ਠੰਡੇ ਤਾਪਮਾਨ ਵਿਚ ਉਂਗਲੀਆਂ ਤੇ ਪੈਰਾਂ ਦੀਆਂ ਉਂਗਲੀਆਂ ਵਿਚ ਖੂਨ ਦਾ ਪ੍ਰਵਾਹ ਘੱਟ ਹੋ ਸਕਦਾ ਹੈ ਜਿਸ ਨਾਲ ਜੋੜਾਂ ਦਾ ਦਰਦ ਹੋਰ ਵੀ ਵਧ ਜਾਂਦਾ ਹੈ। ਮਾਸਪੇਸ਼ੀਆਂ ਵਿਚ ਅਕੜਨ ਤੇ ਦਰਦ ਦਾ ਕਾਰਨ ਬਣ ਸਕਦਾ ਹੈ ਤਾਪਮਾਨ ਵਿਚ ਗਿਰਾਵਟ। ਇਸ ਤੋਂ ਇਲਾਵਾ ਸਰਦੀਆਂ ਦੌਰਾਨ ਘਰ ਲੋਕ ਆਪਣਾ ਜ਼ਿਆਦਾ ਸਮਾਂ ਬਿਤਾਉਂਦੇ ਹਨ ਜਿਸ ਨਾਲ ਵਿਟਾਮਿਨ ਡੀ ਦੀ ਕਮੀ ਦਾ ਖਤਰਾ ਵਧ ਸਕਦਾ ਹੈ।
ਸਰਦੀਆਂ ਵਿਚ ਜੋੜਾਂ ਦੇ ਦਰਦ ਤੇ ਜਕਰਣ ਨਾਲ ਨਿਪਟਣ ਦੇ ਉਪਾਅ
ਸਹੀ ਖਾਓ
ਸੰਤੁਲਿਤ ਆਹਾਰ ਜਿਸ ਵਿਚ ਪ੍ਰੋਟੀਨ ਜ਼ਿਆਦਾ ਫਾਈਬਰ, ਰਿਫਾਈਂਡ ਕਾਬਰਸ ਤੇ ਘੱਟ ਚਰਬੀ ਵਾਲਾ ਖਾਣਾ ਸਰਦੀਆਂ ਵਿਚ ਸਰੀਰ ਨੂੰ ਬੇਹਤਰ ਢੰਗ ਨਾਲ ਕੰਮ ਕਰਨ ਵਿਚ ਮਦਦ ਕਰ ਸਕਦਾ ਹੈ। ਪੂਰੇ ਦਿਨ ਪਾਣੀ ਪੀਣ ਨਾਲ ਸਰਦੀਆਂ ਵਿਚ ਹੋਣ ਵਾਲੇ ਦਰਦ ਤੇ ਤਕਲੀਫਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਅਜਿਹੇ ਖਾਧ ਪਦਾਰਥ ਖਾਣਾ ਜ਼ਰੂਰੀ ਹੈ ਜੋ ਪਚਣ ਵਿਚ ਆਸਾਨ ਹੋਣ ਜਿਵੇਂ ਸਬਜ਼ੀਆਂ।
ਵਿਟਾਮਿਨ ਡੀ ਦੀ ਕਮੀ ਤੋਂ ਰਹੋ ਸਾਵਧਾਨ
ਵਿਟਾਮਿਨ ਡੀ ਦੀ ਕਮੀ ਨਾਲ ਜੋੜਾਂ ਨਾਲ ਜੁੜੀਆਂ ਸਮੱਸਿਆਵਾਂ ਹੋਰ ਵੀ ਬਦਤਰ ਹੋ ਸਕਦੀਆਂ ਹਨ। ਵਿਟਾਮਿਨ ਡੀ ਦੀ ਖੁਰਾਕ ਲੈਣੀ ਚਾਹੀਦੀ ਹੈ ਜਾਂ ਤੁਹਾਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਤੁਹਾਡੇ ਭੋਜਨ ਵਿਚ ਵਿਟਾਮਿਨ ਡੀ ਭਰਪੂਰ ਹੋਵੇ। ਓਮੇਗਾ-3 ਫੈਟੀ ਐਸਿਡ ਦਾ ਇਕ ਸ਼ਕਤੀਸ਼ਾਲੀ ਸਰੋਤ ਮੱਛੀ ਦਾ ਤੇਲ ਹੈ। ਦੁੱਧ ਦਾ ਸੇਵਨ ਵਧਾਓ, ਜੋ ਹੱਡੀਆਂ ਲਈ ਕੈਲਸ਼ੀਅਮ ਤੇ ਪ੍ਰੋਟੀਨ ਦਾ ਬੇਹਤਰੀਨ ਸਰੋਤ ਹੈ। ਸੂਰਜ ਦੀ ਰੌਸ਼ਨੀ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਕਰਦੀ ਹੈ।
ਸਹੀ ਮਾਤਰਾ ਵਿਚ ਪੀਓ ਪਾਣੀ
ਠੰਡ ਦੇ ਮੌਸਮ ਵਿਚ ਸਰਗਰਮ ਰਹਿਣ ਦੌਰਾਨ ਤੁਹਾਡਾ ਸਰੀਰ ਵੱਧ ਊਰਜਾ ਖਰਚ ਕਰਦਾ ਹੈ। ਜੇਕਰ ਤੁਸੀਂ ਬਾਹਰ ਕਸਰਤ ਕਰਨ ਜਾਂਦੇ ਹੋ ਜਾਂ ਸਰਦੀਆਂ ਦੇ ਖੇਡਾਂ ਵਿਚ ਹਿੱਸਾ ਲੈਂਦੇ ਹੋ ਤਾਂ ਆਪਣੀ ਮਾਸਪੇਸ਼ੀਆਂ ‘ਤੇ ਵੱਧ ਕੰਮ ਕਰਨ ਨਾਲ ਜੋੜਾਂ ਵਿਚ ਦਰਦ ਤੇ ਮਾਸਪੇਸ਼ੀਆਂ ਵਿਚ ਥਕਾਵਟ ਬਹੁਤ ਤੇਜ਼ੀ ਨਾਲ ਹੋ ਸਕਦੀ ਹੈ। ਠੰਡ ਦੇ ਮੌਸਮ ਵਿਚ ਤਰਲ ਪਦਾਰਥਾਂ ਦਾ ਸੇਵਨ ਤੁਹਾਡੀ ਸਰੀਰ ਦੀ ਊਰਜਾ ਨੂੰ ਸਮਰੱਥ ਬਣਾਏਗਾ ਤੇ ਤੁਹਾਡੀਆਂ ਮਾਸਪੇਸ਼ੀਆਂ ਸਾਧਾਰਨ ਤੌਰ ਤੋਂ ਕੰਮ ਕਰਨਗੀਆਂ।
ਖੁਦ ਨੂੰ ਰੱਖੋ ਗਰਮ
ਠੰਡੀ ਹਵਾ ਨਾਲ ਸਰੀਰ ਨੂੰ ਝਟਕਾ ਲੱਗ ਸਕਦਾ ਹੈ, ਖਾਸ ਕਰਕੇ ਤੁਹਾਡੇ ਜੋੜਾਂ ਨੂੰ। ਭਾਵੇਂ ਤੁਸੀਂ ਸਿਰਫ ਕੰਮ ਨਿਪਟਾਉਣ ਜਾ ਰਹੇ ਹੋ ਜਾਂ ਸੈਰ ਕਰਨ ਜਾ ਰਹੇ ਹੋ, ਗਰਮ ਕੱਪੜੇ ਪਾ ਕੇ ਜਾਓ। ਆਪਣੇ ਗੋਡਿਆਂ ਨੂੰ ਢਕਣ ਲਈ ਟਾਈਟ ਲੈਗਿੰਗ ਪਹਿਨੋ ਤੇ ਕੂਹਣੀ ਦੇ ਜੋੜਾਂ ਨੂੰ ਢਕਣ ਲਈ ਇੰਸੁਲੇਟੇਡ ਦਸਤਾਨੇ ਪਹਿਨੋ। ਡਿਗਣ ਤੋਂ ਬਚਣ ਲਈ ਮਜ਼ਬੂਤ ਚੱਲਣ ਵਾਲੇ ਫੁਟਵੀਅਰ ਜਾਂ ਬੂਟ ਪਹਿਨਣਾ ਨਾ ਭੁੱਲੋ।
ਚੱਲਦੇ ਰਹੋ
ਠੰਡ ਵਿਚ ਵੀ ਸਰੀਰ ਨੂੰ ਗਤੀਸ਼ੀਲ ਰੱਖਣਾ ਬਹੁਤ ਜ਼ਰੂਰੀ ਹੈ। ਭਾਵੇਂ ਹੀ ਤੁਹਾਨੂੰ ਡਾਕਟਰ ਦੀ ਸਲਾਹ ਦੇ ਬਿਨਾਂ ਜੋੜਾਂਦੀ ਗੰਭੀਰ ਤਕਲੀਫ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਪਰ ਜੋੜਾਂ ਵਿਚ ਅਕਰਣ ਜਾਂ ਦਰਦ ਕਾਰਨ ਤੁਹਾਨੂੰ ਕਸਰਤ ਬਿਲਕੁਲ ਨਹੀਂ ਛੱਡਣੀ ਚਾਹੀਦੀ। ਜੇਕਰ ਤੁਸੀਂ ਘੱਟ ਪ੍ਰਭਾਵ ਵਾਲੀ ਕਸਰਤ ਕਰਦੇ ਹੋ ਤਾਂ ਤੁਹਾਡੇ ਜੋੜ ਸਿਹਤਮੰਦ ਰਹਿਣਗੇ। ਆਪਣੇ ਸਰੀਰ ਨੂੰ ਸਰਗਰਮ ਤੇ ਫਿਟ ਰੱਖਣ ਲਈ ਵੇਟ ਟ੍ਰੇਨਿੰਗ ਯੋਗ ਜਾਂ ਤੇਜ਼ ਚੱਲਣਾ ਤੇ ਗਰਮ ਪੂਲ ਵਿਚ ਇਨਡੋਰ ਤੈਰਾਕੀ ਦੀ ਕੋਸ਼ਿਸ਼ ਕਰੋ।
ਵੀਡੀਓ ਲਈ ਕਲਿੱਕ ਕਰੋ -:
