Lassi health benefits: ਗਰਮੀਆਂ ‘ਚ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸਦੇ ਲਈ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਤੁਸੀਂ ਠੰਡੀ-ਠੰਡੀ ਲੱਸੀ ਵੀ ਪੀ ਸਕਦੇ ਹੋ। ਦਹੀਂ ਤੋਂ ਤਿਆਰ ਲੱਸੀ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਸਰੀਰ ਹਾਈਡਰੇਟਡ ਹੋਣ ਦੇ ਨਾਲ ਦਿਨ ਭਰ ਫਰੈਸ਼ ਰਹੇਗਾ। ਸਰੀਰ ਦੀ ਗਰਮੀ ਦੂਰ ਹੋ ਕੇ ਠੰਡਕ ਮਹਿਸੂਸ ਹੋਵੇਗੀ। ਤੁਸੀਂ ਸਿੰਪਲ ਦੀ ਥਾਂ ‘ਤੇ ਗੁਲਾਬ, ਗੁਲਕੰਦ, ਫਰੂਟਸ ਆਦਿ ਦੀ ਲੱਸੀ ਬਣਾ ਸਕਦੇ ਹੋ। ਅਜਿਹੇ ‘ਚ ਇਹ ਟੇਸਟੀ ਹੋਣ ਨਾਲ ਬੱਚੇ ਵੀ ਇਸ ਨੂੰ ਅਸਾਨੀ ਨਾਲ ਪੀ ਲੈਣਗੇ। ਲੱਸੀ ਨੂੰ ਸਵੇਰੇ ਨਾਸ਼ਤੇ ਅਤੇ ਲੰਚ ਤੋਂ ਬਾਅਦ ਪੀਣਾ ਬੈਸਟ ਮੰਨਿਆ ਜਾਂਦਾ ਹੈ।
ਤਾਂ ਆਓ ਜਾਣਦੇ ਹਾਂ ਲੱਸੀ ਪੀਣ ਦੇ ਸ਼ਾਨਦਾਰ ਫਾਇਦਿਆਂ ਬਾਰੇ…
ਡੀਹਾਈਡਰੇਸ਼ਨ ਤੋਂ ਬਚਾਅ: ਰੋਜ਼ਾਨਾ 1 ਗਲਾਸ ਲੱਸੀ ਪੀਣ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ। ਅਜਿਹੇ ‘ਚ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਲੱਸੀ ‘ਚ ਪੋਟਾਸ਼ੀਅਮ ਹੋਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਨਾਲ ਹੀ ਇਸ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹੇ ‘ਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ।
ਇਮਿਊਨਿਟੀ ਵਧਾਵੇ: ਦਹੀਂ ‘ਚ ਲੈਕਟਿਕ ਐਸਿਡ ਅਤੇ ਪ੍ਰੋਬਾਇਓਟਿਕਸ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਤੋਂ ਤਿਆਰ ਲੱਸੀ ਪੀਣ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਨਾਲ ਹੀ ਲੱਸੀ ਪੀਣ ਨਾਲ ਸਰੀਰ ਨੂੰ ਬੈਕਟੀਰੀਆ ਵਿਰੁੱਧ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ। ਖ਼ਾਸ ਤੌਰ ‘ਤੇ ਕੋਰੋਨਾ ਕਾਲ ‘ਚ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਗਰਮੀਆਂ ‘ਚ ਜ਼ਿਆਦਾ ਮਸਾਲੇਦਾਰ ਅਤੇ ਤਲਿਆ ਹੋਇਆ ਖਾਣ ਨਾਲ ਪਾਚਨ ਸ਼ਕਤੀ ਹੌਲੀ ਹੋ ਜਾਂਦੀ ਹੈ। ਅਜਿਹੇ ‘ਚ ਰੋਜ਼ਾਨਾ 1 ਗਲਾਸ ਲੱਸੀ ਪੀਣਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਪੇਟ ਸਾਫ਼ ਰਹਿੰਦਾ ਹੈ। ਪਾਚਨ ਤੰਤਰ ਮਜ਼ਬੂਤ ਹੋਣ ਨਾਲ ਇਸ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। ਗਰਮੀਆਂ ‘ਚ ਠੰਡੀ-ਠੰਡੀ ਲੱਸੀ ਪੀਣ ਨਾਲ ਗੈਸ, ਕਬਜ਼ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਪੇਟ ਦੀ ਜਲਣ ਸ਼ਾਂਤ ਹੋ ਕੇ ਠੰਡਕ ਦਾ ਅਹਿਸਾਸ ਹੁੰਦਾ ਹੈ।
ਸਰੀਰ ਨੂੰ ਠੰਡਕ ਪਹੁੰਚਾਏ: ਇਸ ਦੇ ਸੇਵਨ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਇਸ ਲਈ ਗਰਮੀਆਂ ‘ਚ ਖਾਸ ਤੌਰ ‘ਤੇ ਲੱਸੀ ਦਾ ਸੇਵਨ ਕਰੋ। ਅੱਜ ਦੇ ਸਮੇਂ ‘ਚ ਹਰ ਦੂਸਰਾ ਵਿਅਕਤੀ ਤਣਾਅ ‘ਚ ਘਿਰਿਆ ਹੋਇਆ ਹੈ। ਅਜਿਹੇ ‘ਚ ਇਸ ਸਮੇਂ ਲੱਸੀ ਦਾ ਸੇਵਨ ਕਰਨਾ ਬਹੁਤ ਲਾਭਕਾਰੀ ਹੋਵੇਗਾ। ਇਸ ‘ਚ ਮੌਜੂਦ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟ ਤਣਾਅ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਲੱਸੀ ਦਹੀਂ ਤੋਂ ਬਣਦੀ ਹੈ। ਉੱਥੇ ਹੀ ਦਹੀਂ ਲੋਅ ਫੈਟ ਮੰਨਿਆ ਜਾਂਦਾ ਹੈ। ਨਾਲ ਹੀ ਲੱਸੀ ‘ਚ ਜ਼ਿਆਦਾ ਪ੍ਰੋਟੀਨ ਹੋਣ ਨਾਲ ਇਹ ਭਾਰ ਨੂੰ ਕੰਟਰੋਲ ‘ਚ ਰੱਖਦੀ ਹੈ। ਇਸ ਦੇ ਸੇਵਨ ਨਾਲ ਸਰੀਰ ‘ਚ ਊਰਜਾ ਦਾ ਸੰਚਾਰ ਹੁੰਦਾ ਹੈ। ਅਜਿਹੇ ‘ਚ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ।