ਕੁਲਫ਼ੀ ਭਾਰਤੀ ਉਪ-ਮਹਾਂਦੀਪ ਤੋਂ ਇੱਕ ਪ੍ਰਸਿੱਧ ਇੱਕ ਫਰੋਜ਼ਨ ਡੇਅਰੀ ਮਠਿਆਈ ਹੈ। ਇਸਨੂੰ ਆਈਸ ਕ੍ਰੀਮ ਵਜੋਂ ਜਾਣਿਆ ਜਾਂਦਾ ਹੈ। ਕੁਲਫ਼ੀ ਵੱਖੋ-ਵੱਖਰੇ ਰੂਪਾਂ ਵਿੱਚ ਆਉਂਦੀ ਹੈ। ਇਸਨੂੰ ਸਵਾਦ ਬਣਾਉਣ ਲਈ ਇਸ ਵਿੱਚ ਕਰੀਮ (ਮਲਾਈ), ਗੁਲਾਬ, ਅੰਬ, ਇਲਾਇਚੀ, ਕੇਸਰ ਆਦਿ ਪਾਇਆ ਜਾ ਸਕਦਾ ਹੈ। ਲੋਕ ਗਰਮੀਆਂ ਦੇ ਮੌਸਮ ਵਿੱਚ ਗਰਮੀ ਨੂੰ ਦੂਰ ਕਰਨ ਲਈ ਆਈਸਕ੍ਰੀਮ ਖਾਣਾ ਬਹੁਤ ਪਸੰਦ ਕਰਦੇ ਹਨ। ਗਰਮੀਆਂ ਦੇ ਮੌਸਮ ਵਿੱਚ ਕੁਲਫੀ ਜਾਂ ਆਈਸਕ੍ਰੀਮ ਤੋਂ ਵਧੀਆ ਚੀਜ਼ ਕੋਈ ਵੀ ਨਹੀਂ ਹੈ। ਹੁਣ ਤੁਸੀ ਇਸਨੂੰ ਸੌਖੇ ਢੰਗ ਨਾਲ ਘਰ ਬੈਠੇ ਵੀ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਖੋਏ ਦੀ ਕੁਲਫ਼ੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਖੋਏ ਦੀ ਕੁਲਫ਼ੀ ਲੋਕ ਖਾਣਾ ਬੇਹੱਦ ਪਸੰਦ ਕਰਦੇ ਹਨ। ਇਸਨੂੰ ਆਸਾਨੀ ਨਾਲ ਘਰ ਬੈਠੇ ਘੱਟ ਸਮੇਂ ਵਿੱਚ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਖੋਏ ਦੀ ਕੁਲਫੀ ਬਣਾਉਣ ਦੀ ਵਿਧੀ ਬਾਰੇ: