Khichdi health benefits: ਖਿਚੜੀ ਭਾਰਤੀ ਲੋਕਾਂ ਦੀ ਪਸੰਦੀਦਾ ਡਿਸ਼ ‘ਚੋਂ ਇੱਕ ਹੈ। ਹਰ ਮੌਸਮ ਵਿਚ ਖਾਧੀ ਜਾਣ ਵਾਲੀ ਇਹ ਡਿਸ਼ ਸੁਆਦ ਦੇ ਨਾਲ ਸਿਹਤ ਦਾ ਖਜ਼ਾਨਾ ਵੀ ਹੁੰਦਾ ਹੈ। ਇਸ ਨੂੰ ਚੌਲ, ਘਿਓ, ਸਬਜ਼ੀਆਂ, ਘੱਟ ਮਸਾਲੇ ਅਤੇ ਵੱਖ ਵੱਖ ਦਾਲਾਂ ਨਾਲ ਤਿਆਰ ਕੀਤਾ ਜਾਂਦਾ ਹੈ। ਖਾਣ ‘ਚ ਹਲਕੀ-ਫੁਲਕੀ ਹੋਣ ਨਾਲ ਇਹ ਅਸਾਨੀ ਨਾਲ ਹਜ਼ਮ ਹੋ ਜਾਂਦੀ ਹੈ। ਅਜਿਹੇ ‘ਚ ਪੇਟ ਦੀਆਂ ਸਮੱਸਿਆਵਾਂ ਤੋਂ ਬਚਿਆ ਜਾਂਦਾ ਹੈ। ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਗੁਣ ਇਮਿਊਨਿਟੀ ਵਧਾਉਣ ਵਿਚ ਮਦਦ ਕਰਦੇ ਹਨ। ਖਾਸ ਕਰਕੇ ਸਰਦੀਆਂ ਵਿਚ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਸਾਰੇ ਸ਼ਾਨਦਾਰ ਲਾਭ ਮਿਲਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ…
ਖਿਚੜੀ ਵਿਚ ਮੌਜੂਦ ਪੌਸ਼ਟਿਕ ਤੱਤ: ਇਸ ਵਿਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਪਾਣੀ, ਕਾਰਬੋਹਾਈਡਰੇਟ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਨੂੰ ਆਮ ਤੌਰ ‘ਤੇ ਵੱਖ ਵੱਖ ਦਾਲਾਂ ਨਾਲ ਬਣਾਇਆ ਜਾਂਦਾ ਹੈ। ਭਾਰਤੀ ਲੋਕ ਇਸ ਦਾ ਸੁਆਦ ਵਧਾਉਣ ਲਈ ਇਸ ਦੇ ਨਾਲ ਦੇਸੀ ਘਿਓ, ਅਚਾਰ, ਪਾਪੜ ਅਤੇ ਦਹੀਂ ਖਾਣਾ ਪਸੰਦ ਕਰਦੇ ਹਨ। ਖਿਚੜੀ ਨੂੰ ਕਈ ਤਰੀਕਿਆਂ ਨਾਲ ਤਿਆਰ ਕੀਤਾ ਜਾ ਸਕਦਾ ਹੈ ਅਤੇ ਖਾਧਾ ਜਾ ਸਕਦਾ ਹੈ। ਖ਼ਾਸ ਤੌਰ ‘ਤੇ ਇਸ ਨੂੰ ਮੂੰਗੀ ਦੀ ਦਾਲ, ਅਰਹਰ ਦੀ ਦਾਲ, ਹੋਲ ਗ੍ਰੇਨ ਸਾਬਤ ਅਨਾਜ, ਮਸਾਲੇਦਾਰ ਖਿਚੜੀ, ਸਬਜ਼ੀਆਂ, ਡ੍ਰਾਈਫ੍ਰੂਟ ਅਤੇ ਬਾਜਰੇ ਬਣਾ ਕੇ ਖਾਧੀ ਜਾ ਸਕਦੀ ਹੈ।
ਤਾਂ ਆਓ ਜਾਣਦੇ ਹਾਂ ਹੁਣ ਖਿਚੜੀ ਖਾਣ ਦੇ ਫਾਇਦੇ …
- ਸਰਦੀਆਂ ਵਿੱਚ ਖਾਸ ਕਰਕੇ ਬਦਹਜ਼ਮੀ ਅਤੇ ਕਬਜ਼ ਦੀ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਇਸਦਾ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ। ਇਸ ਵਿੱਚ ਮੌਜੂਦ ਪੌਸ਼ਟਿਕ ਤੱਤ ਪੇਟ ਨੂੰ ਤੰਦਰੁਸਤ ਕਰਕੇ ਬਦਹਜ਼ਮੀ ਤੋਂ ਰਾਹਤ ਦਿਵਾਉਂਦੇ ਹਨ। ਅਜਿਹੇ ‘ਚ ਪਾਚਨ ਪ੍ਰਣਾਲੀ ਮਜ਼ਬੂਤ ਹੋ ਕੇ ਪੇਟ ਦੇ ਦਰਦ, ਐਸਿਡਿਟੀ ਅਤੇ ਭਾਰੀਪਣ ਤੋਂ ਛੁਟਕਾਰਾ ਮਿਲਦਾ ਹੈ।
- ਮੋਟਾਪੇ ਤੋਂ ਪੀੜਤ ਲੋਕਾਂ ਨੂੰ ਇਸ ਨੂੰ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸਦੇ ਸੇਵਨ ਨਾਲ ਸਰੀਰ ਨੂੰ ਸਾਰੀਆਂ ਜਰੂਰੀ ਸਮੱਗਰੀਆਂ ਮਿਲਣਗੀਆਂ ਅਤੇ ਭਾਰ ਘਟਾਉਣ ਵਿਚ ਵੀ ਸਹਾਇਤਾ ਮਿਲੇਗੀ।
- ਇਹ ਮੌਸਮੀ ਜ਼ੁਕਾਮ, ਖੰਘ ਅਤੇ ਬੁਖਾਰ ਦੀਆਂ ਸਮੱਸਿਆਵਾਂ ਤੋਂ ਵੀ ਬਚਾਉਂਦੀ ਹੈ।
- ਖਿਚੜੀ ਖਾਣਾ ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ।
- ਇਸ ਦਾ ਸੇਵਨ ਸਰੀਰ ਵਿਚ ਮੌਜੂਦ ਜ਼ਹਿਰੀਲੇ ਪਾਣੀ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਅਜਿਹੇ ‘ਚ ਬਾਡੀ ਡੀਟੌਕਸ ਹੋਣ ਦੇ ਨਾਲ ਸਕਿਨ ਵੀ ਚਮਕਦੀ ਹੈ।
- ਸਰਦੀਆਂ ਦੇ ਮੌਸਮ ਵਿਚ ਖਿਚੜੀ ਦਾ ਸੇਵਨ ਠੰਡ ਤੋਂ ਬਚਾਅ ਕਰਦਾ ਹੈ। ਨਾਲ ਹੀ ਵਾਰ-ਵਾਰ ਬਿਮਾਰ ਹੋਣ ਤੋਂ ਵੀ ਰਾਹਤ ਮਿਲਦੀ ਹੈ।
- ਜੇ ਤੁਸੀਂ ਸਰਦੀਆਂ ਵਿਚ ਧੁੱਪ ਵਿਚ ਬੈਠ ਕੇ ਇਸ ਨੂੰ ਖਾਣ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਇਸ ਦੇ ਨਾਲ ਦਹੀਂ ਖਾਓ। ਇਸ ਤੋਂ ਇਲਾਵਾ ਜੇ ਤੁਸੀਂ ਸਿਟਿੰਗ ਜੌਬ ਕਰਦੇ ਹੋ ਤਾਂ ਇਸ ਦੇ ਲਈ ਦਾਲ ਅਤੇ ਬੀਨਜ਼ ਤੋਂ ਤਿਆਰ ਖਿਚੜੀ ਖਾਓ।