Kansi Utensils benefits: ਪੁਰਾਣੇ ਸਮੇਂ ਤੋਂ ਹੀ ਭਾਰਤੀ ਰਸੋਈ ‘ਚ ਕਾਂਸੀ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਅੰਗਰੇਜ਼ੀ ‘ਚ ਬੇਲ ਮੈਟਲ (Bell metal या Bronze) ਦੇ ਨਾਮ ਤੋਂ ਮਸ਼ਹੂਰ ਕਾਂਸੀ ਤਾਂਬੇ ਅਤੇ ਟਿਨ ਦਾ ਮਿਸ਼ਰਣ ਹੁੰਦਾ ਹੈ। ਇਸ ਦੇ ਭਾਂਡੇ ਦਿੱਖਣ ‘ਚ ਸੋਹਣੇ ਲੱਗਣ ਦੇ ਨਾਲ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਜੀ ਹਾਂ, ਕਾਂਸੀ ਦੇ ਭਾਂਡਿਆਂ ‘ਚ ਭੋਜਨ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਦੇ ਫਾਇਦਿਆਂ ਬਾਰੇ ਦੱਸਦੇ ਹਾਂ…
- ਕਾਂਸੀ ਦੇ ਭਾਂਡੇ ‘ਚ ਆਯੁਰਵੈਦਿਕ ਗੁਣ ਹੋਣ ਨਾਲ ਆਯੁਰਵੈਦ ‘ਚ ਇਸ ਨੂੰ ‘ਕੰਸਿਆਮ ਬੁਧੀਵਰਧਕਮ’ ਕਿਹਾ ਜਾਂਦਾ ਹੈ। ਅਜਿਹੇ ‘ਚ ਇਸ ‘ਚ ਭੋਜਨ ਖਾਣ ਨਾਲ ਦਿਮਾਗ ਦੇ ਸੈੱਲ ਵਧੀਆ ਹੁੰਦੇ ਹਨ। ਯਾਦਦਾਸ਼ਤ ਸ਼ਕਤੀ ਮਜ਼ਬੂਤ ਹੁੰਦੀ ਹੈ।
- ਇਸ ‘ਚ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਮਿਊਨਿਟੀ ਤੇਜ਼ ਹੋਣ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
- ਕਾਂਸੀ ‘ਚ ਯੂਰੀਫਾਈ ਹੋਣ ਕਾਰਨ ਇਸ ‘ਚ ਭੋਜਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਇਹ ਸਰੀਰ ‘ਚ ਮੌਜੂਦ ਗੰਦਗੀ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਕਿਡਨੀ ਤੰਦਰੁਸਤ ਰਹਿੰਦੀ ਹੈ।
- ਕਾਂਸੀ ਦੇ ਭਾਂਡਿਆਂ ‘ਚ ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਭੋਜਨ ਇਸ ‘ਚ ਰੱਖਣ ਨਾਲ ਵੀ ਹਰ ਕਿਸਮ ਦੇ ਕੀਟਾਣੂ ਖਤਮ ਹੋ ਜਾਂਦੇ ਹਨ। ਅਜਿਹੇ ‘ਚ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
- ਕਾਂਸੀ ਦੇ ਗਿਲਾਸ ‘ਚ ਪਾਣੀ ਪੀਣ ਨਾਲ ਥਕਾਵਟ, ਕਮਜ਼ੋਰੀ ਦੂਰ ਹੁੰਦੀ ਹੈ। ਅਜਿਹੇ ‘ਚ ਦਿਨ ਭਰ ਤਾਜ਼ਗੀ ਅਤੇ ਹਲਕਾ ਮਹਿਸੂਸ ਹੁੰਦਾ ਹੈ।
- ਇਸ ‘ਚ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ। ਅਜਿਹੇ ‘ਚ ਪੇਟ ਦਰਦ, ਬਦਹਜ਼ਮੀ, ਐਸਿਡਿਟੀ ਆਦਿ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
- ਇਹ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਅਜਿਹੇ ‘ਚ ਮੋਟਾਪੇ ਤੋਂ ਪੀੜਤ ਲੋਕਾਂ ਨੂੰ ਕਾਂਸੀ ਦੇ ਭਾਂਡੇ ਵਰਤਣੇ ਚਾਹੀਦੇ ਹਨ।
- ਇਸ ‘ਚ ਹੀਟ ਚੰਗੀ ਹੁੰਦੀ ਹੈ। ਅਜਿਹੇ ‘ਚ ਇਸ ਵਿੱਚ ਰੱਖਿਆ ਭੋਜਨ ਲੰਮੇ ਸਮੇਂ ਲਈ ਗਰਮ ਅਤੇ ਫਰੈਸ਼ ਰਹਿੰਦਾ ਹੈ।
- ਜੇ ਤੁਸੀਂ ਕਾਂਸੀ ਦੇ ਭਾਂਡੇ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਸਿਰਫ 1 ਗਲਾਸ ਖਰੀਦ ਸਕਦੇ ਹੋ। ਰੋਜ਼ਾਨਾ ਇਸ ਗਲਾਸ ‘ਚ ਪਾਣੀ ਪੀਣ ਨਾਲ ਵੀ ਤੁਹਾਨੂੰ ਬਹੁਤ ਸਾਰੇ ਮਿਲਦੇ ਹਨ।
- ਕਾਂਸੀ ਦੇ ਗਿਲਾਸ ‘ਚ ਪਾਣੀ ਪੀਣ ਲਈ ਇਸ ਨੂੰ ਧੋ ਕੇ ਇਸ ‘ਚ ਪਾਣੀ ਭਰਕੇ ਰਾਤ ਭਰ ਜਾਂ 8 ਘੰਟਿਆਂ ਲਈ ਰੱਖੋ। ਫਿਰ ਇਸ ਪਾਣੀ ਦਾ ਸੇਵਨ ਕਰੋ।
- ਇਸ ਦੇ ਨਾਲ ਹੀ ਕਾਂਸੀ ਦੇ ਭਾਂਡਿਆਂ ‘ਚ ਖੱਟੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਸਿਹਤ ਖਰਾਬ ਹੋ ਸਕਦੀ ਹੈ।
ਕਾਂਸੀ ਦੇ ਭਾਂਡੇ ਪਛਾਣਨ ਦਾ ਤਰੀਕਾ
- ਕਾਂਸੀ ਦੇ ਭਾਂਡਿਆਂ ਦਾ ਰੰਗ ਹਲਕਾ ਗ੍ਰੇ ਜਾਂ ਸੁਨਹਿਰਾ ਹੁੰਦਾ ਹੈ।
- ਕਾਂਸੀ ਦੇ ਭਾਂਡੇ ਨਰਮ ਅਤੇ ਉੱਚੀ ਆਵਾਜ਼ ਦਿੰਦੇ ਹਨ।
- ਇਨ੍ਹਾਂ ਨੂੰ ਗਰਮ ਕਰਨ ‘ਤੇ ਇਹ ਰੰਗ ਬਦਲ ਕੇ ਲਾਲ ਹੋ ਜਾਂਦਾ ਹੈ।
- ਇਹ ਜਲਦੀ ਖਰਾਬ ਅਤੇ ਜਲਦੀ ਟੁੱਟਦੇ ਨਹੀਂ ਹਨ। ਅਜਿਹੇ ‘ਚ ਤੁਸੀਂ ਸਾਲਾਂ ਤੱਕ ਕਾਂਸੀ ਦੇ ਭਾਂਡਿਆਂ ਦੀ ਵਰਤੋਂ ਕਰ ਸਕਦੇ ਹੋ।