ਜੋੜਾਂ ਦਾ ਦਰਦ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ। ਆਮ ਤੌਰ ‘ਤੇ ਇਹ ਦਰਦ ਹੱਡੀਆਂ ‘ਚ ਕਮਜ਼ੋਰੀ ਜਾਂ ਗਠੀਏ ਆਦਿ ਕਈ ਕਾਰਨਾਂ ਕਰਕੇ ਹੁੰਦਾ ਹੈ। ਪਰ, ਕੁੱਝ ਲੋਕ ਅਜਿਹੇ ਵੀ ਹਨ ਜੋ ਇਨ੍ਹਾਂ ਬੀਮਾਰੀਆਂ ਤੋਂ ਪੀੜਤ ਨਹੀਂ ਹਨ ਪਰ ਉਨ੍ਹਾਂ ਦੇ ਜੋੜਾਂ ‘ਚ ਬਹੁਤ ਦਰਦ ਹੁੰਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਜੋੜਾਂ ‘ਚ ਦਰਦ ਹੋਣ ਦਾ ਕਾਰਨ ਅਤੇ ਉਸ ਦਰਦ ਤੋਂ ਰਾਹਤ ਲਈ ਕੁੱਝ ਘਰੇਲੂ ਨੁਸਖੇ।
ਜੋੜਾਂ ‘ਚ ਦਰਦ ਦੇ ਕਾਰਨ ?
ਤੁਹਾਨੂੰ ਦੱਸ ਦੇਈਏ ਕਿ ਬਿਨ੍ਹਾਂ ਕਿਸੇ ਸਮੱਸਿਆ ਦੇ ਜੋੜਾਂ ਦਾ ਦਰਦ ਗਲਤ ਤਰੀਕੇ ਨਾਲ ਬੈਠਣ ਅਤੇ ਨਸਾਂ ‘ਚ ਖਿਚਾਅ ਕਾਰਨ ਹੋ ਸਕਦਾ ਹੈ। ਜੇਕਰ ਤੁਸੀਂ ਵੀ 30 ਸਾਲ ਦੀ ਉਮਰ ‘ਚ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਵੀ ਇਨ੍ਹਾਂ ਨੁਸਖਿਆਂ ਨੂੰ ਅਪਣਾਕੇ ਦਰਦ ਤੋਂ ਰਾਹਤ ਪਾ ਸਕਦੇ ਹੋ।
ਲਸਣ
ਲਸਣ ਸਿਹਤ ਲਈ ਬਹੁਤ ਫਾਇਦੇਮੰਦ ਹੈ, ਇਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਘਰੇਲੂ ਨੁਸਖੇ ਲਈ ਸਰ੍ਹੋਂ ਦੇ ਤੇਲ ‘ਚ ਲਸਣ ਦੀਆਂ 3-4 ਕਲੀਆਂ ਨੂੰ 3-5 ਮਿੰਟਾਂ ਲਈ ਗਰਮ ਕਰੋ। ਲਸਣ ਦੇ ਬ੍ਰਾਊਨ ਹੋਣ ਤੱਕ ਗਰਮ ਕਰੋ ਜਿਸ ਤੋਂ ਬਾਅਦ ਤੇਲ ਤਿਆਰ ਹੋ ਜਾਵੇਗਾ। ਇਸ ਨੂੰ ਦਰਦ ਵਾਲੀ ਥਾਂ ‘ਤੇ ਲਗਾਓ।
ਧੁੱਪ
ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ। ਇਸਦੇ ਲਈ ਤੁਹਾਨੂੰ ਸਵੇਰ ਦੀ ਹਲਕੀ ਧੁੱਪ ‘ਚ 15 ਮਿੰਟ ਸੈਰ ਜਾਂ ਬੈਠਣਾ ਹੋਵੇਗਾ। ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਮਿਲੇਗਾ।
ਮੇਥੀ ਦਾਣਾ
ਮੇਥੀ ‘ਚ ਐਂਟੀ-ਇੰਫਲਾਮੇਟਰੀ ਅਤੇ ਐਨਾਲਜੇਸਿਕ ਗੁਣ ਹੁੰਦੇ ਹਨ ਇਹ ਇੱਕ ਬਹੁਤ ਹੀ ਵਧੀਆ ਘਰੇਲੂ ਨੁਸਖਾ ਹੈ। ਇਸ ਲਈ ਮੇਥੀ ਦੇ ਬੀਜਾਂ ਨੂੰ ਰਾਤ ਭਰ ਭਿਓਂਕੇ ਰੱਖਣਾ ਹੈ। ਸਵੇਰੇ ਇਸ ਦੇ ਪਾਣੀ ਨੂੰ ਛਾਣਕੇ ਪੀਓ ਅਤੇ ਮੇਥੀ ਦਾਣੇ ਨੂੰ ਬਲੈਂਡ ਕਰਕੇ ਇਸ ਪੇਸਟ ਨੂੰ ਦਰਦ ਵਾਲੀ ਥਾਂ ‘ਤੇ ਲਗਾਓ।
ਇਹ ਵੀ ਪੜ੍ਹੋ : ਪੰਜਾਬ ‘ਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ
ਹਲਦੀ
ਹਲਦੀ ਸਰੀਰ ਨੂੰ ਹਰ ਤਰ੍ਹਾਂ ਦੇ ਦਰਦ ਤੋਂ ਬਚਾਉਂਦੀ ਹੈ। ਅਜਿਹੇ ‘ਚ ਦੁੱਧ ‘ਚ ਥੋੜੀ ਜਿਹੀ ਹਲਦੀ ਪਾਓ ਇਸ ਤੋਂ ਬਾਅਦ ਅਦਰਕ ਦਾ ਛੋਟਾ ਟੁਕੜਾ ਅਤੇ ਕਾਲੀ ਮਿਰਚ ਪਾਓ। ਇਸ ਦੁੱਧ ਨੂੰ ਚੰਗੀ ਤਰ੍ਹਾਂ ਉਬਾਲੋ। ਬਾਅਦ ‘ਚ ਸ਼ਹਿਦ ਮਿਲਾਕੇ ਪੀਓ।
ਇਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: