Japan Banana Diet benefits: ਨਾਸ਼ਤਾ ਦਿਨ ਦਾ ਸਭ ਤੋਂ ਜ਼ਰੂਰੀ ਭੋਜਨ ਹੈ ਕਿਉਂਕਿ ਇਸ ਨਾਲ ਮੈਟਾਬੋਲੀਜ਼ਮ ਬੁਸਟ ਹੁੰਦਾ ਹੈ। ਇਸ ਦੇ ਨਾਲ ਹੀ ਨਾਸ਼ਤੇ ਵਿੱਚ ਖਾਂਧੀਆਂ ਗਈਆਂ ਸਹੀ ਚੀਜ਼ਾਂ ਤੁਹਾਨੂੰ ਦਿਨ ਭਰ Energetic ਰੱਖਦੀਆਂ ਹਨ। ਉੱਥੇ ਹੀ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਨਾਸ਼ਤੇ ਵਿਚ ਸਹੀ ਭੋਜਨ ਖਾਣਾ ਹੋਰ ਵੀ ਜ਼ਰੂਰੀ ਹੈ ਕਿਉਂਕਿ ਮੈਟਾਬੋਲੀਜ਼ਮ ਸਹੀ ਨਹੀਂ ਹੋਵੇਗਾ ਤਾਂ ਭਾਰ ਘਟਾਉਣ ਵਿਚ ਮੁਸ਼ਕਲ ਆਵੇਗੀ। ਇੱਥੇ ਅਸੀਂ ਤੁਹਾਨੂੰ ਜਾਪਾਨੀ ‘ਬਨਾਨਾ ਡਾਈਟ‘ ਬਾਰੇ ਦੱਸਾਂਗੇ ਜਿਸ ਨਾਲ ਨਾ ਸਿਰਫ ਤੁਹਾਨੂੰ ਭਾਰ ਘਟਾਉਣ ਵਿੱਚ ਸਹਾਇਤਾ ਮਿਲੇਗੀ ਬਲਕਿ ਇਸ ਨਾਲ ਤੁਸੀਂ ਬਿਮਾਰੀਆਂ ਤੋਂ ਵੀ ਬਚੇ ਰਹੋਗੇ। ਜਾਪਾਨੀ ਅਸਾ ਬਨਾਨਾ ਡਾਈਟ ਭਾਰ ਘਟਾਉਣ ਲਈ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ। ਇਹ ਡਾਇਟ ਨਾ ਸਿਰਫ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਬਲਕਿ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਤੱਤ ਵੀ ਮਿਲਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਡਾਇਟ ਨੂੰ ਕਿਵੇਂ ਕਰੀਏ ਫੋਲੋ।
ਜਾਪਾਨੀ ਬਨਾਨਾ ਡਾਈਟ ‘ਚ ਖਾਓ ਇਹ ਚੀਜ਼ਾਂ
- ਇਸ ਵਿਚ ਨਾਸ਼ਤੇ ਦੇ ਦੌਰਾਨ ਸਿਰਫ ਗਰਮ ਪਾਣੀ ਦੇ ਨਾਲ ਕੇਲਾ ਖਾਣਾ ਹੁੰਦਾ ਹੈ। ਇਸ ਨਾਲ ਸਰੀਰ ਨੂੰ ਭਰਪੂਰ ਐਨਰਜ਼ੀ ਮਿਲਦੀ ਹੈ ਅਤੇ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਨਾਲ ਹੀ ਇਹ combination ਡਾਈਜੇਸ਼ਨ ਨੂੰ ਸੁਧਾਰਨ ਅਤੇ ਪੇਟ ਨੂੰ ਸਾਫ ਕਰਨ ਵਿਚ ਵੀ ਮਦਦਗਾਰ ਹੈ।
- ਜੇ ਤੁਸੀਂ ਕੇਲੇ ਦੇ ਨਾਲ ਡ੍ਰਾਈ ਫਰੂਟਸ ਜਾਂ ਦੂਸਰੇ ਫਲ ਜਿਵੇਂ ਕਿ ਸੇਬ ਜਾਂ ਅਨਾਰ ਵੀ ਮਿਕਸ ਕਰਕੇ ਖਾਓਗੇ ਤਾਂ ਇਸਦਾ ਤੁਹਾਨੂੰ ਜ਼ਿਆਦਾ ਫਾਇਦਾ ਮਿਲੇਗਾ।
- ਉੱਥੇ ਹੀ ਲੰਚ, ਸਨੈਕਸ ਟਾਈਮ ਜਾਂ ਡਿਨਰ ਵਿਚ ਤੁਸੀਂ ਕੁਝ ਵੀ ਖਾ ਸਕਦੇ ਹੋ। ਦਰਅਸਲ ਕੇਲੇ ਵਿਚ ਫਾਈਬਰ, ਪ੍ਰੋਟੀਨ, ਕੈਲਸ਼ੀਅਮ ਹੁੰਦਾ ਹੈ ਜਿਸ ਨਾਲ ਮੈਟਾਬੋਲੀਜ਼ਮ ਵੀ ਸਟਾਰਟ ਹੁੰਦਾ ਹੈ ਅਤੇ ਦਿਨ ਭਰ ਪੇਟ ਵੀ ਭਰਿਆ ਰਹਿੰਦਾ ਹੈ।
- ਇਸ ਤੋਂ ਇਲਾਵਾ ਇਸ ਡਾਇਟ ਦੇ ਨਿਯਮਾਂ ਅਨੁਸਾਰ ਰਾਤ 8 ਵਜੇ ਤੋਂ ਬਾਅਦ ਕੁਝ ਵੀ ਨਹੀਂ ਖਾਣਾ ਹੁੰਦਾ। ਹਾਲਾਂਕਿ ਤੁਸੀਂ ਪਾਣੀ ਪੀ ਸਕਦੇ ਹੋ।
ਮਿਲਦੇ ਹਨ ਕਈ ਫ਼ਾਇਦੇ
- ਇਸ ਡਾਇਟ ਨੂੰ ਫੋਲੋ ਕਰਨ ਨਾਲ ਸਿਰਫ ਪੇਟ ਹੀ ਨਹੀਂ ਬਲਕਿ ਸਰੀਰ ਦੇ ਹਰ ਹਿੱਸੇ ਦੀ ਚਰਬੀ ਘੱਟ ਹੁੰਦੀ ਹੈ।
- ਕੇਲੇ ‘ਚ ਅਜਿਹੇ ਬਹੁਤ ਸਾਰੇ ਐਨਜ਼ਾਈਮ ਪਾਏ ਜਾਂਦੇ ਹਨ ਜਿਸ ਨਾਲ ਪਾਚਨ ਕਿਰਿਆ ਸਹੀ ਤਰੀਕੇ ਨਾਲ ਕੰਮ ਕਰਦੀ ਹੈ ਅਤੇ ਤੁਸੀਂ ਕਬਜ਼, ਐਸਿਡਿਟੀ, ਪੇਟ ਦਰਦ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
- ਸਵੇਰੇ ਗਰਮ ਪਾਣੀ ਨਾਲ ਕੇਲਾ ਖਾਣ ਨਾਲ ਮੈਟਾਬੋਲੀਜ਼ਮ ਰਿਚਾਰਜ ਹੋ ਜਾਂਦਾ ਹੈ ਅਤੇ ਤੁਹਾਨੂੰ ਦਿਨ ਭਰ ਥਕਾਨ ਮਹਿਸੂਸ ਨਹੀਂ ਹੁੰਦੀ।
- ਨਾਲ ਹੀ ਇਸ ਨਾਲ ਤਣਾਅ ਨੂੰ ਘਟਾਉਣ ਵਿਚ ਬਹੁਤ ਮਦਦ ਮਿਲਦੀ ਹੈ।
- ਕੇਲੇ ਪੋਟਾਸ਼ੀਅਮ ‘ਚ ਭਰਪੂਰ ਹੁੰਦਾ ਹੈ ਜੋ ਸਰੀਰ ‘ਚ ਫੈਟ ਨੂੰ ਕੰਟਰੋਲ ਕਰਨ ਦੇ ਨਾਲ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ।
- ਇਸ ਨਾਲ ਸਕਿਨ ਵੀ ਡੀਟੌਕਸ ਹੁੰਦੀ ਹੈ ਅਤੇ ਗਲੋਂ ਕਰਦੀ ਹੈ। ਨਾਲ ਹੀ ਇਸ ਨਾਲ ਐਂਟੀ-ਏਜਿੰਗ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ।