾਉਣ ਲਈ ਉਹ ਚੀਜ਼ਾਂ ਕੰਮ ਨਹੀਂ ਕਰ ਪਾਉਂਦੀਆਂ ਜੋ ਆਮ ਤੌਰ ‘ਤੇ ਔਰਤਾਂ ਅਪਣਾਉਂਦੀਆਂ ਹਨ। ਹਾਲਾਂਕਿ ਕੁਝ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਇਸ ਮੁਸ਼ਕਲ ਕੰਮ ਨੂੰ ਸੌਖਾ ਬਣਾ ਸਕਦੇ ਹੋ।
ਕਿਉਂ ਵੱਧ ਜਾਂਦਾ ਹੈ ਵਜ਼ਨ?: ਦਰਅਸਲ ਇਨ੍ਹਾਂ ਸਥਿਤੀਆਂ ਦੇ ਕਾਰਨ ਸਰੀਰ ‘ਚ ਹਾਰਮੋਨਲ ਲੈਵਲ ਵਿਗੜ ਜਾਂਦਾ ਹੈ ਜਿਸ ਕਾਰਨ ਇਨਸੁਲਿਨ ਵੀ ਘੱਟ ਬਣਦਾ ਹੈ। ਇਸ ਦੇ ਕਾਰਨ ਸਰੀਰ ਭੋਜਨ ‘ਚ ਮੌਜੂਦ ਸ਼ੂਗਰ ਨੂੰ ਐਨਰਜ਼ੀ ‘ਚ ਨਹੀਂ ਬਦਲ ਪਾਉਂਦਾ ਅਤੇ ਵੱਖ-ਵੱਖ ਹਿੱਸਿਆਂ ‘ਚ ਫੈਟ ਇਕੱਠਾ ਹੁੰਦਾ ਜਾਂਦਾ ਹੈ। ਇਸ ਨਾਲ ਹੌਲੀ-ਹੌਲੀ ਭਾਰ ਵੱਧਣ ਲੱਗਦਾ ਹੈ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਭਾਰ ਘਟਾਉਣਾ…
ਬਹੁਤ ਸਾਰਾ ਫਾਈਬਰ ਖਾਓ: ਆਪਣੀ ਡਾਇਟ ‘ਚ ਜ਼ਿਆਦਾ ਤੋਂ ਜ਼ਿਆਦਾ ਫਾਈਬਰ ਫ਼ੂਡ ਸ਼ਾਮਲ ਕਰੋ। ਇਸ ਨਾਲ ਸਰੀਰ ਫੈਟ ਅਤੇ ਸ਼ੂਗਰ ਨੂੰ ਐਨਰਜ਼ੀ ‘ਚ ਬਦਲ ਪਾਉਂਦਾ ਹੈ। ਇਸ ਦੇ ਲਈ ਡਾਇਟ ‘ਚ ਕੇਲੇ, ਦਾਲਾਂ, ਸੇਬ, ਸੰਤਰੇ ਆਦਿ ਸ਼ਾਮਲ ਕਰੋ। ਇਸ ਦੇ ਨਾਲ ਹੀ ਪ੍ਰੋਟੀਨ ਨਾਲ ਭਰਪੂਰ ਡਾਇਟ ਖੂਨ ‘ਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ‘ਚ ਰੱਖਦਾ ਹੈ। ਨਾਲ ਹੀ ਇਸ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਮੈਟਾਬੋਲਿਜ਼ਮ ਵੀ ਬੂਸਟ ਹੁੰਦਾ ਹੈ। ਇਸ ਨਾਲ ਤੁਹਾਨੂੰ ਭਾਰ ਘਟਾਉਣ ‘ਚ ਮਦਦ ਮਿਲੇਗੀ। ਪ੍ਰੋਟੀਨ ਲਈ ਤੁਸੀਂ ਡਾਇਟ ‘ਚ ਆਂਡੇ, ਮੀਟ, ਦੁੱਧ, ਸੀ-ਫ਼ੂਡ ਆਦਿ ਖਾ ਸਕਦੇ ਹੋ।
ਹੈਲਥੀ ਫੈਟ ਖਾਓ: ਫੈਟਸ ਤਿੰਨ ਤਰ੍ਹਾਂ ਦੇ ਹੁੰਦੇ ਹਨ ਸਟੈਚੂਰੇਟਿਡ, ਪੌਲੀਸਟੈਚੂਰੇਟਿਡ, ਮੋਨੌਨਸੈਚੁਰੇਟਿਡ ਫੈਟ। ਅਨਸਟੈਚੂਰੇਟਿਡ ਫੈਟਸ ਸਰੀਰ ਲਈ ਚੰਗੇ ਹੁੰਦੇ ਹਨ ਜਿਨ੍ਹਾਂ ਨੂੰ ਗੁੱਡ ਫੈਟਸ ਕਿਹਾ ਜਾਂਦਾ ਹੈ ਜਦਕਿ ਸਟੈਚੂਰੇਟਿਡ ਫੈਟਸ, ਜਿਨ੍ਹਾਂ ਨੂੰ ਬੈਡ ਫੈਟਸ ਵੀ ਕਿਹਾ ਜਾਂਦਾ ਹੈ ਉੱਥੇ ਮੋਟਾਪਾ, ਸ਼ੂਗਰ, ਦਿਲ ਦੀ ਬਿਮਾਰੀ ਦਾ ਕਾਰਨ ਬਣਦੇ ਹਨ। ਤੰਦਰੁਸਤ ਰਹਿਣ ਲਈ ਸਰੀਰ ਨੂੰ ਕੁਝ ਜ਼ਰੂਰੀ ਅਤੇ ਸਿਹਤਮੰਦ ਫੈਟ ਦੀ ਵੀ ਜ਼ਰੂਰਤ ਹੁੰਦੀ ਹੈ ਜੋ ਹਾਰਮੋਨਜ਼ ਨੂੰ ਕੰਟਰੋਲ ਕਰਨ ‘ਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਇਸ ਨਾਲ ਭਾਰ ਘਟਾਉਣ ‘ਚ ਵੀ ਬਹੁਤ ਮਦਦ ਮਿਲਦੀ ਹੈ। ਇਸਦੇ ਲਈ ਤੁਸੀਂ ਬਦਾਮ, ਡ੍ਰਾਈ ਫਰੂਟਸ, ਜੈਤੂਨ ਦਾ ਤੇਲ, ਡਾਰਕ ਚਾਕਲੇਟ, ਗ੍ਰੀਨ ਟੀ ਆਦਿ ਲੈ ਸਕਦੇ ਹੋ।
ਵੇਟ ਟ੍ਰੇਨਿੰਗ ਅਤੇ ਯੋਗਾ ਕਰੋ: ਭਾਰ ਘਟਾਉਣ ਲਈ ਡਾਇਟ ਦੇ ਨਾਲ ਕਸਰਤ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸਦੇ ਲਈ ਤੁਸੀਂ ਕਾਰਡੀਓ, ਵੇਟ ਟ੍ਰੇਨਿੰਗ, ਯੋਗਾ, ਪ੍ਰਾਣਾਯਾਮ, ਮੈਡੀਟੇਸ਼ਨ ਆਦਿ ਕਰ ਸਕਦੇ ਹੋ। ਇਸ ਤੋਂ ਇਲਾਵਾ ਰੋਜ਼ਾਨਾ ਘੱਟੋ-ਘੱਟ 1 ਕਿਲੋਮੀਟਰ ਚੱਲੋ ਅਤੇ ਖਾਣੇ ਤੋਂ ਬਾਅਦ 20-25 ਮਿੰਟ ਦੀ ਸੈਰ ਕਰੋ। ਇਸ ਤੋਂ ਇਲਾਵਾ ਵਧੇ ਹੋਏ ਭਾਰ ਨੂੰ ਘਟਾਉਣ ਲਈ ਇਹ ਬਹੁਤ ਜਰੂਰੀ ਹੈ ਕਿ ਤੁਸੀਂ ਕਾਰਬੋਹਾਈਡਰੇਟ ਦੀ ਮਾਤਰਾ ਘੱਟ ਕਰੋ। ਕਾਰਬਸ ਇਨਸੁਲਿਨ ਲੈਵਲ ‘ਤੇ ਅਸਰ ਪਾਉਂਦੇ ਅਤੇ ਸ਼ੂਗਰ ਨੂੰ ਐਨਰਜ਼ੀ ‘ਚ ਬਦਲਣ ਨਹੀਂ ਦਿੰਦਾ। ਅਜਿਹੇ ‘ਚ ਕਾਰਬਜ਼ ਫੂਡਜ਼ ਜਿਵੇਂ ਦੁੱਧ, ਆਲੂ, ਬ੍ਰੈਡ, ਸੋਡਾ, ਮਿੱਠੇ ਆਦਿ ਤੋਂ ਪਰਹੇਜ਼ ਕਰਨਾ ਚਾਹੀਦਾ।