Jowar roti health benefits: ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਐਕਟਿੰਗ ਦੇ ਨਾਲ-ਨਾਲ ਫਿਟਨੈੱਸ ਲਈ ਵੀ ਜਾਣੀ ਜਾਂਦੀ ਹੈ। ਇਸ ਦੇ ਲਈ ਉਹ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਦੀ ਹੈ। ਸ਼ਿਲਪਾ ਰੋਜ਼ਾਨਾ ਡਾਈਟ ‘ਚ ਆਟੇ ਦੀ ਬਜਾਏ ਜਵਾਰ ਦੀ ਰੋਟੀ ਖਾਂਦੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਜਵਾਰ ਦੀ ਰੋਟੀ ਬਣਾਉਂਦੀ ਨਜ਼ਰ ਆ ਰਹੀ ਹੈ। ਇਸ ਲਈ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਜਵਾਰ ਦੀ ਰੋਟੀ ਨੂੰ ਖਾਣ ਦੇ ਫਾਇਦੇ।
ਜਵਾਰ ‘ਚ ਮੌਜੂਦ ਪੋਸ਼ਕ ਤੱਤ: ਜਵਾਰ ‘ਚ ਖਣਿਜ, ਪ੍ਰੋਟੀਨ, ਵਿਟਾਮਿਨ ਬੀ ਕੰਪਲੈਕਸ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ ਅਤੇ ਆਇਰਨ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ‘ਚ ਕੈਲੋਰੀ ਅਤੇ ਗਲੂਟਨ ਬਹੁਤ ਘੱਟ ਮਾਤਰਾ ‘ਚ ਹੁੰਦਾ ਹੈ। ਅਜਿਹੇ ‘ਚ ਫਿੱਟ ਅਤੇ ਫਾਈਨ ਰਹਿਣ ਲਈ ਤੁਸੀਂ ਆਪਣੀ ਡੇਲੀ ਡਾਇਟ ‘ਚ ਆਟੇ ਦੀ ਬਜਾਏ ਜਵਾਰ ਦੀ ਰੋਟੀ ਨੂੰ ਸ਼ਾਮਲ ਕਰ ਸਕਦੇ ਹੋ।
ਜਵਾਰ ਦੀ ਰੋਟੀ ਖਾਣ ਦੇ ਫਾਇਦੇ
ਸ਼ੂਗਰ ਰੋਗੀਆਂ ਲਈ ਫਾਇਦੇਮੰਦ: ਸਿਹਤ ਮਾਹਿਰਾਂ ਮੁਤਾਬਕ ਜਵਾਰ ਦੀ ਰੋਟੀ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੈ। ਇਸ ‘ਚ ਮੌਜੂਦ ਟੈਨਿਨ ਨਾਮਕ ਤੱਤ ਅਜਿਹੇ ਐਨਜ਼ਾਈਮ ਦੇ ਪ੍ਰੋਡਕਸ਼ਨ ਨੂੰ ਰੋਕਦਾ ਹੈ ਜੋ ਸਰੀਰ ‘ਚ ਪਾਏ ਜਾਣ ਵਾਲੇ ਸਟਾਰਚ ਨੂੰ ਸੋਖਦੇ ਹਨ। ਇਸ ਦੇ ਨਾਲ ਹੀ ਇਹ ਸਰੀਰ ‘ਚ ਇੰਨਸੁਲਿਨ ਅਤੇ ਗਲੂਕੋਜ਼ ਲੈਵਲ ਨੂੰ ਨਾਰਮਲ ਰੱਖਣ ‘ਚ ਮਦਦ ਕਰਦਾ ਹੈ।
ਥਕਾਵਟ, ਕਮਜ਼ੋਰੀ ਨੂੰ ਕਰੇ ਦੂਰ: ਜਵਾਰ ਦੀ ਰੋਟੀ ਦਾ ਸੇਵਨ ਕਰਨ ਨਾਲ ਥਕਾਵਟ, ਕਮਜ਼ੋਰੀ ਦੂਰ ਹੋ ਕੇ ਦਿਨ ਭਰ ਐਂਰਜੈਟਿਕ ਰਹਿਣ ‘ਚ ਮਦਦ ਮਿਲਦੀ ਹੈ। ਜਵਾਰ ਗਲੂਟਨ ਫ੍ਰੀ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।
ਪਾਚਨ ਤੰਤਰ ਹੋਵੇਗਾ ਮਜ਼ਬੂਤ: ਜਵਾਰ ‘ਚ ਫਾਈਬਰ ਜ਼ਿਆਦਾ ਪਾਇਆ ਜਾਂਦਾ ਹੈ। ਅਜਿਹੇ ‘ਚ ਇਸ ਤੋਂ ਤਿਆਰ ਰੋਟੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਹੀ ਮਾਤਰਾ ‘ਚ ਫਾਈਬਰ ਮਿਲਦਾ ਹੈ। ਇਸ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਪੇਟ ਦਰਦ, ਗੈਸ, ਐਸੀਡਿਟੀ, ਬਦਹਜ਼ਮੀ ਆਦਿ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ‘ਚ ਮੈਗਨੀਸ਼ੀਅਮ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਸਰੀਰ ‘ਚ ਕੈਲਸ਼ੀਅਮ ਨੂੰ ਆਬਜਰਵ ਕਰਨ ‘ਚ ਮਦਦ ਕਰਦਾ ਹੈ। ਇਸ ਤਰ੍ਹਾਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਬਲੱਡ ਸਰਕੂਲੇਸ਼ਨ ਵਧਾਵੇ: ਸਿਹਤ ਮਾਹਿਰਾਂ ਅਨੁਸਾਰ ਜਵਾਰ ‘ਚ ਆਇਰਨ ਅਤੇ ਜ਼ਿੰਕ ਉਚਿਤ ਮਾਤਰਾ ‘ਚ ਮੌਜੂਦ ਹੁੰਦੇ ਹਨ। ਅਜਿਹੇ ‘ਚ ਇਸ ਤੋਂ ਤਿਆਰ ਕੀਤੀ ਰੋਟੀ ਦਾ ਸੇਵਨ ਕਰਨ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ। ਇਸ ਦੇ ਨਾਲ ਹੀ ਆਇਰਨ ਸਰੀਰ ‘ਚ ਲਾਲ ਖੂਨ ਦੇ ਸੈੱਲਾਂ ਦੇ ਵਿਕਾਸ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤਾਂਬਾ ਸਰੀਰ ‘ਚ ਆਇਰਨ ਦੇ ਸੋਖਣ ਨੂੰ ਵਧਾਉਣ ‘ਚ ਮਦਦ ਕਰਦਾ ਹੈ।
ਭਾਰ ਘਟਾਏ: ਫਾਈਬਰ ਨਾਲ ਭਰਪੂਰ ਜਵਾਰ ਦੀ ਰੋਟੀ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਇਸ ਤਰ੍ਹਾਂ ਮੋਟਾਪੇ ਤੋਂ ਪੀੜਤ ਲੋਕ ਆਪਣੀ ਡਾਇਟ ‘ਚ ਜਵਾਰ ਦੀ ਰੋਟੀ ਨੂੰ ਸ਼ਾਮਲ ਕਰ ਸਕਦੇ ਹਨ।