Karwachauth hydrated food: ਕਰਵਾ ਚੌਥ ਦਾ ਤਿਉਹਾਰ ਇਸ ਮਹੀਨੇ ਦੀ 4 ਤਰੀਕ ਨੂੰ ਮਨਾਇਆ ਜਾਵੇਗਾ। ਅਜਿਹੇ ‘ਚ ਸਾਰੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਸਾਰਾ ਦਿਨ ਭੁੱਖੀਆਂ ਰਹਿੰਦੀਆਂ ਹਨ ਅਤੇ ਵਰਤ ਰੱਖਦੀਆਂ ਹਨ। ਇਸ ‘ਚ ਸਿਰਫ ਸਵੇਰੇ ਦੇ ਸਮੇਂ ਸਰਗੀ ਖਾਧੀ ਜਾਂਦੀ ਹੈ। ਅਜਿਹੇ ‘ਚ ਭੁੱਖ ਤਾਂ ਅਕਸਰ ਔਰਤਾਂ ਬਰਦਾਸ਼ ਕਰ ਲੈਂਦੀਆਂ ਹਨ। ਪਰ ਪਾਣੀ ਤੋਂ ਬਗੈਰ ਜੀਣਾ ਥੋੜਾ ਮੁਸ਼ਕਲ ਹੋ ਸਕਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਦਿਨ ਭਰ ਪਿਆਸ ਨਹੀਂ ਲੱਗੇਗੀ। ਅਜਿਹੇ ‘ਚ ਤੁਸੀਂ ਆਪਣੇ ਵਰਤ ਨੂੰ ਸਹੀ ਤਰੀਕੇ ਨਾਲ ਰੱਖ ਪਾਓਗੇ।
ਬ੍ਰੋਕਲੀ: ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਬ੍ਰੋਕਲੀ ‘ਚ 89 ਪ੍ਰਤੀਸ਼ਤ ਪਾਣੀ ਹੁੰਦਾ ਹੈ। ਇਹ ਸਰੀਰ ਵਿਚ ਚੰਗੀ ਤਰ੍ਹਾਂ ਘੁਲਣ ਦੇ ਨਾਲ ਪਾਣੀ ਦੀ ਕਮੀ ਨੂੰ ਪੂਰਾ ਕਰਨ ਵਿਚ ਸਹਾਇਤਾ ਕਰਦੀ ਹੈ। ਨਿਯਮਿਤ ਰੂਪ ਨਾਲ ਇਸ ਦੀ ਸਬਜ਼ੀ, ਸੂਪ ਜਾਂ ਸਲਾਦ ਨੂੰ ਖਾਣਾ ਲਾਭਕਾਰੀ ਹੁੰਦਾ ਹੈ। ਲੰਬੇ ਸਮੇਂ ਤੱਕ ਪਿਆਸ ਦੀ ਪ੍ਰੇਸ਼ਾਨੀ ਦੂਰ ਹੋ ਕੇ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ।
ਸੇਬ: ਵਿਟਾਮਿਨ, ਫਾਈਬਰ, ਕੈਲਸ਼ੀਅਮ, ਐਂਟੀ-ਆਕਸੀਡੈਂਟ ਨਾਲ ਭਰਪੂਰ ਸੇਬ ਦਾ ਸੇਵਨ ਸਰੀਰ ਵਿਚ ਪਾਣੀ ਦੀ ਕਮੀ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਵਿਚ ਲਗਭਗ 86 ਪ੍ਰਤੀਸ਼ਤ ਪਾਣੀ ਹੋਣ ਕਾਰਨ ਵਾਰ-ਵਾਰ ਪਿਆਸ ਲੱਗਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਨਾਲ ਹੀ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਵੱਖ-ਵੱਖ ਸਬਜ਼ੀਆਂ ਤੋਂ ਤਿਆਰ ਸਲਾਦ ਵਿਚ ਜ਼ਿਆਦਾ ਮਾਤਰਾ ‘ਚ ਪਾਣੀ ਪਾਇਆ ਜਾਂਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਲੰਬੇ ਸਮੇਂ ਤੱਕ ਭੁੱਖ ਅਤੇ ਪਿਆਸ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਇਸ ਵਿਚ 95 ਪ੍ਰਤੀਸ਼ਤ ਪਾਣੀ ਹੋਣ ਨਾਲ ਸਰੀਰ ਵਿਚ ਪਾਣੀ ਦੀ ਮਾਤਰਾ ਸਹੀ ਰਹਿੰਦੀ ਹੈ। ਚਿਹਰੇ ‘ਤੇ ਚਮਕ ਆਉਣ ਦੇ ਨਾਲ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ।
ਦਹੀਂ: ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਦਹੀਂ ਸਭ ਤੋਂ ਉਚਿਤ ਸਰੋਤ ਹੈ। ਇਸ ਵਿਚ ਲਗਭਗ 85 ਪ੍ਰਤੀਸ਼ਤ ਪਾਣੀ ਹੋਣ ਨਾਲ ਸਰੀਰ ਵਿਚ ਇਸ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹੈ। ਪਾਲਕ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਤੋਂ ਤਿਆਰ ਸਬਜ਼ੀਆਂ, ਸੂਪ ਜਾਂ ਜੂਸ ਦਾ ਸੇਵਨ ਕਰਨ ਨਾਲ ਦਿਨ ਭਰ ਸਰੀਰ ਨੂੰ ਹਾਈਡ੍ਰੇਟ ਰੱਖਣ ਵਿਚ ਸਹਾਇਤਾ ਮਿਲਦੀ ਹੈ। ਇਸ ਦੇ ਨਾਲ ਹੀ ਇਮਿਊਨਿਟੀ ਵੀ ਮਜ਼ਬੂਤ ਹੋ ਕੇ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਨਾਰੀਅਲ ਪਾਣੀ: ਨਾਰੀਅਲ ਪਾਣੀ ਵਿਚ ਲਗਭਗ 95 ਪ੍ਰਤੀਸ਼ਤ ਪਾਣੀ ਹੁੰਦਾ ਹੈ। ਇਸ ਦੇ ਸੇਵਨ ਨਾਲ ਵਾਰ-ਵਾਰ ਪਿਆਸ ਲੱਗਣ ਦੀ ਸਮੱਸਿਆ ਤੋਂ ਬਚਾਅ ਰਹੇਗਾ। ਨਾਲ ਹੀ ਇਹ ਦਿਨ ਭਰ ਐਂਰਜੈਂਟਕ ਮਹਿਸੂਸ ਕਰਨ ਵਿੱਚ ਮਦਦ ਮਿਲੇਗੀ। ਅੰਗੂਰ, ਅਨਾਨਾਸ ਅਤੇ ਸਟ੍ਰਾਬੇਰੀ ਨੂੰ ਸਿੱਧਾ ਖਾਣ ਜਾਂ ਜੂਸ ਕੱਢ ਕੇ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਬਾਡੀ ਡੀਟੌਕਸ ਹੋ ਕੇ ਸਰੀਰ ਵਿਚ ਮੌਜੂਦ ਗੰਦਗੀ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਨਿੰਬੂ ਵਿਟਾਮਿਨ ਸੀ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ‘ਚ ਨਿੰਬੂ-ਪਾਣੀ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ। ਦਿਨ ਭਰ ਸਰੀਰ ਨੂੰ ਹਾਈਡਰੇਟ ਰਹਿਣ ਵਿੱਚ ਮਦਦ ਮਿਲਦੀ ਹੈ।