Kiwi juice benefits: ਕੀਵੀ ਫਲ ਖਾਣ ‘ਚ ਸੁਆਦ ਹੋਣ ਦੇ ਨਾਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਖ਼ਾਸ ਤੌਰ ‘ਤੇ ਗਰਮੀਆਂ ‘ਚ ਇਸ ਦਾ ਜੂਸ ਪੀਣ ਨਾਲ ਇਮਿਊਨਿਟੀ ਬੂਸਟ ਹੋ ਕੇ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ‘ਚ ਮੌਜੂਦ ਵਿਟਾਮਿਨ, ਸੀ, ਈ, ਕੇ, ਫੋਲੇਟ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਕੋਰੋਨਾ ਦੇ ਨਾਲ ਹੋਰ ਵਾਇਰਲ ਇਨਫੈਕਸ਼ਨਾਂ ਤੋਂ ਬਚਾਅ ‘ਚ ਮਦਦ ਕਰਦੇ ਹਨ। ਤਾਂ ਆਓ ਅੱਜ ਅਸੀਂ ਤੁਹਾਨੂੰ ਕੀਵੀ ਦਾ ਜੂਸ ਪੀਣ ਦੇ ਸਭ ਤੋਂ ਵਧੀਆ ਫਾਇਦੇ ਦੱਸਦੇ ਹਾਂ। ਪਰ ਇਸ ਤੋਂ ਪਹਿਲਾਂ ਜਾਣੋ ਇਸ ਨੂੰ ਬਣਾਉਣ ਦੀ ਰੈਸਿਪੀ…
ਕੀਵੀ ਜੂਸ ਬਣਾਉਣ ਦੀ ਸਮੱਗਰੀ
- ਕੀਵੀ – 4
- ਖੰਡ – 2 ਛੋਟੇ ਚੱਮਚ
- ਪਾਣੀ – 2 ਕੱਪ
- ਨਮਕ – ਸੁਆਦ ਅਨੁਸਾਰ
ਬਣਾਉਣ ਦਾ ਤਰੀਕਾ
- ਪਹਿਲਾਂ ਧੋ ਕੇ ਛਿੱਲੋ
- ਹੁਣ ਇਸ ਨੂੰ ਕੱਟ ਕੇ ਖੰਡ ਅਤੇ ਪਾਣੀ ਨਾਲ ਬਲੈਡਰ ‘ਚ ਬਲੈਂਡ ਕਰੋ।
- ਫਿਰ ਇਸ ਨੂੰ ਛਾਨਣੀ ਨਾਲ ਛਾਣ ਲਓ।
- ਤਿਆਰ ਜੂਸ ਨੂੰ ਗਿਲਾਸ ‘ਚ ਪਾਓ।
- ਹੁਣ ਇਸ ‘ਚ ਨਮਕ ਅਤੇ ਬਰਫ ਮਿਲਾ ਕੇ ਠੰਡਾ-ਠੰਡਾ ਸਰਵ ਕਰੋ।
ਤਾਂ ਆਓ ਹੁਣ ਜਾਣਦੇ ਹਾਂ ਕੀਵੀ ਜੂਸ ਪੀਣ ਦੇ ਫਾਇਦੇ…
ਵਧਾਵੇ ਪਲੇਟਲੇਟਸ ਕਾਉਂਟ: ਡੇਂਗੂ, ਮਲੇਰੀਆ ਬੁਖਾਰ ‘ਚ ਪਲੇਟਲੈਟਸ ਘੱਟ ਹੋਣ ਦਾ ਖ਼ਤਰਾ ਰਹਿੰਦਾ ਹੈ। ਉੱਥੇ ਹੀ ਕੀਵੀ ਦਾ ਜੂਸ ਪੀਣ ਨਾਲ ਬਲੱਡ ਪਲੇਟਲੈਟਸ ਵਧਾਉਣ ‘ਚ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਇਮਿਊਨਿਟੀ ਬੂਸਟ ਹੋਣ ਨਾਲ ਡੇਂਗੂ ਅਤੇ ਕੋਰੋਨਾ ਤੋਂ ਬਚਾਅ ਰਹੇਗਾ। ਕਬਜ਼ ਤੋਂ ਪੀੜ੍ਹਤ ਲੋਕਾਂ ਨੂੰ ਕੀਵੀ ਜੂਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ‘ਚ ਮੌਜੂਦ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਪਾਚਨ ਸ਼ਕਤੀ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਕਬਜ਼ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਕੀਵੀ ‘ਚ ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਅਲ, ਐਂਟੀ-ਹਾਈਪਰਟੈਨਸਿਵ ਗੁਣ ਹੁੰਦੇ ਹਨ। ਅਜਿਹੇ ‘ਚ ਕੀਵੀ ਦੇ ਜੂਸ ਦਾ ਸੇਵਨ ਕਰਨ ਨਾਲ ਮੋਟਾਪੇ ਨੂੰ ਕੰਟਰੋਲ ‘ਚ ਸਹਾਇਤਾ ਮਿਲਦੀ ਹੈ। ਇਸ ਨਾਲ ਸਰੀਰ ‘ਚ ਜਮ੍ਹਾ ਐਕਸਟ੍ਰਾ ਚਰਬੀ ਘੱਟ ਹੋ ਕੇ ਬਾਡੀ ਸ਼ੇਪ ‘ਚ ਆਉਂਦੀ ਹੈ।
ਬਲੱਡ ਪ੍ਰੈਸ਼ਰ ਰੱਖੇ ਕੰਟਰੋਲ: ਕੀਵੀ ‘ਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਤੱਤ ਹੁੰਦੇ ਹਨ। ਅਜਿਹੇ ‘ਚ ਇਸਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਨਾਲ ਹੀ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਅੱਖਾਂ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹਨ ਅਜਿਹੇ ‘ਚ ਇਸ ਨੂੰ ਹੈਲਥੀ ਰੱਖਣ ਲਈ ਨਿਯਮਤ ਰੂਪ ‘ਚ ਕੀਵੀ ਜੂਸ ਪੀਣਾ ਬੈਸਟ ਆਪਸ਼ਨ ਹੈ। ਇਹ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਕੋਰੋਨਾ ਕਾਲ ‘ਚ ਇਮਿਊਨਿਟੀ ਵਧਾਉਣ ਲਈ ਕੀਵੀ ਜੂਸ ਪੀਣਾ ਲਾਭਕਾਰੀ ਮੰਨਿਆ ਜਾਂਦਾ ਹੈ। ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਕੀਵੀ ਸਰੀਰ ਨੂੰ ਕੋਰੋਨਾ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਉਣ ‘ਚ ਸਹਾਇਤਾ ਕਰੇਗੀ।