Kashmiri tea benefits: ਬਹੁਤ ਸਾਰੇ ਲੋਕਾਂ ਨੂੰ ਚਾਹ ਪੀਣਾ ਪਸੰਦ ਹੁੰਦਾ ਹੈ। ਕੁਝ ਲੋਕ ਤਾਂ ਆਪਣੇ ਦਿਨ ਦੀ ਸ਼ੁਰੂਆਤ ਹੀ ਚਾਹ ਕਰਦੇ ਹਨ। ਸਰਦੀਆਂ ਦਾ ਮੌਸਮ ਤਾਂ ਚਾਹ ਦੀਆਂ ਚੁਸਕੀਆਂ ਤੋਂ ਬਿਨਾਂ ਅਧੂਰਾ ਲੱਗਦਾ ਹੈ। ਤਾਂ ਕਿਉਂ ਨਾ ਇਸ ਵਾਰ ਸਰਦੀਆਂ ਦੇ ਮੌਸਮ ਵਿਚ ਗੁਲਾਬੀ ਕਸ਼ਮੀਰੀ ਚਾਹ ਦਾ ਆਨੰਦ ਲਿਆ ਜਾਵੇ। ਗੁਲਾਬੀ ਕਸ਼ਮੀਰੀ ਚਾਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਗੁਲਾਬੀ ਕਸ਼ਮੀਰੀ ਚਾਹ ਤੋਂ ਮਿਲਣ ਵਾਲੇ ਫਾਇਦਿਆਂ ਅਤੇ ਇਸ ਦੀ ਰੈਸਿਪੀ ਬਾਰੇ ਦੱਸਾਂਗੇ। ਇਸ ਚਾਹ ਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਵੀ ਤੰਦਰੁਸਤ ਹੋਵੇਗਾ ਅਤੇ ਮੂਡ ਵੀ ਫਰੈਸ਼ ਰਹੇਗਾ।
ਸਮੱਗਰੀ
- ਗ੍ਰੀਨ ਟੀ – 2 ਚਮਚ (ਵੱਡੀਆਂ ਪੱਤੀਆਂ)
- ਪਾਣੀ – 2 ਕੱਪ
- ਦੁੱਧ – 2 ਕੱਪ
- ਬੇਕਿੰਗ ਸੋਡਾ – 1/3 ਚਮਚ
- ਨਮਕ – 1/2 ਚਮਚ
ਬਣਾਉਣ ਦਾ ਤਰੀਕਾ
- ਚਾਹ ਦੀਆਂ ਪੱਤੀਆਂ ਨੂੰ 1 ਕੱਪ ਪਾਣੀ ‘ਚ ਪਾ ਕੇ ਉਦੋਂ ਤੱਕ ਉਬਾਲੋ ਜਦੋਂ ਤਕ ਉਸ ‘ਚ ਝੱਗ ਨਾ ਆ ਜਾਵੇ।
- ਹੁਣ ਇਸ ‘ਚ ਬੇਕਿੰਗ ਸੋਡਾ ਪਾ ਕੇ 10 ਸਕਿੰਟ ਤੱਕ ਹਿਲਾਓ।
- ਚਾਹ ‘ਚ ਉਬਾਲ ਆਉਣ ‘ਤੇ ਇਸ ‘ਚ 1 ਕੱਪ ਪਾਣੀ ਅਤੇ ਇਲਾਇਚੀ ਨੂੰ crush ਕਰਕੇ ਪਾਓ।
- ਹੁਣ ਚਾਹ ਨੂੰ ਗੁਲਾਬੀ ਹੋਣ ਤੱਕ ਉਬਾਲੋ।
- ਫਿਰ ਇਸ ‘ਚ ਦੁੱਧ ਪਾ ਕੇ ਝੱਗ ਬਣਨ ਤੱਕ ਚੰਗੀ ਤਰ੍ਹਾਂ ਹਿਲਾਓ।
- ਹੁਣ ਇਸ ‘ਚ ਸਵਾਦ ਅਨੁਸਾਰ ਨਮਕ ਪਾਓ।
- ਗੁਲਾਬੀ ਕਸ਼ਮੀਰੀ ਚਾਹ ਬਣਕੇ ਤਿਆਰ ਹੈ।
ਗੁਲਾਬੀ ਕਸ਼ਮੀਰੀ ਚਾਹ ਤੋਂ ਮਿਲਣ ਵਾਲੇ ਫ਼ਾਇਦੇ
- ਗੁਲਾਬੀ ਚਾਹ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਨੂੰ ਮਜ਼ਬੂਤ ਹੁੰਦਾ ਹੈ। ਇਸ ਨਾਲ ਕਬਜ਼ ਨਹੀਂ ਹੁੰਦੀ। ਨਾਲ ਹੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
- ਇਸ ਚਾਹ ਦਾ ਸੇਵਨ ਕਰਨ ਨਾਲ ਬਿਮਾਰੀਆਂ ਸਰੀਰ ਤੋਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇਹ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦੀ ਹੈ।
- ਗੁਲਾਬੀ ਕਸ਼ਮੀਰੀ ਚਾਹ ਦਿਲ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਸੇਵਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ।
- ਇਸ ਵਿਚ ਘੱਟ ਮਾਤਰਾ ‘ਚ ਕੈਲੋਰੀ ਪਾਈ ਜਾਂਦੀ ਹੈ ਜੋ ਕਿ ਭਾਰ ਘਟਾਉਣ ਵਿਚ ਮਦਦਗਾਰ ਹੈ। ਇਸ ਲਈ ਤੁਸੀਂ ਰੋਜ਼ਾਨਾ 1 ਕੱਪ ਗੁਲਾਬੀ ਚਾਹ ਦਾ ਸੇਵਨ ਕਰ ਸਕਦੇ ਹੋ।
- ਟਿਪਸ – ਇਸ ਚਾਹ ਦਾ ਸੇਵਨ ਦਿਨ ਵਿਚ ਸਿਰਫ ਇਕ ਜਾਂ ਦੋ ਵਾਰ ਹੀ ਕਰੋ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਨੁਕਸਾਨ ਹੋ ਸਕਦਾ ਹੈ।