Jaljeera benefits: ਜ਼ਿਆਦਾ ਗਰਮੀ ਤੋਂ ਰਾਹਤ ਪਾਉਣ ਦੇ ਲਈ ਲੋਕਾਂ ਨੇ ਠੰਢੀਆਂ ਚੀਜਾਂ ਜਿਵੇਂ ਸ਼ਕੰਜਵੀ, ਕੋਲਡ ਡਰਿੰਕ, ਸ਼ਰਬਤ ਆਦਿ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਗਰਮੀ ਤੋਂ ਬਚਣ ਦੇ ਲਈ ਜਲਜੀਰਾ ਪੀਣਾ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਸ ਨਾਲ ਸਰੀਰ ‘ਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਗਰਮੀ ਦਾ ਅਸਰ ਘੱਟ ਹੁੰਦਾ ਹੈ। ਇਸ ‘ਚ ਮੌਜੂਦ ਪੋਸ਼ਕ ਤੱਤ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਜਲਜੀਰਾ ਪੀਣ ਨਾਲ ਸਰੀਰ ਦੀ ਇਮਊਨਟੀ ਵੱਧਦੀ ਹੈ, ਜਿਸ ਨਾਲ ਸਰਦੀ-ਖੰਘ ਤੋਂ ਬਚਾਅ ਰਹਿੰਦਾ ਹੈ। ਜਲਜੀਰਾ ਪੀਣ ਨਾਲ ਮੈਟਾਬੌਲੀਜਮ ਦਰੁਸਤ ਰਹਿੰਦਾ ਹੈ, ਜਿਸ ਨਾਲ ਭਾਰ ਘਟਦਾ ਹੈ। ਅੱਜ ਅਸੀਂ ਤੁਹਾਨੂੰ ਜਲਜੀਰਾ ਬਣਾਉਣ ਦਾ ਤਰੀਕਾ ਅਤੇ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ…
- ਜਲਜੀਰਾ ਪੀਣ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੁੰਦੀ ਹੈ। ਜੀਰੇ ‘ਚ ਲੋਹ ਪਦਾਰਥ ਕਾਫੀ ਮੌਜੂਦ ਹੁੰਦੇ ਹਨ ਇਸ ਲਈ ਰੋਜ਼ਾਨਾ ਜਲਜੀਰਾ ਪੀਣ ਨਾਲ ਖੂਨ ਦੀ ਕਮੀ ਨਹੀਂ ਹੁੰਦੀ।
- ਜਲਜੀਰਾ ਪੀਣ ਨਾਲ ਸਰੀਰ ਦੀ ਇਮਨਿਊਟੀ ਵਧਦੀ ਹੈ, ਜਿਸ ਨਾਲ ਸਰਦੀ-ਖੰਘ ਤੋਂ ਬਚਾਅ ਰਹਿੰਦਾ ਹੈ।
- ਇਸ ‘ਚ ਵਿਟਾਮਿਨ ਸੀ ਹੁੰਦਾ ਹੈ, ਜਿਸ ਨਾਲ ਇਸ ਨੂੰ ਪੀਣ ‘ਤੇ ਤੁਰੰਤ ਊਰਜਾ ਮਿਲਦੀ ਹੈ।
- ਜਲਜੀਰਾ ਪੀਣ ਨਾਲ ਭਾਰ ਘੱਟ ਹੁੰਦਾ ਹੈ। ਜਲਜੀਰੇ ‘ਚ ਕੈਲੋਰੀ ਨਹੀਂ ਹੁੰਦੀ ਅਤੇ ਇਹ ਸਰੀਰ ਦੇ ਟਾਕਸਿੰਸ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਸ ਨਾਲ ਸਾਡੇ ਸਰੀਰ ਦਾ ਭਾਰ ਘੱਟ ਹੁੰਦਾ ਹੈ।
- ਸਰੀਰ ਦੇ ਜ਼ਹਿਰੀਲੇ ਪਦਾਰਥ ਦੂਰ ਹੁੰਦੇ ਹਨ, ਜਿਸ ਨਾਲ ਸਕਿਨ ਦੀ ਚਮਕ ਵਧਦੀ ਹੈ।
- ਇਸ ਨੂੰ ਪੀਣ ਨਾਲ ਸਰੀਰ ‘ਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਗਰਮੀ ਦਾ ਅਸਰ ਘੱਟ ਜਾਂਦਾ ਹੈ।
- ਜਲਜੀਰੇ ‘ਚ ਥਾਇਮਾਲ ਹੁੰਦਾ ਹੈ। ਇਸ ਨੂੰ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼ ਵੀ ਦੂਰ ਹੁੰਦੀ ਹੈ।
- ਜਲਜੀਰੇ ‘ਚ ਆਇਰਨ ਅਤੇ ਕੈਲਸ਼ੀਅਮ ਦੀ ਮਾਤਰਾ ਵਧੇਰੇ ਪਾਈ ਜਾਂਦੀ ਹੈ। ਇਹ ਗਰਭਵਤੀ ਔਰਤਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
- ਜਲਜੀਰੇ ‘ਚ ਵਿਟਾਮਿਨ ਬੀ-6 ਹੁੰਦਾ ਹੈ। ਇਸ ਨੂੰ ਪੀਣ ਨਾਲ ਦਿਮਾਗ ਦੀ ਤਾਕਤ ਤੇਜ਼ ਹੁੰਦੀ ਹੈ।
- ਗਰਮੀ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੁੰਦੀ ਹੈ। ਜਲਜੀਰਾ ਇਸ ‘ਚ ਵੀ ਫਾਇਦੇਮੰਦ ਹੁੰਦਾ ਹੈ। ਇਹ ਆਂਤੜੀਆਂ ਨੂੰ ਠੀਕ ਰੱਖਦਾ ਹੈ।