Kidney Stone Tulsi Water: ਸਰੀਰ ‘ਚ ਪੌਸ਼ਟਿਕ ਤੱਤਾਂ ਅਤੇ ਪਾਣੀ ਦੀ ਕਮੀ ਕਾਰਨ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਕਾਰਨ ਸਰੀਰ ‘ਚ ਅਸਹਿ ਦਰਦ ਦਾ ਵੀ ਸਾਹਮਣਾ ਕਰਨਾ ਪੈਦਾ ਹੈ। ਪਰ ਆਯੁਰਵੈਦ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਤੁਲਸੀ ਲੈਣ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਜੀ ਹਾਂ ਗੁਣਾਂ ਨਾਲ ਭਰਪੂਰ ਤੁਲਸੀ ਕਿਡਨੀ ਸਟੋਨ ਤੋਂ ਛੁਟਕਾਰਾ ਦਿਵਾਉਣ ‘ਚ ਬਹੁਤ ਮਦਦਗਾਰ ਹੈ। ਤਾਂ ਆਓ ਅਸੀਂ ਤੁਹਾਨੂੰ ਕਿਡਨੀ ਸਟੋਨ ਹੋਣ ਦੇ ਕਾਰਨ ਅਤੇ ਇਸ ਤੋਂ ਛੁਟਕਾਰਾ ਪਾਉਣ ਦੇ ਟਿਪਸ ਬਾਰੇ ਦੱਸਦੇ ਹਾਂ।
ਕਿਡਨੀ ਸਟੋਨ ਹੋਣ ਦੇ ਕਾਰਨ
- ਸਹੀ ਮਾਤਰਾ ‘ਚ ਪਾਣੀ ਨਾ ਪੀਣਾ
- ਵਾਰ-ਵਾਰ ਯੂਰਿਨ ਆਉਣਾ
- ਯੂਰਿਨ ਸਮੇਂ ਜਲਣ ਅਤੇ ਖੂਨ ਆਉਣਾ
- ਜ਼ਿਆਦਾ ਮਸਾਲੇਦਾਰ ਅਤੇ ਆਇਲੀ ਚੀਜ਼ਾਂ ਖਾਣੀਆਂ
- ਸਰੀਰ ‘ਚ ਕੈਲਸ਼ੀਅਮ ਅਤੇ ਕੋਲੇਸਟ੍ਰੋਲ ਦੀ ਮਾਤਰਾ ਵੱਧ ਜਾਣਾ
- ਵਾਰ-ਵਾਰ ਬਿਮਾਰ ਹੋਣਾ ਅਤੇ ਦਵਾਈ ਦਾ ਜਲਦੀ ਅਸਰ ਨਾ ਹੋਣਾ
- ਬੇਚੈਨੀ, ਮਤਲੀ, ਉਲਟੀਆਂ ਆਉਣਾ
ਤੁਲਸੀ ‘ਚ ਮੌਜੂਦ ਪੌਸ਼ਟਿਕ ਤੱਤ: ਤੁਲਸੀ ਦੇ ਪੱਤਿਆਂ ‘ਚ ਵਿਟਾਮਿਨ ਸੀ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਰੋਟੀਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਕਿਡਨੀ ਸਟੋਨ ਦੀ ਸਮੱਸਿਆ ਨੂੰ ਦੂਰ ਕਰਨ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਕਿਡਨੀ ਤੰਦਰੁਸਤ ਰਹਿੰਦੀ ਹੈ ਤਾਂ ਆਓ ਜਾਣਦੇ ਹਾਂ ਕਿ ਕਿਡਨੀ ਸਟੋਨ ਦੀ ਸਮੱਸਿਆ ‘ਚ ਤੁਲਸੀ ਦਾ ਸੇਵਨ ਕਿਵੇਂ ਕਰੀਏ…
- ਤੁਲਸੀ ਦੇ 8-10 ਪੱਤੇ ਚੰਗੀ ਤਰ੍ਹਾਂ ਧੋਵੋ। ਫਿਰ ਪੈਨ ‘ਚ ਪਾਣੀ ਅਤੇ ਤੁਲਸੀ ਦੇ ਪੱਤੇ ਪਾ ਕੇ ਉਬਾਲੋ। ਪਾਣੀ ਦਾ ਰੰਗ ਬਦਲਣ ਤੋਂ ਬਾਅਦ ਸੁਆਦ ਦੇ ਅਨੁਸਾਰ ਸ਼ਹਿਦ ਮਿਲਾ ਕੇ ਹਲਕਾ ਗਰਮ ਪੀਓ। 6 ਮਹੀਨੇ ਇਸਦਾ ਲਗਾਤਾਰ ਸੇਵਨ ਕਰਨ ਨਾਲ ਪੱਥਰੀ ਸਰੀਰ ‘ਚ ਘਲ ਜਾਵੇਗੀ। ਇਸ ਤਰ੍ਹਾਂ ਉਹ ਯੂਰੀਨ ਰਾਹੀਂ ਸਰੀਰ ‘ਚੋਂ ਬਾਹਰ ਆ ਜਾਵੇਗੀ।
- ਇਸ ਤੋਂ ਇਲਾਵਾ ਤੁਲਸੀ ਦੇ 1-2 ਗ੍ਰਾਮ ਪੱਤੇ ਲੈ ਕੇ ਧੋ ਲਓ। ਹੁਣ ਇਸ ਨੂੰ ਪੀਸ ਕੇ ਇਸ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਬਿਨ੍ਹਾਂ ਕਿਸੀ ਪ੍ਰੇਸ਼ਾਨੀ ਅਤੇ ਦਰਦ ਦੇ ਕਿਡਨੀ ਸਟੋਨ ਯੂਰਿਨ ਰਾਹੀਂ ਬਾਹਰ ਆਉਣ ‘ਚ ਸਹਾਇਤਾ ਮਿਲੇਗੀ।
ਤੁਲਸੀ ਦੇ ਹੋਰ ਫਾਇਦੇ
- ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਤੁਲਸੀ ਦੀ ਚਾਹ ਜਾਂ ਕਾੜਾ ਪੀਣ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਅਜਿਹੇ ‘ਚ ਸਰਦੀ-ਖ਼ੰਘ, ਜ਼ੁਕਾਮ ਆਦਿ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
- ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
- ਮੂੰਹ ਵਿਚੋਂ ਬਦਬੂ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
- ਅਨਿਯਮਿਤ ਪੀਰੀਅਡਜ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
- ਐਂਟੀ ਏਜਿੰਗ ਗੁਣਾਂ ਨਾਲ ਭਰਪੂਰ ਤੁਲਸੀ ਸਕਿਨ ਸੰਬੰਧੀ ਪਰੇਸ਼ਾਨੀਆਂ ਤੋਂ ਵੀ ਰਾਹਤ ਦਿਵਾਉਂਦੀ ਹੈ। ਇਸ ਦੇ ਲਈ ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਗੁਲਾਬ ਜਲ ‘ਚ ਮਿਲਾ ਕੇ ਪੇਸਟ ਬਣਾਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ 10-15 ਮਿੰਟ ਲਈ ਲਗਾਓ। ਬਾਅਦ ‘ਚ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਦਾਗ-ਧੱਬੇ, ਫ੍ਰੀਕਲਜ਼, ਝੁਰੜੀਆਂ, ਕਾਲੇ ਘੇਰੇ ਆਦਿ ਤੋਂ ਛੁਟਕਾਰਾ ਮਿਲੇਗਾ।