Jaggery Water benefits: ਲੋਕ ਖ਼ਾਸ ਤੌਰ ‘ਤੇ ਔਰਤਾਂ ਭਾਰ ਵੱਧਣ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹੁੰਦੀਆਂ ਹਨ। ਵੱਧਦਾ ਭਾਰ ਨਾ ਸਿਰਫ ਤੁਹਾਡੀ personality ਘਟਾਉਂਦਾ ਹੈ ਬਲਕਿ ਇਸੀ ਭਾਰ ਕਾਰਨ ਤੁਸੀਂ ਹਾਈ ਬੀ.ਪੀ ਅਤੇ ਉੱਚ ਕੋਲੇਸਟ੍ਰੋਲ ਵਰਗੀਆਂ ਬਿਮਾਰੀਆਂ ਤੋਂ ਵੀ ਪੀੜਤ ਹੁੰਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਅਜਿਹੀ ਡ੍ਰਿੰਕ ਦਾ ਸੇਵਨ ਜਿਸ ਨਾਲ ਨਾ ਸਿਰਫ ਤੁਹਾਡਾ ਭਾਰ ਘਟੇਗਾ ਬਲਕਿ ਇਹ ਡਰਿੰਕ ਤੁਹਾਨੂੰ ਗਰਮੀਆਂ ‘ਚ ਲੂ ਤੋਂ ਬਚਾਏਗੀ ਅਤੇ ਤੁਹਾਨੂੰ ਹਮੇਸ਼ਾ Energetic ਰੱਖੇਗੀ। ਇਸ ਡ੍ਰਿੰਕ ਦਾ ਸੇਵਨ ਤੁਸੀਂ ਸਵੇਰੇ ਖ਼ਾਲੀ ਪੇਟ ਕਰਨਾ ਹੈ, ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਸ਼ਾਮ ਨੂੰ ਵੀ ਪੀ ਸਕਦੇ ਹੋ। ਤਾਂ ਆਓ ਪਹਿਲਾਂ ਸਿਖਦੇ ਹਾਂ ਗੁੜ ਅਤੇ ਨਿੰਬੂ ਵਾਲੀ ਡਰਿੰਕ।
ਜ਼ਰੂਰੀ ਸਮੱਗਰੀ
- ਗੁੜ – 1 ਚੱਮਚ ਪੀਸਿਆ ਹੋਇਆ
- ਪਾਣੀ – 1 ਗਲਾਸ
- ਭੁੰਨਿਆ ਜੀਰਾ – 2 ਚੁਟਕੀ
- ਸ਼ਹਿਦ – 1 ਚੱਮਚ
- ਨਿੰਬੂ ਦਾ ਰਸ – 1 ਚੱਮਚ
ਡ੍ਰਿੰਕ ਬਣਾਉਣ ਦਾ ਤਰੀਕਾ
- ਜੇ ਤੁਸੀਂ ਚਾਹੋ ਤਾਂ ਗੁੜ ਨੂੰ ਰਾਤ ਨੂੰ ਹੀ ਪਾਣੀ ਵਿਚ ਭਿਓ ਦਿਓ।
- ਜਾਂ ਪਾਣੀ ਨੂੰ ਹਲਕਾ ਜਿਹਾ ਗਰਮ ਕਰਕੇ ਇਸ ਵਿਚ ਇਕ ਚੱਮਚ ਪੀਸਿਆ ਹੋਇਆ ਗੁੜ ਮਿਲਾਓ।
- ਜਦੋਂ ਗੁੜ ਚੰਗੀ ਤਰ੍ਹਾਂ ਪਿਘਲ ਜਾਵੇ ਤਾਂ ਪਾਣੀ ਠੰਡਾ ਹੋਣ ਤੋਂ ਬਾਅਦ ਗਲਾਸ ਵਿਚ ਪਾਓ।
- ਹੁਣ ਨਿੰਬੂ ਦਾ ਰਸ, ਭੁੰਨਿਆ ਜੀਰਾ, 1 ਚੁਟਕੀ ਕਾਲਾ ਨਮਕ ਮਿਲਾਓ ਅਤੇ ਇਸ ਡਰਿੰਕ ਨੂੰ ਪੀਓ।
ਖਾਲੀ ਪੇਟ ਗੁੜ ਵਾਲਾ ਪਾਣੀ ਪੀਣ ਦੇ ਫਾਇਦੇ: ਗੁੜ ਠੰਡੀ ਤਾਸੀਰ ਵਾਲਾ ਦੇਸੀ ਪਦਾਰਥ ਹੈ। ਜਿਸ ਕਾਰਨ ਤੁਹਾਨੂੰ ਪੇਟ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਗੁੜ ਦਾ ਪਾਣੀ ਪੀਣ ਨਾਲ ਤੁਹਾਨੂੰ ਸਾਰੀ ਉਮਰ ਕਬਜ਼ ਨਹੀਂ ਹੋਵੇਗੀ। ਇਹ ਸਰੀਰ ਦੀਆਂ ਅੰਤੜੀਆਂ ਵਿਚਲੀ ਮੈਲ ਅਤੇ ਧੂੜ ਨੂੰ ਵੀ ਸਾਫ ਕਰਦਾ ਹੈ। ਗੁੜ ਦਾ ਪਾਣੀ ਪੀਣ ਨਾਲ ਯੂਰਿਨ ਖੁੱਲ੍ਹ ਕੇ ਆਉਂਦਾ ਹੈ ਜਿਸ ਨਾਲ ਤੁਹਾਨੂੰ ਕਿਡਨੀ ‘ਚ ਸਟੋਨ ਜਾਂ ਫਿਰ ਕਿਡਨੀ ਸਬੰਧਿਤ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਹ ਕਿਡਨੀ ਨੂੰ ਸਰੀਰ ਦੀ ਸਫ਼ਾਈ ਕਰਨ ਵਿਚ ਮਦਦ ਕਰਦਾ ਹੈ।
ਭਾਰ ਘਟਾਉਣ ਵਿਚ ਮਦਦਗਾਰ: ਕੁਝ ਲੋਕ ਦਿਨ ਦੀ ਸ਼ੁਰੂਆਤ ਦੁੱਧ ਦੀ ਚਾਹ ਨਾਲ ਕਰਦੇ ਹਨ। ਪਰ ਜੇ ਤੁਸੀਂ ਨਿੰਬੂ ਮਿਲਾ ਕੇ ਗੁੜ ਦਾ ਪਾਣੀ ਪੀਓਗੇ ਤਾਂ ਸਰੀਰ ਨੂੰ ਬੇਅੰਤ ਲਾਭ ਹੋਣਗੇ। ਇਹ ਤੁਹਾਡਾ ਵਜ਼ਨ ਘੱਟ ਕਰਨ ‘ਚ ਮਦਦ ਕਰੇਗਾ। ਗੁੜ ਵਿਚ ਮੌਜੂਦ ਵਿਟਾਮਿਨ ਸੀ, ਐਂਟੀ-ਆਕਸੀਡੈਂਟ ਅਤੇ ਜ਼ਿੰਕ ਸਰੀਰ ਵਿਚ ਕਈ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰੀ ਕਰਦੇ ਹਨ। ਇਹ ਤੁਹਾਡੀ ਪਾਚਕ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ ਜਿਸ ਨਾਲ ਤੁਹਾਡੇ ਦੁਆਰਾ ਖਾਧਾ ਗਿਆ ਭੋਜਨ ਚੰਗੀ ਤਰ੍ਹਾਂ ਅਤੇ ਜਲਦੀ ਪਚੇਗਾ। ਭੋਜਨ ਫੈਟ ਵਿੱਚ ਘੱਟ ਤਬਦੀਲ ਹੋਵੇਗਾ।
ਸਕਿਨ ਲਈ ਫਾਇਦੇਮੰਦ: ਚੀਨੀ ਦਾ ਜ਼ਿਆਦਾ ਸੇਵਨ ਕਰਨ ਨਾਲ ਚਿਹਰੇ ਦੀ ਨਮੀ ਖਤਮ ਹੋ ਜਾਂਦੀ ਹੈ। ਉੱਥੇ ਹੀ ਗੁੜ ਦਾ ਸੇਵਨ ਕਰਨਾ ਸਕਿਨ ਲਈ ਫਾਇਦੇਮੰਦ ਹੁੰਦਾ ਹੈ। ਰੋਜ਼ ਖਾਲੀ ਪੇਟ ਗੁੜ ਦਾ ਪਾਣੀ ਪੀਣ ਨਾਲ ਸਰੀਰ ਵਿਚ ਮੌਜੂਦ ਸਾਰੇ ਨੁਕਸਾਨਦੇਹ toxins ਖਤਮ ਹੋ ਜਾਂਦੇ ਹਨ। ਜਿਸ ਦਾ ਸਾਫ਼ ਅਸਰ ਤੁਹਾਡੀ ਸਕਿਨ ‘ਤੇ ਦਿਖਾਈ ਦਿੰਦਾ ਹੈ। ਗੁੜ ਤੁਹਾਡੇ ਚਿਹਰੇ ਲਈ ਹੀ ਨਹੀਂ ਬਲਕਿ ਤੁਹਾਡੇ ਸਿਰ ਤੋਂ ਪੈਰਾਂ ਤੱਕ ਦੀ ਸਕਿਨ ਨੂੰ ਚੰਗਾ ਕਰਦਾ ਹੈ।
ਨਿੰਬੂ ਅਤੇ ਜੀਰੇ ਦੇ ਫਾਇਦੇ: ਗੁੜ ਦੇ ਨਾਲ-ਨਾਲ ਡ੍ਰਿੰਕ ਵਿਚ ਮੌਜੂਦ ਨਿੰਬੂ, ਜੀਰਾ ਅਤੇ ਕਾਲਾ ਨਮਕ ਤੁਹਾਡੇ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿਚ ਸਹਾਇਤਾ ਕਰਦਾ ਹੈ। ਗਰਮੀਆਂ ਵਿਚ ਲੋਕ ਅਕਸਰ ਭੋਜਨ ਕਰਨ ਤੋਂ ਝਿਜਕਦੇ ਹਨ। ਵੱਧਦੀ ਗਰਮੀ ਦੇ ਕਾਰਨ ਪੇਟ ‘ਚ ਗਰਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਲੋਕਾਂ ਨੂੰ ਘੱਟ ਭੁੱਖ ਲੱਗਦੀ ਹੈ। ਕੁਝ ਲੋਕ ਜ਼ਿਆਦਾ ਪਾਣੀ ਪੀਂਦੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਦੀ ਭੁੱਖ ਮਰ ਜਾਂਦੀ ਹੈ। ਗਰਮੀਆਂ ਵਿਚ ਪਾਣੀ ਪੀਣਾ ਚੰਗਾ ਹੁੰਦਾ ਹੈ ਪਰ ਆਪਣੀ ਡਾਇਟ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਗੁੜ ਦਾ ਪਾਣੀ ਨਿੰਬੂ ਦੇ ਰਸ ਨਾਲ ਪੀਣ ਨਾਲ ਤੁਸੀਂ ਗਰਮੀਆਂ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਬਚ ਜਾਂਦੇ ਹੋ।