Kids Corona virus tips: ਕੋਰੋਨਾ ਦਾ ਕਹਿਰ ਬੱਚਿਆਂ ਨੂੰ ਵੀ ਤੇਜ਼ੀ ਨਾਲ ਆਪਣੀ ਚਪੇਟ ‘ਚ ਲੈ ਰਿਹਾ ਹੈ। ਅਜਿਹੇ ‘ਚ ਪੇਰੇਂਟਸ ਜ਼ਰੂਰੀ ਹੈ ਕਿ ਬੱਚਿਆਂ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਵੱਲ ਧਿਆਨ ਦਿੱਤਾ ਜਾਵੇ। ਤਾਂ ਜੋ ਉਹ ਇਸ ਵਾਇਰਸ ਤੋਂ ਬਚ ਸਕਣ। ਉੱਥੇ ਹੀ ਬੱਚਿਆਂ ਦੀ ਇਮਿਊਨਿਟੀ ਵੱਡਿਆਂ ਦੇ ਮੁਕਾਬਲੇ ਜ਼ਿਆਦਾ ਕਮਜ਼ੋਰ ਹੁੰਦੀ ਹੈ। ਮਾਹਰਾਂ ਦੇ ਅਨੁਸਾਰ ਉਨ੍ਹਾਂ ਦੀ ਡੇਲੀ ਡਾਇਟ ‘ਚ ਕੁੱਝ ਹੈਲਥੀ ਚੀਜ਼ਾਂ ਸ਼ਾਮਲ ਕਰਕੇ ਇਸ ਤੋਂ ਬਚਿਆ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਬੱਚਿਆਂ ਲਈ ਖਾਸ ਫੂਡਜ਼…
ਗੁਣਗੁਣੇ ਪਾਣੀ ਨਾਲ ਗਰਾਰੇ ਕਰਨਾ ਸਹੀ: ਕੋਰੋਨਾ ਤੋਂ ਬਚਣ ਲਈ ਗੁਣਗੁਣੇ ਪਾਣੀ ਪੀਣਾ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਉੱਥੇ ਹੀ ਗੁਣਗੁਣੇ ਪਾਣੀ ‘ਚ ਚੁਟਕੀ ਨਮਕ ਮਿਲਾਕੇ ਗਰਾਰੇ ਕਰਨਾ ਵੀ ਬੈਸਟ ਹੈ। ਇਸ ਲਈ ਖੁਦ ਦੇ ਨਾਲ ਬੱਚਿਆਂ ਨੂੰ ਵੀ ਰੋਜ਼ਾਨਾ 2 ਵਾਰ ਗਰਾਰੇ ਕਰਵਾਓ। ਇਸ ਨਾਲ ਬੱਚੇ ਦੀ ਇਮਿਊਨਿਟੀ ਵਧਣ ਦੇ ਨਾਲ ਵਾਇਰਸ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੋਵੇਗਾ। ਇਸ ਤੋਂ ਇਲਾਵਾ ਗਲ਼ੇ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।
ਦੁੱਧ ‘ਚ ਮਿਲਾਓ ਇਹ ਚੀਜ਼ਾਂ: ਕੇਸਰ, ਹਲਦੀ ਅਤੇ ਕਾਲੀ ਮਿਰਚ ‘ਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਵਧਾਉਣ ‘ਚ ਮਦਦ ਮਿਲੇਗੀ। ਉੱਥੇ ਹੀ ਇਮਿਊਨਿਟੀ ਤੇਜ਼ ਹੋਣ ਨਾਲ ਬਿਮਾਰੀ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਅਜਿਹੇ ‘ਚ ਬੱਚਿਆਂ ਦਾ ਕੋਰੋਨਾ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ। ਇਸ ਲਈ ਤੁਸੀਂ ਬੱਚਿਆਂ ਦੀ ਡੇਲੀ ਡਾਇਟ ‘ਚ ਇਸ ਨੂੰ ਜ਼ਰੂਰ ਸ਼ਾਮਲ ਕਰੋ। ਇਸ ਦੇ ਲਈ ਦੁੱਧ ‘ਚ ਚੁਟਕੀਭਰ ਕੇਸਰ ਜਾਂ ਹਲਦੀ ਪਾ ਕੇ ਉਬਾਲੋ। ਫਿਰ ਇਸ ‘ਚ ਚੁਟਕੀਭਰ ਕਾਲੀ ਮਿਰਚ ਪਾਊਡਰ ਮਿਲਾਕੇ ਬੱਚੇ ਨੂੰ ਪਿਲਾਓ।
ਵਿਟਾਮਿਨ ਡੀ ਨਾਲ ਭਰਪੂਰ ਚੀਜ਼ਾਂ: ਇਮਿਊਨਿਟੀ ਮਜ਼ਬੂਤ ਕਰਨ ਲਈ ਬੱਚੇ ਦੀ ਡੇਲੀ ਡਾਇਟ ‘ਚ ਵਿਟਾਮਿਨ ਡੀ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ। ਇਕ ਅਧਿਐਨ ਦੇ ਅਨੁਸਾਰ ਇਸ ਨਾਲ ਸਰੀਰ ਦੀ ਇਮਿਊਨਿਟੀ ਤੇਜ਼ੀ ਨਾਲ ਵੱਧਦੀ ਹੈ। ਅਜਿਹੇ ‘ਚ ਕੋਰੋਨਾ ਅਤੇ ਆਮ ਸਰਦੀ-ਜ਼ੁਕਾਮ ਤੋਂ ਬਚਾਅ ਰਹੇਗਾ। ਇਸ ਦੇ ਲਈ ਬੱਚੇ ਨੂੰ ਆਂਡੇ, ਡੇਅਰੀ ਪ੍ਰੋਡਕਟਸ, ਹਰੀਆਂ ਪੱਤੇਦਾਰ ਸਬਜ਼ੀਆਂ ਆਦਿ ਖੁਆਓ। ਇਸ ਤੋਂ ਇਲਾਵਾ ਰੋਜ਼ਾਨਾ 15-20 ਮਿੰਟ ਧੁੱਪ ਸੇਕਣ ਨਾਲ ਵੀ ਵਿਟਾਮਿਨ ਡੀ ਦੀ ਕਮੀ ਪੂਰੀ ਹੁੰਦੀ ਹੈ। ਇਮਿਊਨਿਟੀ ਵਧਾਉਣ ਲਈ ਚਵਨਪ੍ਰਾਸ਼ ਮੁੱਖ ਸਰੋਤ ਮੰਨਿਆ ਜਾਂਦਾ ਹੈ। ਓਥੇ ਹੀ ਮਾਹਰਾਂ ਦੁਆਰਾ ਕੋਰੋਨਾ ਕਾਲ ‘ਚ ਇਸਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ‘ਚ ਤੁਸੀਂ ਵੀ ਆਪਣੇ ਬੱਚੇ ਦੀ ਇਮਿਊਨਿਟੀ ਵਧਾਉਣ ਅਤੇ ਉਸ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਚਵਨਪ੍ਰਾਸ਼ ਖਿਲਾਓ।
ਫਾਸਟ ਫੂਡ ਨਹੀਂ ਹੈਲਥੀ ਡਾਇਟ ਬਹੁਤ ਜ਼ਰੂਰੀ: ਬੱਚਿਆਂ ਨੂੰ ਵਿਟਾਮਿਨ, ਹੈਲਥੀ ਫੈਟਸ, ਪ੍ਰੋਟੀਨ, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਚੀਜ਼ਾਂ ਦਿਓ। ਨਾਲ ਹੀ ਫਾਸਟ ਅਤੇ ਆਇਲੀ ਫੂਡਜ਼ ਬਿਲਕੁਲ ਵੀ ਖਾਣ ਨੂੰ ਨਾ ਦਿਓ। ਵੈਸੇ ਤਾਂ ਕੋਰੋਨਾ ਕਾਲ ‘ਚ ਬੱਚੇ ਵੀ ਆਪਣੀ ਸਿਹਤ ਪ੍ਰਤੀ ਸੁਚੇਤ ਹੋ ਗਏ ਹਨ। ਪਰ ਫਿਰ ਵੀ ਜੇ ਤੁਹਾਡੇ ਬੱਚੇ ਫਾਸਟ ਫ਼ੂਡ ਦੇ ਸ਼ੌਕੀਨ ਹਨ ਤਾਂ ਉਨ੍ਹਾਂ ਨੂੰ ਕਦੇ ਅਤੇ ਘਰ ‘ਚ ਹੀ ਕੁੱਝ ਬਣਾਕੇ ਖਿਲਾ ਦਿਓ।