Karonda health benefits: ਸਰੀਰ ਨੂੰ ਸਿਹਤਮੰਦ ਰੱਖਣ ਲਈ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਅਜਿਹੇ ‘ਚ ਕਰੌਂਦਾ ਦਾ ਸੇਵਨ ਸਭ ਤੋਂ ਬੈਸਟ ਆਪਸ਼ਨ ਹੈ। ਇਸਨੂੰ ਅੰਗ੍ਰੇਜ਼ੀ ‘ਚ ਕੈਰੀਸਾ ਕੈਰੈਂਡਸ (Carissa Carandas), ਕਰੈਨਬੇਰੀ (Craneberry) ਕਹਿੰਦੇ ਹਨ। ਇਸ ‘ਚ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਦਿਲ ਅਤੇ ਦਿਮਾਗ ਨੂੰ ਤੰਦਰੁਸਤ ਰੱਖਣ ਦੇ ਨਾਲ ਵਜ਼ਨ ਕੰਟਰੋਲ ‘ਚ ਰਹਿੰਦਾ ਹੈ। ਇਸ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਅਜਿਹੇ ‘ਚ ਇਸ ਨੂੰ ਸੁਪਰਫੂਡ ਕਿਹਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ ਵਿਸਥਾਰ ‘ਚ…
- ਇਹ ਸਰੀਰ ‘ਚ ਗੁੱਡ ਕੋਲੇਸਟ੍ਰੋਲ ਨੂੰ ਵਧਾਉਣ ਦਾ ਕੰਮ ਕਰਦਾ ਹੈ। ਅਜਿਹੇ ‘ਚ ਦਿਲ ਸਿਹਤਮੰਦ ਰਹਿਣ ਨਾਲ ਹਾਰਟ ਅਟੈਕ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
- ਕਰੌਂਦਾ ‘ਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਦਿਮਾਗ ਦੇ ਸੈੱਲਾਂ ਨੂੰ ਪੋਸ਼ਣ ਪਹੁੰਚਾਉਂਦੇ ਹਨ। ਅਜਿਹੇ ‘ਚ ਦਿਮਾਗ ਤੰਦਰੁਸਤ ਰਹਿਣ ਨਾਲ ਯਾਦਦਾਸ਼ਤ ਨੂੰ ਵਧਾਉਣ ‘ਚ ਮਦਦ ਮਿਲਦੀ ਹੈ। ਨਾਲ ਹੀ ਚਿੰਤਾ ਅਤੇ ਤਣਾਅ ਦੂਰ ਰਹਿਣ ਨਾਲ ਦਿਨ ਭਰ ਫਰੈਸ਼ ਫੀਲ ਹੁੰਦਾ ਹੈ।
- ਯੂਟੀਆਈ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸਰੀਰ ‘ਚ ਮੌਜੂਦ ਬੈਕਟੀਰੀਆ ਨੂੰ ਸਾਫ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਇਸ ਦਾ ਰੋਜ਼ਾਨਾ 1 ਗਲਾਸ ਜੂਸ ਪੀਓ।
- ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਕਰੌਂਦਾ ਦਾ ਸੇਵਨ ਇਮਿਊਨਿਟੀ ਨੂੰ ਵਧਾਉਂਦਾ ਹੈ। ਅਜਿਹੇ ‘ਚ ਮੌਸਮੀ ਅਤੇ ਹੋਰ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ।
- ਇਸ ਦੀ ਵਰਤੋਂ ਨਾਲ ਦੰਦ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ। ਅਜਿਹੇ ‘ਚ ਵਿਅਕਤੀ ਨੂੰ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
- ਕਰੌਂਦਾ ‘ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਇਸ ਦੇ ਸੇਵਨ ਤੋਂ ਬਾਅਦ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਭੁੱਖ ਸ਼ਾਂਤ ਹੋਣ ਨਾਲ ਭਾਰ ਵਧਣ ਦੀ ਪ੍ਰੇਸ਼ਾਨੀ ਤੋਂ ਆਰਾਮ ਮਿਲਦਾ ਹੈ। ਨਾਲ ਹੀ ਇਹ ਪੇਟ, ਪੱਟਾਂ, ਕਮਰ ਦੇ ਆਸ-ਪਾਸ ਜਮਾ ਐਕਸਟ੍ਰਾ ਚਰਬੀ ਨੂੰ ਘਟਾਉਣ ‘ਚ ਸਹਾਇਤਾ ਕਰਦਾ ਹੈ।
ਕਰੌਂਦਾ ਦੇ ਨੁਕਸਾਨ
- ਗਰਭਵਤੀ ਅਤੇ ਬ੍ਰੈਸਟਫੀਡਿੰਗ ਵਾਲੀਆਂ ਮਹਿਲਾਵਾਂ ਨੂੰ ਇਸ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਕਰਨੀ ਚਾਹੀਦੀ ਹੈ। ਦਰਅਸਲ ਕਰੌਦਾ ‘ਚ ਸੈਲੀਸਾਈਲਿਕ ਐਸਿਡ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਇਸ ਨਾਲ ਐਲਰਜ਼ੀ ਦੀ ਸਮੱਸਿਆ ਹੋ ਸਕਦੀ ਹੈ।
- ਇਸ ਦੀ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਨਾਲ ਪੇਟ ‘ਚ ਸੋਜ ਹੋ ਸਕਦੀ ਹੈ। ਨਾਲ ਹੀ ਪਾਚਨ ਤੰਤਰ ਖਰਾਬ ਹੋ ਸਕਦਾ ਹੈ।
- ਇਸ ‘ਚ ਕੁਝ ਅਜਿਹੇ ਐਸਿਡ ਹੁੰਦੇ ਹਨ ਜੋ ਕਿਡਨੀ ਸਟੋਨ ਦੀ ਸਮੱਸਿਆ ਦਾ ਕਾਰਨ ਬਣਦੇ ਹਨ।
- ਇਸ ‘ਚ ਖੰਡ ਦੀ ਜ਼ਿਆਦਾ ਮਾਤਰਾ ਹੋਣ ਸ਼ੂਗਰ ਲੈਵਲ ਵਧਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਅਜਿਹੇ ‘ਚ ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।