Jaggery Sugar weight loss: ਖੰਡ ਦਾ ਪਰਹੇਜ਼ ਕੇਵਲ ਸ਼ੂਗਰ ਕੰਟਰੋਲ ਵਿਚ ਹੀ ਨਹੀਂ ਬਲਕਿ ਭਾਰ ਘਟਾਉਣ ਵਿਚ ਵੀ ਮਦਦਗਾਰ ਸਾਬਤ ਹੋ ਚੁੱਕਿਆ ਹੈ। ਜੀ ਹਾਂ, ਕੁਝ ਲੋਕ ਸੋਚਦੇ ਹਨ ਕਿ ਸਿਰਫ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਮਿੱਠੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਗੱਲ ਤਾਂ ਠੀਕ ਹੈ ਪਰ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ ਖੰਡ ਤੋਂ ਦੂਰ ਰਹਿਣਾ ਚਾਹੀਦਾ ਹੈ। ਅਜਿਹੇ ‘ਚ ਬਹੁਤ ਸਾਰੇ ਲੋਕ ਖੰਡ ਦੀ ਜਗ੍ਹਾ ਗੁੜ ਜਾਂ ਸ਼ਹਿਦ ਦਾ ਸੇਵਨ ਕਰਦੇ ਹਨ। ਅਜਿਹੇ ‘ਚ ਇਨ੍ਹਾਂ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਪਿੱਛੇ ਦਾ ਕਾਰਨ…
ਗੁੜ ਹੈ ਫ਼ਾਇਦੇਮੰਦ: ਪੁਰਾਣੇ ਸਮਿਆਂ ਵਿੱਚ ਲੋਕ ਗੁੜ ਨੂੰ ਭੋਜਨ ਨਾਲ ਖਾਂਦੇ ਸਨ। ਬੇਸ਼ਕ ਗੁੜ ਅਤੇ ਖੰਡ ਦੋਵੇਂ ਗੰਨੇ ਦੇ ਰਸ ਤੋਂ ਤਿਆਰ ਹੁੰਦੇ ਹਨ। ਨਾਲ ਹੀ ਦੋਵਾਂ ਵਿਚ ਇਕੋ ਜਿਹੀ ਕੈਲੋਰੀ ਪਾਈ ਜਾਂਦੀ ਹੈ। ਪਰ ਖੰਡ ਬਣਾਉਣ ਵੇਲੇ ਬਹੁਤ ਸਾਰੇ ਕੈਮੀਕਲਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਸ਼ੁੱਧ ਕਰਨ ਲਈ ਕਈ ਦਿਨਾਂ ਤੱਕ ਇਸ ਨੂੰ ਇਕ ਇਲੈਕਟ੍ਰਾਨਿਕ ਮਸ਼ੀਨ ਵਿਚ ਰੱਖਿਆ ਜਾਂਦਾ ਹੈ। ਇਸ ਕਰਕੇ ਖੰਡ ਬਣਦੇ ਸਮੇਂ ਗੰਨੇ ਦੇ ਰਸ ਵਾਲੇ ਸਾਰੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ। ਉਥੇ ਹੀ ਜੇ ਗੱਲ ਗੁੜ ਦੀ ਕਰੀਏ ਤਾਂ ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਅਸਾਨ ਹੁੰਦਾ ਹੈ। ਅਜਿਹੇ ‘ਚ ਗੁੜ ਖਾਣ ਵਾਲੇ ਲੋਕਾਂ ਨੂੰ ਆਇਰਨ, ਫਾਈਬਰ, ਪ੍ਰੋਟੀਨ, ਕਾਰਬੋਹਾਈਡਰੇਟ ਆਦਿ ਸਾਰੇ ਪੋਸ਼ਕ ਤੱਤ ਮਿਲਦੇ ਹਨ। ਇਸਦੇ ਨਾਲ ਵਿਅਕਤੀ ਦਾ ਵਜ਼ਨ ਕੰਟਰੋਲ ‘ਚ ਰਹਿਣ ਦੇ ਨਾਲ ਸਾਰੇ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਪੂਰੀ ਹੋ ਜਾਂਦੀ ਹੈ।
ਗੁੜ ਨਾਲ ਮਿਲਦਾ ਹੈ ਪੋਸ਼ਣ: ਗੁੜ ਨੂੰ ਤਿਆਰ ਕਰਨ ‘ਚ ਕਿਸੇ ਕੈਮੀਕਲਜ਼ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਨੂੰ ਬਹੁਤ ਹੀ ਸਧਾਰਣ ਅਤੇ ਨੈਚੂਰਲ ਤਰੀਕੇ ਨਾਲ ਬਣਾਇਆ ਜਾਂਦਾ ਹੈ। ਇਸ ਤਰੀਕੇ ਨਾਲ ਇਸ ਵਿਚ ਮੌਜੂਦ ਪੋਸ਼ਕ ਤੱਤ ਖਤਮ ਨਹੀਂ ਹੁੰਦੇ। ਵਿਟਾਮਿਨ, ਪ੍ਰੋਟੀਨ, ਆਇਰਨ, ਖਣਿਜ, ਫਾਈਬਰ, ਕਾਰਬੋਹਾਈਡਰੇਟ, ਪੋਟਾਸ਼ੀਅਮ ਆਦਿ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਇਹ ਮੋਟਾਪਾ ਘਟਾਉਣ ਵਿਚ ਲਾਭਕਾਰੀ ਮੰਨਿਆ ਜਾਂਦਾ ਹੈ।
ਖੰਡ ਨੂੰ ਕਹਿੰਦੇ ਹਨ ਖਾਲੀ ਕੈਲੋਰੀ: ਖੰਡ ਨੂੰ ਮਸ਼ੀਨਾਂ ਅਤੇ ਕੈਮੀਕਲਜ਼ ਨਾਲ ਤਿਆਰ ਕੀਤਾ ਜਾਂਦਾ ਹੈ। ਅਜਿਹੇ ‘ਚ ਇਸ ਵਿੱਚ ਪਾਏ ਜਾਣ ਵਾਲੇ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਵਿਚ ਨਿਊਟੀਰਿਸ਼ਲ ਵੈਲਿਊ ਜੀਰੋ ਹੋਣ ਦੇ ਨਾਲ ਬਹੁਤ ਸਾਰੀ ਮਾਤਰਾ ‘ਚ ਕੈਲੋਰੀਜ ਰਹਿ ਜਾਂਦੀ ਹੈ। ਓਥੇ ਹੀ ਗੱਲ ਜੇ ਅਸੀਂ ਗੁੜ ਬਾਰੇ ਗੱਲ ਕਰੀਏ ਤਾਂ ਇਸ ਵਿਚ ਕੈਲੋਰੀ ਹੋਣ ਦੇ ਬਾਵਜੂਦ ਸਾਰੇ ਉੱਚ ਤੱਤ ਪਾਏ ਜਾਂਦੇ ਹਨ। ਅਜਿਹੇ ‘ਚ ਇਸਦਾ ਸੇਵਨ ਕਰਨ ਨਾਲ ਸਿਹਤ ਨੂੰ ਬਹੁਤ ਫ਼ਾਇਦਾ ਮਿਲਦਾ ਹੈ।
ਗੁੜ ਖਾਣ ਦੇ ਫ਼ਾਇਦੇ
- ਖੰਡ ਦੀ ਬਜਾਏ ਰੋਜ਼ ਗੁੜ ਦਾ ਸੇਵਨ ਕਰਨ ਨਾਲ ਮੋਟਾਪਾ ਘੱਟ ਕਰਨ ‘ਚ ਮਦਦ ਮਿਲਦੀ ਹੈ।
- ਇਸ ਦੇ ਸੇਵਨ ਨਾਲ ਪਾਚਣ ਕਿਰਿਆ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਅਜਿਹੇ ‘ਚ ਪੇਟ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸਦੇ ਨਾਲ ਹੀ ਇਹ ਸਰੀਰ ਵਿੱਚ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ।
- ਇਸ ‘ਚ ਆਇਰਨ ਦੀ ਭਰਪੂਰ ਮਾਤਰਾ ਹੋਣ ਨਾਲ ਸਰੀਰ ‘ਚ ਖੂਨ ਨੂੰ ਸਾਫ਼ ਕਰਨ ਦੇ ਨਾਲ ਵਧਾਉਣ ਵਿਚ ਮਦਦ ਕਰਦਾ ਹੈ।
- ਗੁੜ ਦਾ ਸੇਵਨ ਤੁਹਾਡੀ ਸਿਹਤ ਦੇ ਨਾਲ ਤੁਹਾਡੀ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਰੋਜ਼ਾਨਾ ਖਾਣ ਨਾਲ ਸਵੇਰੇ ਪੇਟ ਪੂਰੀ ਤਰ੍ਹਾਂ ਸਾਫ ਹੋ ਜਾਂਦਾ ਹੈ। ਅਜਿਹੇ ‘ਚ ਇਸ ਦਾ ਅਸਰ ਚਿਹਰੇ ‘ਤੇ ਦਿਖਾਈ ਦਿੰਦਾ ਹੈ। ਚਿਹਰਾ ਸਾਫ ਅਤੇ ਗਲੋਇੰਗ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਤੁਸੀਂ ਥੋੜ੍ਹਾ ਜਿਹਾ ਗੁੜ ਦੁੱਧ ਜਾਂ ਪਾਣੀ ‘ਚ ਮਿਕਸ ਕਰਕੇ ਇਸ ਦਾ ਫੇਸਪੈਕ ਬਣਾ ਕੇ ਵੀ ਲਗਾ ਸਕਦੇ ਹੋ।