Joint Pain Problem tips: ਗਠੀਏ ਦੇ ਦਰਦ ਦੀ ਸਮੱਸਿਆ ਅੱਜਕੱਲ੍ਹ ਲੋਕਾਂ ‘ਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਜਿਸ ਦਾ ਇੱਕ ਕਾਰਨ ਸਰੀਰਕ ਗਤੀਵਿਧੀਆਂ ਦੀ ਕਮੀ, ਸਹੀ ਪੋਸ਼ਣ ਨਾ ਮਿਲਣਾ ਵੀ ਹੈ। ਗਾਊਟ ਗਠੀਏ ਦਾ ਇੱਕ ਰੂਪ ਹੈ ਜੋ ਜੋੜਾਂ ‘ਚ ਸੋਜ ਅਤੇ ਦਰਦ ਦਾ ਕਾਰਨ ਬਣਦਾ ਹੈ। ਇਹ ਗੋਡਿਆਂ, ਗਿੱਟਿਆਂ ਅਤੇ ਪੈਰਾਂ ਦੀਆਂ ਉਂਗਲਾਂ ‘ਚ ਹੋ ਸਕਦਾ ਹੈ। ਇਹ ਗੁੱਟ, ਕੰਨ ਅਤੇ ਹੱਥਾਂ ਦੇ ਛੋਟੇ ਜੋੜਾਂ ਵਰਗੇ ਖੇਤਰਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਗਾਊਟ ਉਦੋਂ ਹੁੰਦਾ ਹੈ ਜਦੋਂ ਸਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਯੂਰਿਕ ਐਸਿਡ ਜੋੜਾਂ ‘ਚ ਜਮ੍ਹਾਂ ਹੋ ਜਾਂਦਾ ਹੈ ਅਤੇ ਸੋਜ, ਬੇਅਰਾਮੀ ਅਤੇ ਦਰਦ ਦਾ ਕਾਰਨ ਬਣਦਾ ਹੈ। ਚਿੰਤਾ ਨਾ ਕਰੋ ਕਿਉਂਕਿ ਇੱਥੇ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜੋ ਤੁਹਾਨੂੰ ਗਠੀਆ ਦੇ ਦਰਦ ਦੀ ਸਮੱਸਿਆ ਤੋਂ ਬਚਾ ਸਕਦੇ ਹਨ।
ਭਾਰ ਨੂੰ ਕਰੋ ਕੰਟਰੋਲ: ਮਾਹਿਰਾਂ ਅਨੁਸਾਰ ਮੋਟਾਪੇ ਨੂੰ ਕੰਟਰੋਲ ‘ਚ ਰੱਖ ਕੇ ਗਠੀਏ ਦੇ ਦਰਦ ਅਤੇ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ‘ਚ ਕਦੇ ਵੀ ਵਜ਼ਨ ਨਾ ਵਧਣ ਦਿਓ।
ਜੜ੍ਹਾਂ ਵਾਲੀਆਂ ਫ਼ਲ-ਸਬਜ਼ੀਆਂ ਖਾਓ: ਗਾਜਰ, ਸ਼ਕਰਕੰਦੀ, ਅਦਰਕ ਆਦਿ ਜੜ੍ਹ ਵਾਲੀਆਂ ਸਬਜ਼ੀਆਂ ਖਾਣ ਨਾਲ ਗਠੀਏ ਦੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਆਪਣੀ ਡੇਲੀ ਡਾਇਟ ‘ਚ ਜੜ੍ਹਾਂ ਵਾਲੇ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ।
ਲਸਣ ਖਾਓ: ਰੋਜ਼ਾਨਾ ਖਾਲੀ ਪੇਟ ਲਸਣ ਦੀਆਂ 2-3 ਕਲੀਆਂ ਖਾਣ ਨਾਲ ਫਾਇਦਾ ਹੋ ਸਕਦਾ ਹੈ। ਪਰ ਲਸਣ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।
ਤੇਲ ਮਸਾਜ: ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕੈਸਟਰ ਆਇਲ ਯਾਨਿ ਆਰੰਡੀ ਤੇਲ ਨਾਲ ਜੋੜਾਂ ਦੀ ਮਾਲਿਸ਼ ਕਰ ਸਕਦੇ ਹੋ।
ਭਰਪੂਰ ਪਾਣੀ ਪੀਓ: ਭਰਪੂਰ ਮਾਤਰਾ ‘ਚ ਪਾਣੀ ਪੀਣ ਨਾਲ ਸਰੀਰ ‘ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਗਠੀਏ ਦੇ ਦਰਦ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਹਾਈ ਪ੍ਰੋਟੀਨ ਨਾ ਲਓ: ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਵਾਲੀ ਡਾਇਟ ਲੈਣ ਨਾਲ ਗਾਊਟ ਦਾ ਦਰਦ ਵਧ ਸਕਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ।
ਹਲਕੀ-ਫੁਲਕੀ ਕਸਰਤ ਕਰੋ: ਹਲਕੀ-ਫੁਲਕੀ ਕਸਰਤ ਕਰਕੇ ਵੀ ਗਾਊਟ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਜਿਹੇ ‘ਚ ਤੁਸੀਂ ਡਾਕਟਰ ਤੋਂ ਪੁੱਛ ਕੇ ਕਸਰਤ ਕਰ ਸਕਦੇ ਹੋ।