Kuttu aata benefits: ਨਰਾਤਿਆਂ ਦੇ ਵਰਤ ‘ਚ ਲੋਕ ਕੁੱਟੂ ਦੇ ਆਟੇ ਦੀ ਰੋਟੀ, ਪੂਰੀਆਂ ਜਾਂ ਪਕੌੜੇ ਬਣਾ ਕੇ ਖਾਂਦੇ ਹਨ। ਕਣਕ ਦੀ ਤਰ੍ਹਾਂ ਇਹ ਵੀ ਇਕ ਕਿਸਮ ਦਾ ਅਨਾਜ ਹੈ ਜੋ ਪ੍ਰੋਟੀਨ, ਆਇਰਨ, ਮੈਗਨੀਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ ਇਸ ਲਈ ਸਿਹਤ ਦੇ ਨਜ਼ਰੀਏ ਤੋਂ ਇਸ ਨੂੰ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਜਿਨ੍ਹਾਂ ਨੂੰ ਕਣਕ ਤੋਂ ਐਲਰਜ਼ੀ ਹੁੰਦੀ ਹੈ ਉਨ੍ਹਾਂ ਲਈ ਬੈਸਟ ਆਪਸ਼ਨ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕੁੱਟੂ ਦੇ ਆਟੇ ਤੋਂ ਸਿਹਤ ਨੂੰ ਕੀ-ਕੀ ਫਾਇਦੇ ਮਿਲਦੇ ਹਨ।
ਭਾਰ ਘਟਾਏ: ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੋਣ ਕਰਕੇ ਇਸ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਜਿਸ ਨਾਲ ਤੁਸੀਂ ਓਵਰਈਟਿੰਗ ਤੋਂ ਬਚ ਜਾਂਦੇ ਹੋ। ਨਾਲ ਹੀ ਕੁੱਟੂ ‘ਚ ਕੈਲੋਰੀ, ਸੈਚੂਰੇਟਿਡ ਫੈਟ ਅਤੇ ਕੋਲੈਸਟਰੋਲ ਬਹੁਤ ਘੱਟ ਮਾਤਰਾ ‘ਚ ਹੁੰਦਾ ਹੈ ਜੋ ਭਾਰ ਘਟਾਉਣ ‘ਚ ਮਦਦ ਕਰਦਾ ਹੈ। ਘੱਟ ਕੈਲੋਰੀ ਅਤੇ ਫੈਟ ਮਿਕਟ ਇਹ ਆਟਾ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ। ਅਜਿਹੇ ‘ਚ ਨਾਸ਼ਤੇ ‘ਚ ਇਸ ਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਬੈਸਟ ਆਪਸ਼ਨ ਹੈ। ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੋਣ ਨਾਲ ਇਹ ਹੱਡੀਆਂ ਅਤੇ ਦੰਦਾਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
ਬਲੱਡ ਪ੍ਰੈਸ਼ਰ ਕੰਟਰੋਲ: ਕੁੱਟੂ ਮੈਗਨੀਸ਼ੀਅਮ ਦਾ ਸਰਬੋਤਮ ਸਰੋਤ ਹੈ ਜੋ ਖੂਨ ਦੀਆਂ ਨਾੜੀਆਂ ਨੂੰ ਅਰਾਮ ਦੇ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਸ ‘ਚ ਮੌਜੂਦ ਪ੍ਰੋਟੀਨ ਪਿੱਤੇ ‘ਚ ਮੌਜੂਦ ਪੱਥਰੀ ਅਤੇ ਕੋਲੇਸਟ੍ਰੋਲ ਨੂੰ ਘੱਟ ਕਰਦਾ ਹੈ। ਇਸ ਨਾਲ ਸਰੀਰ ‘ਚ ਬਾਈਲ ਐਸਿਡ ਪੈਦਾ ਹੁੰਦਾ ਹੈ ਜੋ ਪੱਥਰੀ ਤੋਂ ਰਾਹਤ ਦਿਵਾਉਂਦਾ ਹੈ। ਖੋਜ ਦੇ ਅਨੁਸਾਰ ਕੁੱਟੂ ਜਿਹੇ whole grains ਅਸਥਮੇ ਦੇ ਖ਼ਤਰੇ ਨੂੰ ਲਗਭਗ 50% ਘਟਾਉਂਦੇ ਹਨ। ਇਸ ‘ਚ ਮੈਗਨੀਸ਼ੀਅਮ ਅਤੇ ਵਿਟਾਮਿਨ ਈ ਭਰਪੂਰ ਹੁੰਦਾ ਹੈ ਜੋ ਅਸਥਮਾ ਤੋਂ ਬਚਾਉਣ ‘ਚ ਕਾਰਗਰ ਹੈ।
ਹੁੰਦੇ ਹਨ ਨੁਕਸਾਨ ਵੀ…..
- ਜਿੱਥੇ ਹਰ ਚੀਜ਼ ਦੇ ਕੁਝ ਫਾਇਦੇ ਹੁੰਦੇ ਹਨ ਉੱਥੇ ਹੀ ਉਸ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਕੁੱਟੂ ਤੋਂ ਐਲਰਜੀ ਹੈ ਉਨ੍ਹਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਉਲਟੀਆਂ, ਘਬਰਾਹਟ, ਚੱਕਰ ਆਉਣੇ ਅਤੇ ਸਾਹ ਲੈਣ ‘ਚ ਮੁਸ਼ਕਲ ਹੁੰਦੀ ਹੈ।
- ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਕਰਨ ਨਾਲ ਪੇਟ ‘ਚ ਏਂਠਨ ਅਤੇ ਗੈਸ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਇਸ ‘ਚ ਜ਼ਿਆਦਾ ਫਾਈਬਰ ਹੁੰਦਾ ਹੈ। ਇਰੀਟੇਬਲ ਬੋਵੇਲ ਸਿੰਡਰੋਮ ਵਾਲੇ ਲੋਕਾਂ ਨੂੰ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ।
- ਬਾਸੀ ਕੁੱਟੂ ਦਾ ਆਟਾ ਖਾਣ ਨਾਲ ਸੈੱਲਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਨਾਲ food poisoning ਹੋਣ ਦਾ ਵੀ ਖ਼ਤਰਾ ਰਹਿੰਦਾ ਹੈ।