kids Anemia superfoods: ਬੱਚੇ ਅਕਸਰ ਸਹੀ ਤਰ੍ਹਾਂ ਨਹੀਂ ਖਾਦੇ। ਅਜਿਹੇ ‘ਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਉਹ ਅਨੀਮੀਆ ਦਾ ਸ਼ਿਕਾਰ ਹੋ ਸਕਦੇ ਹਨ। ਸਰੀਰ ‘ਚ ਅਨੀਮੀਆ ਦੀ ਕਮੀ ਪੂਰੀ ਕਰਨ ਲਈ ਡਾਇਟ ‘ਚ ਆਇਰਨ ਦੀ ਜਰੂਰਤ ਹੁੰਦੀ ਹੈ। ਪਰ ਆਇਰਨ ਨੂੰ ਖੂਨ ਨਾਲ ਬੰਨ੍ਹੇ ਰੱਖਣ ਲਈ ਕੁਝ ਹੱਦ ਤਕ ਵਿਟਾਮਿਨ ਸੀ ਦੀ ਵੀ ਲੋੜ ਹੁੰਦੀ ਹੈ। ਅਜਿਹੇ ‘ਚ ਤੁਸੀਂ ਉਨ੍ਹਾਂ ਦੀ ਡਾਇਟ ‘ਚ ਕੁਝ ਸੁਪਰਫੂਡ ਸ਼ਾਮਲ ਕਰ ਸਕਦੇ ਹੋ। ਇਸ ਨਾਲ ਬੱਚੇ ‘ਚ ਖੂਨ ਦੀ ਕਮੀ ਪੂਰੀ ਹੋਣ ਦੇ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇਗੀ।
ਚੁਕੰਦਰ ਅਤੇ ਸੇਬ ਦਾ ਜੂਸ: ਚੁਕੰਦਰ ਅਤੇ ਸੇਬ ਦਾ ਜੂਸ ਬੱਚੇ ਨੂੰ ਪਿਲਾਉਣ ਨਾਲ ਖੂਨ ਦੀ ਪੂਰੀ ਹੁੰਦੀ ਹੈ। ਸੇਬ ‘ਚ ਆਇਰਨ ਅਤੇ ਚੁਕੰਦਰ ‘ਚ ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ ਅਤੇ ਫੋਲਿਕ ਐਸਿਡ ਹੁੰਦੇ ਹਨ। ਅਜਿਹੇ ‘ਚ ਇਸਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਾਉਣ ‘ਚ ਵੀ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਤੋਂ ਇਲਾਵਾ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਹੁੰਦਾ ਹੈ। ਇਸਦੇ ਲਈ 1-1 ਕੱਪ ਸੇਬ ਅਤੇ ਚੁਕੰਦਰ ਦੇ ਜੂਸ ‘ਚ 1-2 ਛੋਟੇ ਚਮਚ ਸ਼ਹਿਦ ਦੇ ਮਿਲਾ ਬੱਚੇ ਨੂੰ ਦਿਓ।
ਟਮਾਟਰ: ਖੂਨ ਵਧਾਉਣ ਲਈ ਟਮਾਟਰ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਵਿਟਾਮਿਨ ਸੀ ਭੋਜਨ ਤੋਂ ਆਇਰਨ ਜਜ਼ਬ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਬੱਚੇ ਨੂੰ ਰੋਜ਼ਾਨਾ 1-2 ਟਮਾਟਰ ਖਿਲਾਉਣ ਜਾਂ 1 ਗਲਾਸ ਇਸ ਦਾ ਜੂਸ ਪੀਣਾ ਲਾਭਦਾਇਕ ਹੋਵੇਗਾ। ਤੁਸੀਂ ਇਸ ਨੂੰ ਬੱਚੇ ਨੂੰ ਸੈਂਡਵਿਚ, ਸਲਾਦ ਜਾਂ ਰਾਇਤੇ ‘ਚ ਮਿਲਾ ਕੇ ਵੀ ਖੁਆ ਸਕਦੇ ਹੋ।
ਸੌਗੀ: ਕਿਸ਼ਮਿਸ਼ ਇੱਕ ਸੁਪਰਫੂਡ ਵਾਂਗ ਕੰਮ ਕਰਦਾ ਹੈ। ਇਹ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਸੋਡੀਅਮ, ਪ੍ਰੋਟੀਨ, ਫਾਈਬਰ ਆਦਿ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਲੈਣ ਨਾਲ ਸਰੀਰ ‘ਚ ਖੂਨ ਦੀ ਕਮੀ ਪੂਰੀ ਹੋ ਸਕਦੀ ਹੈ। ਲਗਭਗ 100 ਗ੍ਰਾਮ ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਬੱਚੇ ਨੂੰ 1.88 ਮਿਲੀਗ੍ਰਾਮ ਆਇਰਨ ਮਿਲ ਸਕਦਾ ਹੈ। ਇਸ ਨੂੰ ਸਿੱਧੇ ਬੱਚੇ ਨੂੰ ਖੁਆਉਣ ਤੋਂ ਇਲਾਵਾ ਤੁਸੀਂ ਇਸ ਨੂੰ ਦੁੱਧ, ਖੀਰ ਜਾਂ ਕਿਸੀ ਵੀ ਡਿਸ਼ ‘ਚ ਮਿਲਾ ਕੇ ਦੇ ਸਕਦੇ ਹੋ।
ਅਨਾਰ: ਅਨਾਰ ‘ਚ ਆਇਰਨ, ਵਿਟਾਮਿਨ ਬੀ, ਸੀ, ਕੇ, ਕੈਲਸ਼ੀਅਮ, ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ ਅਤੇ ਫਾਈਬਰ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਸੁਪਰਫੂਡ ਕਿਹਾ ਜਾਂਦਾ ਹੈ। ਇਸ ਦੇ ਦਾਣੇ ਜਾਂ ਜੂਸ ਦਾ ਸੇਵਨ ਕਰਨ ਨਾਲ ਖੂਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਮਿਲਦੀ ਹੈ। ਤੁਸੀਂ ਬੱਚੇ ਨੂੰ ਨਾਸ਼ਤੇ ‘ਚ 1 ਗਲਾਸ ਅਨਾਰ ਦਾ ਜੂਸ ਜਾਂ 200 ਗ੍ਰਾਮ ਅਨਾਰ ਖਾਲੀ ਪੇਟ ਖਿਲਾ ਸਕਦੇ ਹੋ। ਕਾਲੇ ਤਿਲ ਆਇਰਨ ਦਾ ਉਚਿਤ ਸਰੋਤ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਖੂਨ ਦੀ ਕਮੀ ਪੂਰੀ ਹੋਣ ਦੇ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਇਸ ਦਾ ਸੇਵਨ ਕਰਨ ਲਈ ਤਿਲ ਦੇ ਬੀਜਾਂ ਨੂੰ 2 ਘੰਟੇ ਪਾਣੀ ‘ਚ ਭਿਓ ਦਿਓ। ਫਿਰ ਪਾਣੀ ਨੂੰ ਛਾਣ ਕੇ ਮਿਕਸੀ ‘ਚ ਪੀਸ ਕੇ ਪੇਸਟ ਬਣਾਓ। ਇਸ ‘ਚ ਸ਼ਹਿਦ ਮਿਲਾ ਕੇ ਦਿਨ ‘ਚ 2 ਵਾਰ ਬੱਚੇ ਨੂੰ ਖੁਆਓ। ਜੇ ਤੁਸੀਂ ਚਾਹੋ ਤਾਂ ਇਸ ‘ਚ ਬਦਾਮ, ਕਾਜੂ ਆਦਿ ਸ਼ਾਮਲ ਕਰ ਸਕਦੇ ਹੋ।