Jimikand benefits: ਜਿੰਮੀਕੰਦ ਨੂੰ ਅੰਗਰੇਜ਼ੀ ਭਾਸ਼ਾ ਵਿੱਚ Elephant Foot Yam ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਭਾਰਤ ਦੇ ਸ਼ਹਿਰਾਂ ਵਿਚ ਇਸਨੂੰ ਸੂਰਨ ਅਤੇ ਓਲ ਵੀ ਕਿਹਾ ਜਾਂਦਾ ਹੈ। ਇਹ ਮਿੱਟੀ ਦੇ ਅੰਦਰ ਉੱਗਣ ਵਾਲੀ ਸਬਜ਼ੀ ਹੈ। ਇਸ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਸਰੀਰ ਦਾ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਖ਼ਾਸ ਤੌਰ ‘ਤੇ ਸ਼ੂਗਰ ਅਤੇ ਕੈਂਸਰ ਦੇ ਮਰੀਜ਼ਾਂ ਲਈ ਇੱਕ ਚਿਕਿਤਸਕ ਰੂਪ ਮੰਨਿਆ ਜਾਂਦਾ ਹੈ। ਅਜਿਹੇ ‘ਚ ਇਸ ਸਬਜ਼ੀ ਨੂੰ ਆਪਣੀ ਰੋਜ਼ਾਨਾ ਦੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਇਸਤੇਮਾਲ ਦੇ ਹੋਰ ਫਾਇਦਿਆਂ ਬਾਰੇ…
ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ: ਇੱਕ ਖੋਜ ਅਨੁਸਾਰ ਜਿਮੀਕੰਦ ਦਾ ਨਿਯਮਿਤ ਰੂਪ ਨਾਲ ਸੇਵਨ ਕਰਨ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਇਕ ਖੋਜ ਦੇ ਅਨੁਸਾਰ ਇਸ ਦੀ ਗੁਣਵਤਾ ਦੇ ਮੱਦੇਨਜ਼ਰ ਇਸਨੂੰ ਖੁਰਾਕ ਵਿੱਚ ਸ਼ਾਮਲ ਕਰਨ ਦੀ ਸਲਾਹ ਦਿਤੀ ਜਾਂਦੀ ਹੈ। ਇਸ ਨੂੰ ਸ਼ੂਗਰ ਵਾਲੇ ਮਰੀਜ਼ਾਂ ਲਈ ਦਵਾਈ ਮੰਨਿਆ ਜਾ ਸਕਦਾ ਹੈ। ਇਸ ਨਾਲ ਕੋਲੇਸਟ੍ਰੋਲ, ਪੋਟਾਸ਼ੀਅਮ ਦੀ ਮਾਤਰਾ ਕਈ ਗੁਣਾਂ ਘੱਟ ਹੋਣ ਦਿਲ ਨੂੰ ਤੰਦਰੁਸਤ ਰੱਖਣ ਵਿਚ ਸਹਾਇਤਾ ਮਿਲਦੀ ਹੈ। ਇਸ ਦੇ ਨਾਲ ਹੀ ਇਸ ਨੂੰ ਨਿਯਮਿਤ ਰੂਪ ਨਾਲ ਲੈਣ ਨਾਲ ਸਰੀਰ ਵਿਚ ਕੋਲੈਸਟ੍ਰੋਲ ਜੰਮਣ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਹ ਦਿਲ ਦੀਆਂ ਨਸਾਂ ‘ਚ ਸੁੰਗੜਨ ਦੀ ਸਮੱਸਿਆ ਨੂੰ ਵੀ ਰੋਕਦਾ ਹੈ। ਅਜਿਹੇ ‘ਚ ਦਿਲ ਨੂੰ ਸਹੀ ਮਾਤਰਾ ਅਤੇ ਤਰੀਕੇ ਨਾਲ ਖੂਨ ਮਿਲਦਾ ਹੈ।
ਅੱਖਾਂ ਲਈ ਫਾਇਦੇਮੰਦ: ਵਿਟਾਮਿਨ ਏ, ਬੀ, ਸੀ, ਐਂਟੀ-ਆਕਸੀਡੈਂਟ ਜ਼ਿਆਦਾ ਮਾਤਰਾ ਵਿਚ ਹੋਣ ਕਾਰਨ ਇਸ ਦਾ ਸੇਵਨ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਨਾਲ ਹੀ ਅੱਖਾਂ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ। ਜਿਮੀਕੰਦ ਦਾ ਸੇਵਨ ਸਰੀਰ ਵਿਚ ਲਾਲ ਖੂਨ ਦੇ ਸੈੱਲਾਂ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਇਸ ਵਿਚ ਮੌਜੂਦ ਪੌਸ਼ਟਿਕ ਤੱਤ ਸਰੀਰ ਦੀ ਕਮਜ਼ੋਰੀ, ਥਕਾਵਟ ਆਦਿ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ ਅਤੇ ਖੂਨ ਦੀ ਕਮੀ ਨੂੰ ਪੂਰਾ ਕਰਦੇ ਹਨ।
ਚਿਹਰੇ ‘ਤੇ ਲਿਆਏ ਗਲੋ: ਇਸ ਵਿਚ ਵਿਟਾਮਿਨ ਏ, ਵਿਟਾਮਿਨ ਸੀ, ਬੀ, ਬੀਟਾ ਕੈਰੋਟੀਨ ਅਤੇ ਐਂਟੀ ਆਕਸੀਡੈਂਟ ਤੱਤ ਹੋਣ ਕਾਰਨ ਸਰੀਰ ਨੂੰ ਹਾਈਡਰੇਟ ਕਰਨ ਵਿਚ ਮਦਦ ਮਿਲਦੀ ਹੈ। ਅਜਿਹੇ ‘ਚ ਸਕਿਨ ਨੂੰ ਨਮੀ ਦੀ ਸਹੀ ਮਾਤਰਾ ਮਿਲਦੀ ਹੈ। ਇਹ ਸਕਿਨ ਦੇ ਮਰੇ ਸੈੱਲਾਂ ਨੂੰ ਸਾਫ਼ ਕਰਨ ਅਤੇ ਨਵੇਂ ਸੈੱਲ ਬਣਾਉਣ ਵਿਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਸਕਿਨ ਨਾਲ ਜੁੜੀਆਂ ਮੁਸੀਬਤਾਂ ਨੂੰ ਦੂਰ ਕਰਕੇ ਚਿਹਰਾ ਸਾਫ਼, ਗਲੋਇੰਗ ਅਤੇ ਜਵਾਨ ਦਿਖਾਈ ਦਿੰਦਾ ਹੈ।
ਕੈਂਸਰ ਦੇ ਖ਼ਤਰੇ ਨੂੰ ਕਰੇ ਘੱਟ: ਜਿਮੀਕੰਦ ‘ਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਫਾਈਬਰ ਦੀ ਜ਼ਿਆਦਾ ਮਾਤਰਾ ਦੇ ਕਾਰਨ ਇਹ ਭੋਜਨ ਅਤੇ ਹੋਰ ਤਰੀਕਿਆਂ ਦੁਆਰਾ ਸਰੀਰ ਵਿਚ ਜ਼ਹਿਰੀਲੇ ਪਦਾਰਥਾਂ ਨੂੰ ਸੋਖਣ ਵਿਚ ਸਹਾਇਤਾ ਕਰਦਾ ਹੈ ਜੋ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ। ਖ਼ਾਸ ਤੌਰ ‘ਤੇ ਇਸ ਦੇ ਸੇਵਨ ਨਾਲ ਕੋਲਨ ਕੈਂਸਰ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ।